05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

'ਇਨਸਾਨੀਅਤ ਪਹਿਲਾਂ' ਵਲੋਂ 23 ਮਰੀਜ਼ਾਂ ਦੀਆਂ ਅੱਖਾਂ ਦੇ ਮੁਫ਼ਤ ਆਪੇ੍ਰਸ਼ਨ

Ad Position 21
repet_subhas-goyals [Copy P29]
ਅਜੀਤ ਡੈਸਕ 26-04-2026
ਰੂਪਨਗਰ, 25 ਅਪ੍ਰੈਲ (ਸਤਨਾਮ ਸਿੰਘ ਸੱਤੀ)-ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਰੂਪਨਗਰ ਪ੍ਰਧਾਨ ਅਤੇ ਇਨਸਾਨੀਅਤ ਪਹਿਲਾਂ ਦੇ ਸੰਸਥਾਪਕ ਅਜੈਵੀਰ ਸਿੰਘ ਲਾਲਪੁਰਾ ਦੀ ਅਗਵਾਈ ਹੇਠ ਇੱਕ ਹੋਰ ਮਹੱਤਵਪੂਰਨ ਸੇਵਾ ਕਾਰਜ ਕੀਤਾ ਗਿਆ | ਸੰਸਥਾ ਵਲੋਂ ਲਗਾਏ ਗਏ ਅੱਖਾਂ ਦੇ ਜਾਂਚ ਕੈਂਪਾਂ ਰਾਹੀਂ ਚੁਣੇ ਗਏ 23 ਮਰੀਜ਼ਾਂ ਦੀਆਂ ਅੱਖਾਂ ਦੇ ਸਫਲ ਮੁਫ਼ਤ ਆਪੇ੍ਰਸ਼ਨ ਕਰਵਾਏ ਗਏ | ਇਹ ਆਪੇ੍ਰਸ਼ਨ ਸ਼ਰਮਾ ਹਸਪਤਾਲ ਵਿਚ ਕਰਵਾਏ ਗਏ, ਜਿੱਥੇ ਨੇਤਰ ਰੋਗ ਮਾਹਿਰ ਡਾ.ਪਵਨ ਸ਼ਰਮਾ ਅਤੇ ਉਨ੍ਹਾਂ ਦੀ ਟੀਮ ਨੇ ਮਰੀਜ਼ਾਂ ਦੀਆਂ ਸਰਜਰੀਆਂ ਕੀਤੀਆਂ | ਮਰੀਜ਼ਾਂ ਨੂੰ ਆਧੁਨਿਕ ਲੈਨਜ਼ ਲਗਾਏ ਗਏ ਅਤੇ ਮੁਫ਼ਤ ਦਵਾਈਆਂ ਤੇ ਚਸ਼ਮੇ ਵੀ ਦਿੱਤੇ ਗਏ | ਆਪੇ੍ਰਸ਼ਨ ਤੋਂ ਬਾਅਦ ਮਰੀਜ਼ਾਂ ਦਾ ਹਾਲਚਾਲ ਪੁੱਛਣ ਲਈ ਹਰਦੀਪ ਕੌਰ ਲਾਲਪੁਰਾ ਹਸਪਤਾਲ ਪਹੁੰਚੇ | ਇਸ ਮੌਕੇ ਭਾਜਪਾ ਰੂਪਨਗਰ ਮੰਡਲ ਦੇ ਪ੍ਰਧਾਨ ਜਗਦੀਸ਼ ਚੰਦਰ ਕਾਜਲਾ ਨੇ ਲਾਲਪੁਰਾ ਪਰਿਵਾਰ ਦੇ ਸੇਵਾ ਕਾਰਜਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸੰਸਥਾ ਵਲੋਂ ਸਮੇਂ-ਸਮੇਂ 'ਤੇ ਮੈਡੀਕਲ ਕੈਂਪ, ਕੈਂਸਰ ਜਾਂਚ ਕੈਂਪ, ਦਵਾਈਆਂ ਦੀ ਵੰਡ, ਲੋੜਵੰਦ ਵਿਦਿਆਰਥਣਾਂ ਨੂੰ ਸਾਈਕਲਾਂ, ਵਿਸ਼ੇਸ਼ ਯੋਗ ਵਿਅਕਤੀਆਂ ਲਈ ਵਹੀਲਚੇਅਰਾਂ, ਸ਼ਗਨ ਯੋਜਨਾ ਅਤੇ ਨਸ਼ਾ ਮੁਕਤੀ ਮੁਹਿੰਮ ਤਹਿਤ ਖੇਡ ਸਮਗਰੀ ਵੰਡ ਵਰਗੇ ਉਪਰਾਲੇ ਕੀਤੇ ਜਾਂਦੇ ਹਨ | ਮਾਤਾ ਹਰਦੀਪ ਕੌਰ ਲਾਲਪੁਰਾ ਨੇ ਦੱਸਿਆ ਕਿ ਹੁਣ ਤੱਕ ਕੁੱਲ 380 ਅੱਖਾਂ ਦੇ ਆਪੇ੍ਰਸ਼ਨ ਸਫਲਤਾਪੂਰਵਕ ਕਰਵਾਏ ਜਾ ਚੁੱਕੇ ਹਨ ਅਤੇ ਆਉਣ ਵਾਲੇ ਦਿਨਾਂ ਵਿਚ ਹੋਰ ਮਰੀਜ਼ਾਂ ਦੀਆਂ ਸਰਜਰੀਆਂ ਵੀ ਕੀਤੀਆਂ ਜਾਣਗੀਆਂ |

Ad Position 22
No active advertisement
ਪਿਛਲੀ ਖ਼ਬਰ ਮਲੇਰੀਆ ਜਾਗਰੂਕਤਾ ਕੈਂਪ ਲਗਾਇਆ <br/> ਅਗਲੀ ਖ਼ਬਰ ਕੀ ਗੁਰਿੰਦਰ ਸਿੰਘ ਗੋਗੀ ਹੋ ਸਕਦੇ ਹਨ ਅਕਾਲੀ ਦਲ (ਪੁਨਰ ਸੁਰਜੀਤ) ਅਤੇ ਵਾਰਿਸ ਪੰਜਾਬ ਤੋਂ ਰੂਪਨਗਰ ਤੋਂ ਉਮੀਦਵਾਰ
Ad Position 24