05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

-ਮਾਮਲਾ ਪਹਿਲਵਾਨਾਂ ਤੋਂ ਪੈਸੇ ਲੈ ਕੇ ਕੁਸ਼ਤੀਆਂ ਕਰਾਉਣ ਦਾ- ਦੀਪਾ ਬਾਬਾ ਫਲਾਹੀ ਦੇ ਹੱਕ 'ਚ ਫਲਾਹੀ ਵਿਖੇ ਭਾਰੀ ਇਕੱਠ <br/>

Ad Position 21
No active advertisement
ਬਾਬਾ ਦੀਪਾ ਜੀ ਡੇਰਾ ਬਾਬਾ ਪੀਰ ਫਲਾਹੀ ਦੇ ਹੱਕ ਵਿਚ ਇਕੱਠੇ ਹੋਏ ਪਹਿਲਵਾਨ ਜਗਦੀਸ਼ ਭੋਲਾ, ਪਰਮਿੰਦਰ ਡੂਮਛੇੜੀ ਅਤੇ ਹੋਰ ਪਹਿਲਵਾਨ | (ਸੱਜੇ) ਛਿੰਝ ਕਮੇਟੀਆਂ ਦੇ ਅਹੁਦੇਦਾਰ ਤੇ ਕੁਸ਼ਤੀ ਪ੍ਰੇਮੀ | ਤਸਵੀਰਾਂ:ਮਨਜੀਤ ਸਿੰਘ ਸੈਣੀ <br/> 27-04-2026
ਬੇਲਾ, 26 ਅਪ੍ਰੈਲ (ਮਨਜੀਤ ਸਿੰਘ ਸੈਣੀ)-ਡੇਰਾ ਬਾਬਾ ਪੀਰ ਫਲਾਹੀ ਸ਼ੇਰਗੜ ਦੇ ਗੱਦੀ ਨਸ਼ੀਨ ਬਾਬਾ ਦੀਪਾ ਵਿਰੁੱਧ ਪਿਛਲੇ ਕੁੱਝ ਸਮੇਂ ਤੋਂ ਕੁੱਝ ਵਿਅਕਤੀਆਂ ਵਲੋਂ ਸੋਸ਼ਲ ਮੀਡੀਆ 'ਤੇ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਬਾਬਾ ਦੀਪਾ ਪਹਿਲਵਾਨਾਂ ਨੂੰ ਦੰਗਲਾਂ ਵਿਚ ਝੰਡੀਆਂ ਅਤੇ ਵਧੀਆ ਜੋੜਾ 'ਚ ਕੁਸ਼ਤੀਆਂ ਕਰਾਉਣ ਦੇ ਇਵਜ਼ ਵਿਚ ਪੈਸੇ ਲੈਂਦੇ ਹਨ ਜਿਸ ਦੇ ਵਿਰੋਧ ਵਿਚ ਡੇਰਾ ਬਾਬਾ ਪੀਰ ਫਲਾਹੀ ਸ਼ੇਰਗੜ ਵਿਖੇ ਭਾਰੀ ਇਕੱਠ ਕੀਤਾ ਗਿਆ, ਜਿਸ ਵਿਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਮਹਾਰਾਸ਼ਟਰ ਦੀਆਂ ਛਿੰਝ ਅਤੇ ਦੰਗਲ ਕਮੇਟੀਆਂ, ਕੋਚ, ਖ਼ਲੀਫ਼ਿਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਹਿਲਵਾਨ ਇਕੱਤਰ ਹੋਏ, ਜਿਨ੍ਹਾਂ ਵਿਚ ਹਿੰਦ ਕੇਸਰੀ ਜਗਦੀਸ਼ ਭੋਲਾ, ਪਰਮਿੰਦਰ ਡੂਮਛੇੜੀ, ਪਿ੍ਤਪਾਲ ਫਗਵਾੜਾ, ਭੁਪਿੰਦਰ ਅਜਨਾਲਾ, ਗੋਲੂ ਚੀਮਾ, ਕੁਲਤਾਰ ਡੂਮਛੇੜੀ, ਗੌਰਵ ਮਾਛੀਵਾੜਾ ਕੋਚ ਪੀਆਰ ਸੌਂਧੀ, ਬੁੱਧ ਸਿੰਘ ਧਲੇਤਾ, ਲਹਿਬਰ ਸ਼ਾਹਕੋਟ ਅਮਰੀਕ ਰੌਣੀ, ਸੰਤ ਮਾਮੂਪੁਰ, ਵਿੱਕੀ ਸਮਰਾਲਾ, ਛਿੰਝ ਕਮੇਟੀ ਹੈਡੋ ਦੇ ਜੱਸਾ ਹੈਡੋ, ਛਿੰਝ ਕਮੇਟੀ ਜਟਾਣਾ ਦੇ ਨੰਬਰਦਾਰ ਜਸਵੀਰ ਸਿੰਘ ਜਟਾਣਾ, ਸ਼ੇਰਗੜ ਤੋਂ ਹਰਜਿੰਦਰ ਸਿੰਘ, ਆਦਿ ਨੇ ਸੰਬੋਧਨ ਕਰਦਿਆਂ ਬਾਬਾ ਦੀਪਾ ਜੀ ਫਲਾਹੀ ਵਾਲਿਆਂ ਤੇ ਲਗਾਏ ਜਾ ਰਹੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਜੇਕਰ ਬਾਬਾ ਦੀਪਾ ਜੀ ਨੇ ਕਿਸੇ ਵੀ ਪਹਿਲਵਾਨ, ਦੰਗਲ ਕਮੇਟੀ ਤੋਂ ਪਹਿਲਵਾਨ ਤੋਂ ਇੱਕ ਰੁਪਇਆ ਵੀ ਲੈਂਦਿਆਂ ਦਾ ਕੋਈ ਵੀ ਸਬੂਤ ਦਿਖਾ ਦੇਣ ਅਤੇ ਕਮੇਟੀਆਂ ਪਹਿਲਵਾਨ ਡੇਰਾ ਫਲਾਹੀ ਉਨ੍ਹਾਂ ਵਿਅਕਤੀਆਂ ਨੂੰ ਮੂੰਹ ਮੰਗਿਆ ਇਨਾਮ ਦਿੱਤਾ ਜਾਵੇਗਾ | ਜੇਕਰ ਫੇਰ ਵੀ ਉਹ ਲੋਕ ਕੂੜ ਪ੍ਰਚਾਰ ਕਰਨ ਤੋਂ ਬਾਜ਼ ਨਾ ਆਏ ਤਾਂ ਉਨ੍ਹਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਇਸ ਮੌਕੇ ਬਾਬਾ ਦੀਪਾ ਨੇ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਹੜੇ ਦਰਬਾਰ ਤੋਂ ਲੋਕਾਂ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਹਨ, ਉਹ ਆਪਣੇ ਮੁਰਸ਼ਿਦ ਦੇ ਦਰਬਾਰ ਲਈ ਪਹਿਲਵਾਨਾਂ ਦੀ ਮਿਹਨਤ ਦਾ ਪੈਸੇ ਲਿਆਉਣ ਲਈ ਕਦੇ ਸੋਚ ਵੀ ਨਹੀਂ ਸਕਦੇ | ਦੋਸ਼ ਸਾਬਿਤ ਹੋਣ ਤੋਂ ਕਮੇਟੀਆਂ, ਪਹਿਲਵਾਨ ਜੋ ਸਜ਼ਾ ਦੇਣਗੇ ਉਹ ਤਿਆਰ ਹਨ | ਇਸ ਮੌਕੇ ਪਹਿਲਵਾਨ ਪ੍ਰਮਿੰਦਰ ਕੋਹਾਲੀ, ਪਦਾਰਥ ਪਹਿਲਵਾਨ, ਜਗਦੇਵ ਢਿਲਵਾਂ, ਕਾਲਾ ਚਮਕੌਰ ਸਾਹਿਬ, ਸ਼ਮੀ ਮਾਛੀਵਾੜਾ, ਗੌਰਵ ਮਾਛੀਵਾੜਾ, ਕਮਲਜੀਤ ਸਿੰਘ, ਭੁਪਿੰਦਰ ਸਿੰਘ ਜਟਾਣਾ, ਹਰਜੀਤ ਸਿੰਘ ਹੈਪੀ, ਡਾ ਪਿ੍ੰਸ, ਨੰਬਰਦਾਰ ਪ੍ਰੇਮ ਸਿੰਘ, ਗੋਲਡੀ ਜਟਾਣਾ, ਸਰਵਣ ਸਿੰਘ, ਗੁਰਮੁੱਖ ਸਿੰਘ ਪਟਿਆਲਾ, ਕਰਮਾ ਬਿਲੜਵਾਲ, ਪ੍ਰੇਮ ਸ਼ੇਰਪੁਰਬਸਤੀ, ਜੋਗਾ ਚਮਕੌਰ ਸਾਹਿਬ, ਪਹਿਲਵਾਨ ਜੱਗਾ, ਪਹਿਲਵਾਨ ਤਾਲਿਬ, ਜਿੰਦਰ ਬਹਿਰਾਮਪੁਰਬੇਟ, ਚਾਚਾ ਬਿੰਦਰ ਬਹਿਰਾਮਪ ੁਰਬੇਟ, ਕੁਮੈਂਟੇਟਰ ਜੱਸੀ, ਗੁਰਮੀਤ ਸਿਧਵਾਂਬੇਟ, ਛਿੰਝ ਕਮੇਟੀ ਛੌੜੀਆ, ਸਹਿਜੋ ਮਾਜਰਾ, ਪਵਾਤ, ਸਮਰਾਲਾ, ਖਿਜਰਾਬਾਦ, ਦਾਊਦਪੁਰ, ਬੇਲਾ, ਦਿਲਾਵਰਪੁਰ, ਭਰਤਗੜ, ਸ਼ਮਸ਼ਪੁਰ, ਬਹਿਲੋਲਪੁਰ, ਕਾਹਨਪੁਰ, ਮੁੱਲਾਂਪੁਰ, ਡੱਡੂਮਾਜਰਾ, ਲਸਾੜਾ, ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕੋਚ, ਕੁਸ਼ਤੀ ਪ੍ਰੇਮੀ, ਪਹਿਲਵਾਨ, ਖਲੀਫੇ, ਦੰਗਲ ਕਮੇਟੀਆਂ ਦੇ ਅਹੁਦੇਦਾਰ ਹਾਜਰ ਸਨ |

Ad Position 22
No active advertisement
ਪਿਛਲੀ ਖ਼ਬਰ -ਮਾਮਲਾ ਪਹਿਲਵਾਨਾਂ ਤੋਂ ਪੈਸੇ ਲੈ ਕੇ ਕੁਸ਼ਤੀਆਂ ਕਰਾਉਣ ਦਾ- ਦੀਪਾ ਬਾਬਾ ਫਲਾਹੀ ਦੇ ਹੱਕ 'ਚ ਫਲਾਹੀ ਵਿਖੇ ਭਾਰੀ ਇਕੱਠ... ਅਗਲੀ ਖ਼ਬਰ ਨੂਰਪੁਰ ਬੇਦੀ ਵਿਖੇ ਮਲੇਰੀਆ ਅਤੇ ਡੇਂਗੂ ਸੰਬੰਧੀ ਕੀਤਾ ਜਾਗਰੂਕ <br/>
Ad Position 24