05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

2014 ਮਗਰੋਂ ਲੋਕਤੰਤਰ ਦਾ ਨਿਰੰਤਰ ਘਾਣ ਹੋਇਆ- ਡਾ. ਸੰਜੀਵ ਗੌਤਮ

Ad Position 21
No active advertisement
ਅਜੀਤ ਡੈਸਕ 27-04-2026
ਨੰਗਲ, 26 ਅਪੈ੍ਰਲ (ਗੁਰਪ੍ਰੀਤ ਸਿੰਘ ਗਰੇਵਾਲ)-T2014 ਮਗਰੋਂ ਸੰਸਾਰ ਦੇ ਸਭ ਤੋਂ ਵੱਡੇ ਲੋਕਤੰਤਰ ਹਿੰਦੁਸਤਾਨ ਵਿਚ ਲੋਕਤੰਤਰ ਦਾ ਨਿਰੰਤਰ ਘਾਣ ਹੋਇਆ ਅਤੇ ਸਮੁੱਚੇ ਸੰਸਾਰ 'ਚ ਭਾਜਪਾ ਦੀਆਂ ਆਪਹੁਦਰੀਆਂ ਕਾਰਨ ਦੇਸ਼ ਦੀ ਹੇਠੀ ਵੀ ਹੋਈ, ਇਹ ਵਿਚਾਰ ਸ੍ਰੀ ਗੁਰੂ ਰਵੀਦਾਸ ਯੂਨੀਵਰਸਿਟੀ ਹੁਸ਼ਿਆਰਪੁਰ ਦੇ ਚੇਅਰਮੈਨ ਅਤੇ ਜ਼ਿਲ੍ਹਾ ਇੰਚਾਰਜ ਆਮ ਆਦਮੀ ਪਾਰਟੀ ਰੂਪਨਗਰ ਡਾ. ਸੰਜੀਵ ਗੌਤਮ ਨੇ ਇੱਕ ਪੈੱ੍ਰਸ ਬਿਆਨ ਰਾਹੀਂ ਪ੍ਰਗਟ ਕੀਤੇ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਸਾਂਸਦ ਮੈਂਬਰਾਂ ਨੂੰ ਤੋੜ ਕੇ ਭਾਜਪਾ ਨੇ ਸਮੁੱਚੇ ਸੰਸਾਰ 'ਚ ਲੋਕਤੰਤਰ ਦਾ ਜਨਾਜਾ ਕੱਢ ਦਿੱਤਾ ਹੈ | ਅਸਲ ਵਿਚ ਭਾਜਪਾ ਲੀਡਰਸ਼ਿਪ ਨੂੰ ਇਹ ਚੰਗਾ ਨਹੀਂ ਲੱਗ ਰਿਹਾ ਕਿ ਲੋਕ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੂੰ ਕਿਉਂ ਪਸੰਦ ਕਰਦੇ ਹਨ | ਸੀ.ਬੀ.ਆਈ., ਈ.ਡੀ., ਆਮਦਨ ਕਰ ਵਿਭਾਗ ਅਤੇ ਹੋਰ ਸਰਕਾਰੀ ਏਜੰਸੀਆਂ ਦੀ ਦੁਰਵਰਤੋਂ ਕਰਕੇ ਭਾਜਪਾ ਵੀ 2027 'ਚ ਪੰਜਾਬ 'ਤੇ ਕਬਜ਼ਾ ਕਰਨਾ ਚਾਹੁੰਦੀ ਹੈ ਜੋ ਕਿਸੇ ਹਾਲਤ ਵਿਚ ਵੀ ਸੰਭਵ ਨਹੀਂ | 2027 ਦੇ ਚੋਣ ਨਤੀਜੇ ਦੇਖ ਕੇ ਭਾਜਪਾ ਦੇ ਚਾਣਕਿਆ ਅਮਿਤ ਸ਼ਾਹ ਦੇ ਹੋਸ਼ ਉੱਡ ਜਾਣਗੇ ਕਿਉਂਕਿ ਹਰ ਪੰਜਾਬੀ ਆਮ ਆਦਮੀ ਪਾਰਟੀ ਨੂੰ ਦੂਜੀ ਵਾਰ ਮੌਕਾ ਦੇਣ ਦਾ ਮਨ ਬਣਾ ਚੁੱਕਾ ਹੈ |
Ad Position 22
No active advertisement
ਪਿਛਲੀ ਖ਼ਬਰ 2014 ਮਗਰੋਂ ਲੋਕਤੰਤਰ ਦਾ ਨਿਰੰਤਰ ਘਾਣ ਹੋਇਆ- ਡਾ. ਸੰਜੀਵ ਗੌਤਮ ਅਗਲੀ ਖ਼ਬਰ -ਮਾਮਲਾ ਪਹਿਲਵਾਨਾਂ ਤੋਂ ਪੈਸੇ ਲੈ ਕੇ ਕੁਸ਼ਤੀਆਂ ਕਰਾਉਣ ਦਾ- ਦੀਪਾ ਬਾਬਾ ਫਲਾਹੀ ਦੇ ਹੱਕ 'ਚ ਫਲਾਹੀ ਵਿਖੇ ਭਾਰੀ ਇਕੱਠ...
Ad Position 24