ਬੰਗਾ, 2 ਮਈ (ਧਰਮਵੀਰ ਪਾਲ)-ਡੈਰਿਕ ਇੰਟਰਨੈਸ਼ਨਲ ਸਕੂਲ ਬੰਗਾ ਵਿਚ ਜਮਾਤ 9ਵੀਂ ਤੋਂ 11ਵੀਂ ਤੱਕ ਦੇ ਵਿਦਿਆਰਥੀਆਂ ਲਈ ਇੰਟਰ-ਮਿਊਰਲ ਕਿ੍ਕਟ ਮੈਚ ਬੜੇ ਜੋਸ਼ ਤੇ ਖੇਡ ਭਾਵਨਾ ਨਾਲ ਕਰਵਾਇਆ | ਮੁਕਾਬਲੇ ਵਿਚ ਚਾਰ ਪ੍ਰਸਿੱਧ ਹਾਊਸ-ਜੇਨ ਆਸਟਿਨ ਹਾਊਸ, ਵਿਲੀਅਮ ਸ਼ੈਕਪੀਅਰ ਹਾਊਸ, ਵਿਲੀਅਮ ਵਰਡਜ਼ਵਰਥ ਹਾਊਸ ਅਤੇ ਏਮਿਲੀ ਬ੍ਰੋਂਟੇ ਹਾਊਸ-ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ | ਟੂਰਨਾਮੈਂਟ ਦੀ ਸ਼ੁਰੂਆਤ ਬੜੇ ਹੀ ਰੋਮਾਂਚਕ ਮਾਹੌਲ ਵਿਚ ਹੋਈ | ਸਾਰੀਆਂ ਟੀਮਾਂ ਮੈਦਾਨ ਵਿਚ ਇਕੱਠੀਆਂ ਹੋਈਆਂ ਤੇ ਮੈਚ ਦੀ ਸ਼ੁਰੂਆਤ ਟਾਸ ਨਾਲ ਕੀਤੀ ਗਈ | ਟਾਸ ਏਮਿਲੀ ਬਰੋਂਟੇ ਹਾਊਸ ਨੇ ਜਿੱਤਿਆ ਅਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ | ਮੈਚਾਂ ਦੌਰਾਨ ਕਦੇ ਜ਼ਬਰਦਸਤ ਬੱਲੇਬਾਜ਼ੀ ਤੇ ਕਦੇ ਸਟੀਕ ਗੇਂਦਬਾਜ਼ੀ ਅਤੇ ਤੇਜ਼ ਫੀਲਡਿੰਗ ਨੇ ਦਰਸ਼ਕਾਂ ਨੂੰ ਮੋਹ ਲਿਆ | ਟੂਰਨਾਮੈਂਟ ਦੀ ਖਾਸ ਵਿਸ਼ੇਸ਼ਤਾ ਸਕੂਲ ਦੀ ਕਿ੍ਕਟ ਅਕੈਡਮੀ ਰਹੀ, ਜੋ ਨਵਾਂਸ਼ਹਿਰ ਕਿ੍ਕੇਟ ਅਕੈਡਮੀ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਹੈ | ਇਸ ਪਹਿਲ ਦਾ ਉਦੇਸ਼ ਵਿਦਿਆਰਥੀਆਂ ਨੂੰ ਪ੍ਰੋਫੈਸ਼ਨਲ ਟ੍ਰੇਨਿੰਗ ਦੇਣਾ ਅਤੇ ਉਨ੍ਹਾਂ ਦੀ ਖੇਡ ਪ੍ਰਤਿਭਾ ਨੂੰ ਨਿਖਾਰਨਾ ਹੈ | ਸਕੂਲ ਦੀ ਪਿ੍ੰਸੀਪਲ ਮੈਡਮ ਸ਼੍ਰੀਮਤੀ ਨੀਨਾ ਭਾਰਦਵਾਜ ਨੇ ਆਪਣੇ ਪ੍ਰੇਰਣਾਦਾਇਕ ਸੰਦੇਸ਼ ਵਿੱਚ ਖੇਡਾਂ ਦੀ ਮਹੱਤਤਾ ਨੂੰ ਉਜਾਗਰ ਕੀਤਾ | ਉਨ੍ਹਾਂ ਨੇ ਕਿਹਾ ਕਿ ਸਿੱਖਿਆ ਸਿਰਫ਼ ਕਿਤਾਬਾਂ ਤੱਕ ਸੀਮਿਤ ਨਹੀਂ, ਸਗੋਂ ਖੇਡਾਂ ਰਾਹੀਂ ਵਿਦਿਆਰਥੀ ਅਨੁਸ਼ਾਸਨ, ਲੀਡਰਸ਼ਿਪ, ਟੀਮ ਵਰਕ ਅਤੇ ਧੀਰਜ ਵਰਗੀਆਂ ਅਹਿਮ ਜੀਵਨ ਮੁੱਲ ਸਿੱਖਦੇ ਹਨ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਐਸੀਆਂ ਗਤੀਵਿਧੀਆਂ ਵਿਚ ਵੱਧ-ਚੜ੍ਹ ਕੇ ਭਾਗ ਲੈਣ ਤੇ ਆਤਮਵਿਸ਼ਵਾਸ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ |