12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ ਦਿਹਾੜਾ ਮਨਾਇਆ <br/>

Ad Position 21
No active advertisement
ਅਜੀਤ ਡੈਸਕ 04-05-2026
ਮੋਰਿੰਡਾ, 3 ਮਈ (ਪਿ੍ਤਪਾਲ ਸਿੰਘ)-ਮਹਾਰਾਜਾ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਫੈਡਰੇਸ਼ਨ ਵਲੋਂ ਮਹਾਰਾਜਾ ਸ. ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ ਦਿਹਾੜਾ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਮੋਰਿੰਡਾ ਵਿਖੇ ਸ਼ਰਧਾ ਪੂਰਵਕ ਮਨਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਫੈਡਰੇਸ਼ਨ ਦੇ ਸਰਪ੍ਰਸਤ ਕੁਲਵੀਰ ਸਿੰਘ ਸੋਨੂੰ ਨੇ ਦੱਸਿਆ ਕਿ ਇਸ ਮੌਕੇ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਵਿਖੇ ਡੇਰਾ ਕਾਰ ਸੇਵਾ ਮੋਰਿੰਡਾ, ਗੁਰਦੁਆਰਾ ਕਮੇਟੀ, ਵਿਸ਼ਵਕਰਮਾ ਸਭਾ ਤੇ ਗੁਰਦੁਆਰਾ ਰਾਮਗੜ੍ਹੀਆ ਸਿੰਘ ਸਭਾ ਮੋਰਿੰਡਾ ਦੇ ਸਹਿਯੋਗ ਨਾਲ ਕਰਵਾਏ ਧਾਰਮਿਕ ਸਮਾਗਮ ਦੌਰਾਨ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸੇਵਕ ਸਿੰਘ ਕੋਮਲ, ਰਾਗੀ ਭਾਈ ਗੁਰਮੀਤ ਸਿੰਘ ਸ੍ਰੀ ਫ਼ਤਿਹਗੜ੍ਹ ਸਾਹਿਬ ਵਾਲੇ ਅਤੇ ਕਥਾਵਾਚਕ ਭਾਈ ਗੁਰਬਾਜ਼ ਸਿੰਘ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਸ੍ਰੀ ਚਮਕੌਰ ਸਾਹਿਬ ਦੇ ਜਥਿਆਂ ਵਲੋਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਤੇ ਕਥਾ ਵਿਚਾਰਾਂ ਰਾਹੀਂ ਨਿਹਾਲ ਕੀਤਾ | ਫੈਡਰੇਸ਼ਨ ਵਲੋਂ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ | ਫੈਡਰੇਸ਼ਨ ਦੇ ਸਕੱਤਰ ਦਲਜੀਤ ਸਿੰਘ ਮੁੰਡੇ ਵਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਪ੍ਰਧਾਨ ਬਿਕਰਮਜੀਤ ਸਿੰਘ ਸੋਹਣਪਾਲ, ਜਗਜੀਤ ਸਿੰਘ ਰੀਹਲ, ਜਸਪ੍ਰੀਤ ਸਿੰਘ ਕਲਸੀ, ਗੁਰਵਿੰਦਰ ਸਿੰਘ ਰੀਹਲ , ਗੁਰਪ੍ਰੀਤ ਸਿੰਘ ਬਿੰਮਰਾ, ਚਰਨਜੀਤ ਸਿੰਘ ਰੀਹਲ, ਡਾ ਤੇਜਿੰਦਰ ਸਿੰਘ ਬੋਬੀ, ਮਨਦੀਪ ਸਿੰਘ ਸੋਹਣਪਾਲ , ਜਸਵਿੰਦਰ ਸਿੰਘ ਮਠਾੜੂ , ਭੁਪਿੰਦਰ ਸਿੰਘ ਰੀਹਲ, ਤੇਜਿੰਦਰ ਸਿੰਘ ਕਲਸੀ, ਜਗਵਿੰਦਰ ਸਿੰਘ ਜੰਡੂ, ਨਿਹਾਲ ਸਿੰਘ ਕਲਸੀ, ਮਨਜੀਤ ਸਿੰਘ ਧੀਮਾਨ, ਅਵਤਾਰ ਸਿੰਘ ਵਿਰਦੀ, ਜਗਦੀਪ ਸਿੰਘ ਘਟੌੜੇ ਤੇ ਦਰਸ਼ਨ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਝਾਂਡੀਆਂ ਕਲਾਂ ਵਿਖੇ ਬਸਤੀ ਕਸਾਣਾ ਦੇ ਫੁੱਟਬਾਲ ਟੂਰਨਾਮੈਂਟ ਦੌਰਾਨ ਪੰਜਾਬ ਪ੍ਰਧਾਨ ਕਮਲ ਚੌਹਾਨ ਨੇ ਵਿਸ਼ੇਸ਼ ਤੌਰ 'ਤੇ ਕ... ਅਗਲੀ ਖ਼ਬਰ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਥਰਮਲ ਪਲਾਂਟ ਇਕਾਈ ਦੀ ਚੋਣ <br/>
Ad Position 24