ਰੂਪਨਗਰ, 2 ਮਈ (ਯਸ਼ਵੰਤ ਬੱਸੀ)- ਜੀਨੀਅਸ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਸੈਸ਼ਨ 2026-27 ਲਈ ਸਕੂਲ ਕੌਂਸਲ ਦੀਆਂ ਚੋਣਾਂ ਬੜੇ ਹੀ ਸੁਚੱਜੇ ਢੰਗ ਨਾਲ ਡਿਜੀਟਲ ਲੈਬ 'ਚ ਕਰਵਾਈਆਂ ਗਈਆਂ | ਚੋਣ ਪ੍ਰਕਿਰਿਆ ਵਿਚ ਨਾਮਜ਼ਦਗੀਆਂ, ਚੋਣ ਮਨੋਰਥ ਪੱਤਰ ਪੇਸ਼ਕਾਰੀ, ਵੋਟਿੰਗ ਤੇ ਇੰਟਰਵਿਊ ਸ਼ਾਮਲ ਸਨ | ਵਿਦਿਆਰਥੀਆਂ ਨੇ ਚੋਣਾਂ ਵਿਚ ਬੜੇ ਉਤਸ਼ਾਹ ਨਾਲ ਭਾਗ ਲਿਆ | ਇਸ ਚੋਣ ਪ੍ਰਕਿਰਿਆ ਦੌਰਾਨ ਸਕੂਲ ਮੈਨੇਜਰ ਭਗਵਾਨ ਸਿੰਘ ਮੌਜੂਦ ਸਨ | ਚੋਣ ਨਤੀਜਿਆਂ ਦਾ ਐਲਾਨ ਸਕੂਲ ਪਿ੍ੰਸੀਪਲ ਸ਼੍ਰੀਮਤੀ ਆਰ. ਭੂਵਨਾ ਵਲੋਂ ਕੀਤਾ ਗਿਆ | ਉਨ੍ਹਾਂ ਨੇ ਚੁਣੇ ਗਏ ਸਾਰੇ ਕੌਂਸਲ ਮੈਂਬਰਾਂ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਇਮਾਨਦਾਰੀ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ | ਇਹਨਾਂ ਚੋਣਾਂ 'ਚ +2 ਆਰਟਸ ਦੇ ਵਿਦਿਆਰਥੀ ਗੁਰਮਨ ਸਿੰਘ ਨੂੰ ਹੈੱਡ ਬੁਆਏ ਤੇ +2 ਆਰਟਸ ਦੀ ਵਿਦਿਆਰਥਣ ਹਰਲੀਨ ਕੌਰ ਨੂੰ ਹੈੱਡ ਗਰਲ ਵਜੋਂ ਚੁਣਿਆ ਗਿਆ | ਇਸ ਤੋਂ ਇਲਾਵਾ ਪ੍ਰਭਲੀਨ ਕੌਰ ਨੂੰ ਸਹਾਇਕ ਹੈੱਡ ਗਰਲ, ਜਸਕੀਰਤ ਸਿੰਘ ਨੂੰ ਸਹਾਇਕ ਹੈੱਡ ਬੁਆਏ, ਅਨਮੋਲਪ੍ਰੀਤ ਕੌਰ ਨੂੰ ਅਨੁਸ਼ਾਸਨ ਕੈਪਟਨ, ਪ੍ਰਭਲੀਨ ਕੌਰ ਨੂੰ ਸਹਿ ਵਿੱਦਿਅਕ ਗਤੀਵਿਧੀਆਂ ਕੈਪਟਨ, ਨਰਾਇਣ ਸਿੰਘ ਨੂੰ ਸਪੋਰਟਸ ਕੈਪਟਨ (ਲੜਕੇ), ਭਜਨ ਕੌਰ ਨੂੰ ਸਪੋਰਟਸ ਕੈਪਟਨ (ਲੜਕੀਆਂ), ਜਸ਼ਨਪ੍ਰੀਤ ਕੌਰ ਨੂੰ ਸੰਪਾਦਕੀ ਕੈਪਟਨ, ਹਰਮਨਪ੍ਰੀਤ ਕੌਰ ਨੂੰ ਈਕੋ ਕੈਪਟਨ, ਸਿਰਤਪ੍ਰੀਤ ਕੌਰ ਨੂੰ ਸਕੂਲ ਕੈਪਟਨ ਤੇ ਸਿਮਰਨ ਕੌਰ, ਅਨੂਪਜੀਤ ਕੌਰ ਤੇ ਰਵਨੀਤ ਕੌਰ ਨੂੰ ਸਕੂਲ ਸਲਾਹਕਾਰ ਵਜੋਂ ਚੁਣਿਆ ਗਿਆ | ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸੂਬਾ ਭੁਪਿੰਦਰ ਸਿੰਘ ਤੇ ਗੁਣਵੰਤ ਕੌਰ ਨੇ ਵੀ ਨਵੇਂ ਚੁਣੇ ਗਏ ਮੈਂਬਰਾਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਦਿਲੋਂ ਵਧਾਈ ਦਿੱਤੀ |