12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਥਰਮਲ ਪਲਾਂਟ ਇਕਾਈ ਦੀ ਚੋਣ <br/>

Ad Position 21
No active advertisement
ਅਜੀਤ ਡੈਸਕ 04-05-2026
ਰੂਪਨਗਰ, 3 ਮਈ (ਯਸ਼ਵੰਤ ਬੱਸੀ)- ਪੰਜਾਬ ਰਾਜ ਪੈਨਸ਼ਨਰਜ਼ ਮਹਾਂ ਸੰਘ ਨਾਲ ਸੰਬੰਧਿਤ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਪਾਵਰਕਾਮ-ਟਰਾਂਸਕੋ ਦੀ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਇਕਾਈ ਦੀ ਚੋਣ ਅਗਲੇ ਦੋ ਸਾਲਾਂ ਲਈ ਕੀਤੀ ਗਈ | ਇਸ ਚੋਣ ਲਈ ਮਾਸਟਰ ਅਵਤਾਰ ਸਿੰਘ ਲੋਦੀਮਾਜਰਾ, ਇੰਜ.ਕਰਨੈਲ ਸਿੰਘ ਤੇ ਤੇਜਾ ਸਿੰਘ ਨੂੰ ਚੋਣ ਆਬਜ਼ਰਵਰ ਨਿਯੁਕਤ ਕਰਦਿਆਂ ਬੀ.ਐਸ. ਸੈਣੀ ਵਲੋਂ ਮੌਜੂਦਾ ਬਾਡੀ ਨੂੰ ਭੰਗ ਕੀਤਾ ਗਿਆ | ਚੋਣ ਅਬਜ਼ਰਵਰਾਂ ਦੀ ਨਿਗਰਾਨੀ 'ਚ ਸਰਬਸੰਮਤੀ ਨਾਲ ਹੋਈ ਚੋਣ 'ਚ ਜੇ.ਪੀ. ਸਿੰਘ ਨੂੰ ਪ੍ਰਧਾਨ ਤੇ ਬੀਬੀ ਵਿਜੇ ਲਕਸ਼ਮੀ ਨੂੰ ਜਨਰਲ ਸਕੱਤਰ ਚੁਣਿਆ ਗਿਆ | ਇਸ ਤੋਂ ਇਲਾਵਾ ਭਾਗ ਸਿੰਘ ਸੈਣੀ ਨੂੰ ਸੀਨੀਅਰ ਮੀਤ ਪ੍ਰਧਾਨ, ਇੰਜ.ਬਲਬੀਰ ਸਿੰਘ ਮੀਆਂਪੁਰ ਤੇ ਜੈ ਚੰਦ ਨੂੰ ਮੀਤ ਪ੍ਰਧਾਨ, ਬੀਬੀ ਸਾਜਦਾ ਪ੍ਰਵੀਨ ਨੂੰ ਉਪ ਜਨਰਲ ਸਕੱਤਰ, ਸੁਰਿੰਦਰ ਕੁਮਾਰ ਨੂੰ ਵਿੱਤ ਸਕੱਤਰ, ਲਖਵੀਰ ਸਿੰਘ ਨੂੰ ਸੰਯੁਕਤ ਸਕੱਤਰ, ਸੁਖਦੇਵ ਸਿੰਘ ਹਰੀਪੁਰ ਨੂੰ ਜਥੇਬੰਦਕ ਸਕੱਤਰ ਤੇ ਸੁਦਾਗਰ ਸਿੰਘ ਉੱਪਲ ਨੂੰ ਲੇਖਾਕਾਰ ਨਿਯੁਕਤ ਕੀਤਾ ਗਿਆ | ਚੋਣ ਪ੍ਰਕਿਰਿਆ ਸ਼ੁਰੂ ਕਰਨ ਤੋਂ ਪਹਿਲਾਂ ਦੋ ਮਿੰਟ ਦਾ ਮੌਨ ਧਾਰ ਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ, ਉਪਰੰਤ ਗੁਰਮੇਲ ਸਿੰਘ ਜਨਰਲ ਸਕੱਤਰ ਵਲੋਂ ਪਿਛਲੇ 4 ਸਾਲਾਂ ਦੀ ਜਥੇਬੰਦਕ ਰਿਪੋਰਟ ਪੇਸ਼ ਕੀਤੀ ਗਈ | ਚੋਣ ਮੀਟਿੰਗ 'ਚ ਹਾਊਸ ਵਲੋਂ ਸਰਬਸੰਮਤੀ ਨਾਲ ਸਾਥੀ ਬੀ.ਐਸ. ਸੈਣੀ ਨੂੰ ਜਥੇਬੰਦੀ ਦਾ ਸਰਪ੍ਰਸਤ ਬਣਾਇਆ ਗਿਆ | ਇਸ ਮੌਕੇ ਇੰਜ. ਕਰਨੈਲ ਸਿੰਘ, ਬੀ.ਐਸ.ਸੈਣੀ, ਗੁਰਮੁਖ ਸਿੰਘ, ਮਦਨ ਸਿੰਘ, ਭਾਗ ਸਿੰਘ ਸੈਣੀ ਅਤੇ ਜੈ ਚੰਦ ਆਦਿ ਆਗੂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ ਦਿਹਾੜਾ ਮਨਾਇਆ <br/> ਅਗਲੀ ਖ਼ਬਰ ਪੱਤਰਕਾਰ ਭਾਈਚਾਰੇ ਅਤੇ ਰਾਜਨੀਤਿਕ ਮੁਹਤਬਰਾਂ ਨੇ ਕੀਤਾ ਚੌਧਰੀ ਪਰਿਵਾਰ ਨਾਲ ਦੁੱਖ ਸਾਂਝਾ <br/>
Ad Position 24