ਨੂਰਪੁਰ ਬੇਦੀ, 4 ਮਈ (ਹਰਦੀਪ ਸਿੰਘ ਢੀਂਡਸਾ)- ਵੇਰਕਾ ਮਿਲਕ ਪਲਾਂਟ ਮੋਹਾਲੀ ਵਲੋਂ ਆਪਣੇ ਦੁੱਧ ਉਤਪਾਦਕਾਂ ਨੂੰ ਮੁਆਵਜ਼ਾ ਰਾਸ਼ੀ ਵਜੋਂ ਦਿੱਤੀ ਜਾਂਦੀ ਸਕੀਮ ਤਹਿਤ ਅੱਜ ਡਾਇਰੈਕਟਰ ਹਰਕੇਤ ਸਿੰਘ ਕੌਲਾਪੁਰ ਵਲੋਂ ਇੱਕ ਪੀੜਤ ਪਰਿਵਾਰ ਨੂੰ 40 ਹਜ਼ਾਰ ਰੁਪਏ ਦੀ ਮੁਆਵਜ਼ਾ ਰਾਸ਼ੀ ਦਾ ਚੈੱਕ ਦਿੱਤਾ ਗਿਆ, ਨੂਰਪੁਰ ਬੇਦੀ ਬਲਾਕ ਦੇ ਪਿੰਡ ਰੂੜੇਵਾਲ ਦੀ ਰੀਨਾ ਪਤਨੀ ਪਵਨ ਕੁਮਾਰ ਦੀ ਮੱਝ ਬੀਤੇ ਦਿਨੀ ਕਰੰਟ ਲੱਗਣ ਨਾਲ ਮਰ ਗਈ ਸੀ ਜਿਸ ਦੇ ਮੁਆਵਜ਼ੇ ਵਲੋਂ ਮਿਲਕ ਪਲਾਂਟ ਮੋਹਾਲੀ ਵਲੋਂ ਉਸ ਨੂੰ ਇਹ ਮੁਆਵਜ਼ਾ ਰਾਸ਼ੀ ਦਿੱਤੀ ਗਈ | ਡਾਇਰੈਕਟਰ ਹਰਕੇਤ ਸਿੰਘ ਕੋਲਾਪੁਰ ਨੇ ਦੱਸਿਆ ਕਿ ਮਿਲਕ ਪਲਾਂਟ ਮੋਹਾਲੀ ਵਲੋਂ ਆਪਣੇ ਦੁੱਧ ਉਤਪਾਦਕਾਂ ਨੂੰ ਸੰਕਟ ਵੇਲੇ ਅਜਿਹੀ ਮਦਦ ਕੀਤੀ ਜਾਂਦੀ ਹੈ | ਇਸ ਮੌਕੇ ਦੁੱਧ ਉਤਪਾਦਕ ਸਭਾ ਰੂੜੇਵਾਲ ਦੇ ਪ੍ਰਧਾਨ ਸੁਰਿੰਦਰ ਸਿੰਘ, ਰੀਨਾ ਤੇ ਉਸ ਦੇ ਪਰਿਵਾਰ ਨੇ ਮਿਲਕ ਪਲਾਂਟ ਮੋਹਾਲੀ ਦਾ ਧੰਨਵਾਦ ਕੀਤਾ ਜਿਸ ਮੌਕੇ ਬਲਾਕ ਸੰਮਤੀ ਮੈਂਬਰ ਹਰਵਿੰਦਰ ਸਿੰਘ ਬਿੰਦੀ, ਏਰੀਆ ਇੰਚਾਰਜ ਸੰਦੀਪ ਸਿੰਘ ਸੈਣੀ ਮਾਜਰਾ, ਹਰਬੰਸ ਲਾਲ, ਮਹਿੰਦਰ ਪਾਲ ਹੱਕਲਾ ਤੇ ਹੋਰ ਪਤਵੰਤੇ ਵੀ ਮੌਜੂਦ ਸਨ |