ਮੋਰਿੰਡਾ, 26 ਅਪ੍ਰੈਲ (ਪਿ੍ਤਪਾਲ ਸਿੰਘ)-ਲਾਈਫ ਕੇਅਰ ਹਸਪਤਾਲ ਕਾਈਨੌਰ ਅਤੇ ਸਮਾਜ ਸੇਵੀ ਨੌਜਵਾਨਾਂ ਵਲੋਂ ਗੁਰਦੁਆਰਾ ਸ਼ਹੀਦਗੰਜ ਸਾਹਿਬ ਮੋਰਿੰਡਾ ਵਿਖੇ ਪਹਿਲਾ ਖ਼ੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿਚ 65 ਦੇ ਕਰੀਬ ਖ਼ੂਨਦਾਨੀਆਂ ਨੇ ਖ਼ੂਨਦਾਨ ਕੀਤਾ | ਇਸ ਸਬੰਧੀ ਨੌਜਵਾਨ ਆਗੂ ਅਰਸ਼ਦੀਪ ਸਿੰਘ ਸਿੱਧੂ ਅਤੇ ਜਸਪ੍ਰੀਤ ਸਿੰਘ ਜੱਸ ਅਰਨੌਲੀ ਨੇ ਦੱਸਿਆ ਕਿ ਇਸ ਕੈਂਪ ਦਾ ਉਦਘਾਟਨ ਜਗਰੂਪ ਸਿੰਘ ਅਰਨੌਲੀ ਐਮ.ਡੀ ਲਾਈਵ ਕੇਅਰ ਹਸਪਤਾਲ ਕਾਈਨੌਰ ਅਤੇ ਸਵਰਨ ਸਿੰਘ ਸੈਂਪਲਾਂ ਸੀਨੀਅਰ ਆਗੂ ਭਾਰਤੀ ਜਨਤਾ ਪਾਰਟੀ ਹਲਕਾ ਸ੍ਰੀ ਚਮਕੌਰ ਸਾਹਿਬ ਵਲੋਂ ਕੀਤਾ ਗਿਆ | ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸਮਾਜ ਸੇਵੀ ਆਗੂ ਦੀਪੂ ਕੁਰਾਲੀ, ਠੇਕੇਦਾਰ ਬਲਵੀਰ ਸਿੰਘ ਲਾਲਾ, ਕਾਂਗਰਸੀ ਆਗੂ ਰਾਹੁਲ ਸ਼ਰਮਾ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਬਲੱਡ ਬੈਂਕ ਖਮਾਣੋ ਦੀ ਟੀਮ ਵਲੋਂ 65 ਦੇ ਕਰੀਬ ਯੂਨਿਟ ਖੂਨ ਇਕੱਤਰ ਕੀਤਾ ਗਿਆ | ਇਸ ਮੌਕੇ ਪਹੁੰਚੇ ਮਹਿਮਾਨਾਂ ਅਤੇ ਖ਼ੂਨਦਾਨੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਜਤਿੰਦਰ ਸਿੰਘ ਕਾਂਜਲਾਂ, ਸਮਾਜ ਸੇਵੀ ਸੱਤੀ ਮੋਰਿੰਡਾ, ਗੁਰਦੁਆਰਾ ਸ਼ਹੀਦ ਗੰਜ ਸਾਹਿਬ ਦੇ ਮੈਨੇਜਰ ਦਲਵੀਰ ਸਿੰਘ ਮੁੰਡੀਆ, ਅਵੀ ਮੋਰਿੰਡਾ, ਨਵਜੋਤ ਸਿੰਘ, ਜਤਿੰਦਰ ਸਿੰਘ ਕਾਂਝਲਾ, ਜਾਪੀ ਅਰਨੌਲੀ, ਜਸ਼ਨ ਅਰਨੌਲੀ, ਸੋਨੂ ਮੋਰਿੰਡਾ, ਜੋਤ ਰਤਨਗੜ੍ਹ, ਵਿਕੀ ਬਲਦੇਵ ਨਗਰ, ਪਿ੍ੰਸ ਰਤਨਗੜ੍ਹ ਅੰਕਿਤ ਅਤੇ ਤਨੀ ਅਰਨੌਲੀ ਆਦਿ ਹਾਜ਼ਰ ਸਨ |