ਨੂਰਪੁਰ ਬੇਦੀ, 3 ਮਈ (ਰਾਜੇਸ਼ ਚੌਧਰੀ ਤਖਤਗੜ੍ਹ)- ਪ੍ਰਾਚੀਨ ਸ੍ਰੀ ਗੁਰੂ ਰਵਿਦਾਸ ਮੰਦਿਰ ਤੇ ਗੁਰਦੁਆਰਾ ਸ੍ਰੀ ਅਰਾਮਗੜ੍ਹ ਸਾਹਿਬ (ਮੂਸਾਪੁਰ-ਅਸਮਾਨਪੁਰ) ਵਿਖੇ ਜੈ ਭੀਮ ਲੋਕ ਜਾਗਿ੍ਤੀ ਮੋਰਚਾ ਦੇ ਆਗੂਆਂ ਦੀ ਮੀਟਿੰਗ ਹੋਈ | ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਫੇਸਬੁੱਕ ਦੀ ਇਕ ਆਈ. ਡੀ. 'ਚ ਗ਼ਲਤ ਮਨਸ਼ਾ ਤਹਿਤ ਮਾੜੀ ਸ਼ਬਦਾਵਲੀ ਵਰਤਦੇ ਹੋਏ ਜਾਤੀ ਟਿੱਪਣੀਆਂ ਕੀਤੀਆਂ ਗਈਆਂ ਹਨ ਜਿਸ ਦੀ ਜਥੇਬੰਦੀ ਵਲੋ ਸਖ਼ਤ ਨਿਖੇਧੀ ਕੀਤੀ ਗਈ ਹੈ ਤੇ ਗੰਭੀਰ ਨੋਟਿਸ ਲਿਆ ਗਿਆ | ਉਨ੍ਹਾਂ ਕਿਹਾ ਕਿ ਫੇਸਬੁੱਕ ਆਈ. ਡੀ. ਦਾ ਐੱਡਮਿਨ ਇਸ ਇਤਰਾਜ਼ਯੋਗ ਪੋਸਟ ਨੂੰ ਤੁਰੰਤ ਡਿਲੀਟ ਕਰਕੇ ਗ਼ਲਤੀ ਲਈ ਤੁਰੰਤ ਜਨਤਕ ਤੌਰ 'ਤੇ ਮੁਆਫ਼ੀ ਮੰਗ ਲਵੇ, ਨਹੀਂ ਤਾਂ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ | ਇਸ ਮੌਕੇ ਕੇਵਲ ਕਿ੍ਸ਼ਨ ਹੈਪੀ ਸੰਮਤੀ ਮੈਂਬਰ, ਯੂਥ ਆਗੂ ਹਰਦੀਪ ਅਬਿਆਣਾ, ਰਾਜ ਕੁਮਾਰ ਟਿੱਬਾ ਨੰਗਲ, ਸ਼ਿੰਗਾਰਾ ਸਿੰਘ ਭੈਣੀ, ਹੈਪੀ ਅਬਿਆਣਾ, ਬਹਾਦੁਰ ਮੂਸਾਪੁਰ, ਮੋਨੂੰ ਮੂਸਾਪੁਰੀ, ਸਤੀਸ਼ ਡਿਮਾਣਾ, ਜਸਵਿੰਦਰ ਜੇਤੇਵਾਲ, ਅਮਰੀਕ ਸਿੰਘ ਆਦਿ ਹਾਜ਼ਰ ਸਨ |