05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਭੂਰੀਵਾਲੇ ਸੰਪਰਦਾਇ ਵਲੋਂ ਮੁੱਖ ਮੰਤਰੀ ਦਾ ਦੁਸ਼ਾਲਾ ਭੇਟ ਕਰਕੇ ਕੀਤਾ ਸਨਮਾਨ

Ad Position 21
repet_subhas-goyals [Copy P29]
ਅਜੀਤ ਡੈਸਕ 03-05-2026
ਟੱਪਰੀਆਂ ਖੁਰਦ, 2 ਮਈ (ਬੂਥਗੜ੍ਹੀਆ)-ਭੂਰੀਵਾਲੇ ਗੁਰਗੱਦੀ ਪ੍ਰੰਪਰਾ ਗਰੀਬਦਾਸੀ ਸੰਪਰਦਾਇ ਦੇ ਤੀਜੇ ਗੁਰੂਗੱਦੀ ਨਸ਼ੀਨ ਬ੍ਰਹਮਲੀਨ ਬ੍ਰਹਮਾ ਨੰਦ ਭੂਰੀਵਾਲਿਆਂ ਦੇ ਨਿਰਵਾਣ ਦਿਵਸ ਮੌਕੇ ਪਹੁੰਚੇ ਹਰਿਆਣਾ ਸਰਕਾਰ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵਲੋਂ ਬ੍ਰਹਮ ਸਰੂਪ ਧਾਮ ਪੋਜੇਵਾਲ ਵਿਖੇ ਨਮਸਤਕ ਹੋ ਕੇ ਭੂਰੀਵਾਲੇ ਗੁਰਗੱਦੀ ਪ੍ਰੰਪਰਾ ਦੇ ਮੌਜੂਦਾ ਗੱਦੀਨਸ਼ੀਨ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲਿਆ ਨਾਲ ਭੂਰੀਵਾਲੇ ਸੰਪਰਦਾਇ ਵਲੋਂ ਦੇਸ਼ ਦੇ ਵੱਖ-ਵੱਖ ਰਾਜਾਂ ਪੰਜਾਬ, ਹਰਿਆਣਾ, ਹਿਮਾਚਲ, ਉਤਰਾਖੰਡ ਆਦਿ ਵਿਚ ਲੋਕਾਂ ਲਈ ਕੀਤੇ ਜਾ ਰਹੇ ਸਮਾਜ ਦੇ ਕਾਰਜਾਂ ਦਾ ਚਾਨਣਾ ਪਾਇਆ ਤੇ ਭੂਰੀਵਾਲੇ ਸੰਪਰਦਾਇ ਵਲੋਂ ਕੀਤੇ ਜਾ ਰਹੇ ਸਮਾਜ ਦੀ ਸੇਵਾ ਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਮਹਾਰਾਜ ਬ੍ਰਹਮਾ ਨੰਦ ਜੀ ਦੇ ਦੁਆਰਾ ਸਮਾਜ, ਗਊ, ਗਰੀਬ, ਕੰਨਿਆ, ਸਿੱਖਿਆ, ਸਿਹਤ ਸੁਵਿਧਾ ਦੇ ਕਾਰਜ ਬਹੁਤ ਹੀ ਮਹਾਨ ਕਾਰਜ ਹਨ | ਮਹਾਰਾਜ ਨੇ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਕੇ ਪੰਜਾਬ ਭਰ ਦੇ ਨਾਲ ਲੱਗਦੇ ਵੱਖ-ਵੱਖ ਸੂਬਿਆਂ ਵਿੱਚ ਗਿਆਨ ਦਾ ਪ੍ਰਕਾਸ਼ ਕੀਤਾ ਹੈ | ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਇਸ ਨਿਰਵਾਣ ਦਿਵਸ 'ਤੇ ਸੰਕਲਪ ਲੈਣਾ ਚਾਹੀਦਾ ਹੈ ਕਿ ਸਾਨੂੰ ਨਸ਼ਿਆਂ ਤੋਂ ਦੂਰ ਹੋ ਕੇ ਸੇਵਾ ਸਿਮਰਨ ਨਾਲ ਜੁੜਨਾ ਚਾਹੀਦਾ ਹੈ | ਮੁੱਖ ਮੰਤਰੀ ਨੇ ਕਿਹਾ ਕਿ ਭੂਰੀਵਾਲੇ ਸੰਪਰਦਾਇ ਵਲੋਂ ਪੀ. ਜੀ. ਆਈ. ਚੰਡੀਗੜ੍ਹ 'ਚ ਲੋਕਾਂ ਨੂੰ ਸਿਹਤ ਸਹੂਲਤ ਬੱਸ ਸਰਵਿਸ ਦੇ ਨਾਲ-ਨਾਲ ਰੋਜਾਨਾਂ ਮਰੀਜ਼ਾਂ ਨੂੰ ਦੇਸੀ ਘਿਓ ਦੇ ਲੰਗਰ ਦੇ ਵਾਹਨ ਦਾ ਵੱਖ-ਵੱਖ ਪਿੰਡਾਂ ਤੋਂ ਭੇਜਣਾ ਸਭ ਤੋਂ ਉੱਤਮ ਕਾਰਜ ਹੈ | ਮੁੱਖ ਮੰਤਰੀ ਨੇ ਕਿਹਾ ਕਿ ਮਹਾਰਾਜ ਬ੍ਰਹਮਾ ਨੰਦ ਜੀ ਦੇ ਅਸ਼ੀਰਵਾਦ ਦੇ ਸਦਕਾ 4 ਕਾਲਜ ਤੇ 3 ਸਕੂਲ ਸੰਪਰਦਾਇ ਵਲੋਂ ਚਲਾਏ ਜਾ ਰਹੇ ਜੋ ਸਾਡੀਆਂ ਧੀਆਂ ਨੂੰ ਉਜਵੱਲ ਬਣਾਉਣ ਦਾ ਕੰਮ ਕਰ ਰਹੇ ਹਨ | ਉਨ੍ਹਾਂ ਨੇ ਕਿਹਾ ਕਿ ਮੈਂ ਹਰਿਆਣਾ ਦੇ 3 ਕਰੋੜ ਲੋਕਾਂ ਦਾ ਪਿਆਰ ਤੇ ਆਦਰ ਲੈ ਕੇ ਮੈਂ ਇਸ ਥਾਂ 'ਤੇ ਨਮਸਤਕ ਹੋਣ ਆਇਆ ਹਾਂ | ਇਸ ਮੌਕੇ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਮਹਾਰਾਜ ਭੂਰੀਵਾਲੇ ਤੇ ਸਮੂਹ ਭੂਰੀਵਾਲੇ ਗਰੀਬਦਾਸੀ ਚੈਰੀਟੇਬਲ ਟਰੱਸਟ ਵਲੋਂ ਮੁੱਖ ਮੰਤਰੀ ਹਰਿਆਣਾ ਨਾਇਬ ਸਿੰਘ ਸੈਣੀ ਦਾ ਧਾਮ ਪੋਜੇਵਾਲ ਵਿਖੇ ਪਹੁੰਚਣ 'ਤੇ ਧੰਨਵਾਦ ਕੀਤਾ ਤੇ ਉਨ੍ਹਾਂ ਦਾ ਦੁਸ਼ਾਲਾ ਭੇਟ ਕਰਕੇ ਸਨਮਾਨ ਵੀ ਕੀਤਾ | ਇਸ ਮੌਕੇ ਭਾਜਪਾ ਆਗੂ ਸ਼ੁਭਾਸ ਸ਼ਰਮਾ, ਜ਼ਿਲ੍ਹਾ ਪ੍ਰਧਾਨ ਐਡਵੋਕੇਟ ਰਾਜਵਿੰਦਰ ਲੱਕੀ, ਭਾਜਪਾ ਆਗੂ ਅਜੇਵੀਰ ਸਿੰਘ ਲਾਲਪੁਰਾ, ਬੀਬੀ ਵਰਿੰਦਰ ਕੌਰ ਥਾਂਦੀ, ਮੈਡਮ ਨਮਿਸ਼ਾ ਮਹਿਤਾ ਸਮੂਹ ਭਾਜਪਾ ਆਗੂ ਸੰਗਤਾਂ ਮੌਕੇ 'ਤੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕਾ ਕਟਾਰੀਆ ਵਲੋਂ ਬਣ ਰਹੇ ਨਵੇਂ ਪੁਲ ਦੇ ਕਾਰਜ ਦੀ ਜਾਂਚ ਅਗਲੀ ਖ਼ਬਰ ਡੈਰਿਕ ਇੰਟਰਨੈਸ਼ਨਲ ਸਕੂਲ ਬੰਗਾ 'ਚ ਇੰਟਰ-ਮਿਊਰਲ ਕਿ੍ਕਟ ਮੈਚ
Ad Position 24