08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਬਸਪਾ ਦੇ ਸੂਬਾ ਪ੍ਰਧਾਨ ਕਰੀਮਪੁਰੀ ਸਮੇਤ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸਤਨਾਮ ਸਿੰਘ ਸੱਤੀ ਨਾਲ ਦੁੱਖ ਦਾ ਪ੍ਰਗਟਾਵਾ <br/>

Ad Position 21
No active advertisement
ਅਜੀਤ ਡੈਸਕ 05-05-2026
ਰੂਪਨਗਰ, 4 ਮਈ (ਯਸ਼ਵੰਤ ਬੱਸੀ)- 'ਅਜੀਤ' ਉਪ ਦਫ਼ਤਰ ਰੂਪਨਗਰ ਦੇ ਇੰਚਾਰਜ ਅਤੇ ਰੂਪਨਗਰ ਪੈੱ੍ਰਸ ਕਲੱਬ ਦੇ ਪ੍ਰਧਾਨ ਸਤਨਾਮ ਸਿੰਘ ਸੱਤੀ ਦੇ ਪਿਤਾ ਰਜਿੰਦਰ ਸਿੰਘ ਦੇ ਅਕਾਲ ਚਲਾਣੇ 'ਤੇ ਵੱਖ-ਵੱਖ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਸ਼ਖ਼ਸੀਅਤਾਂ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ | ਇਸ ਮੌਕੇ ਬਸਪਾ ਪੰਜਾਬ ਦੇ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ, ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਤੇ ਪ੍ਰਸਿੱਧ ਸੀਨੀਅਰ ਵਕੀਲ ਭੁਪਿੰਦਰ ਸਿੰਘ ਰਾਜਾ ਸਮੇਤ ਹੋਰ ਆਗੂਆਂ ਨੇ ਸਤਨਾਮ ਸਿੰਘ ਸੱਤੀ ਨਾਲ ਹਮਦਰਦੀ ਪ੍ਰਗਟਾਈ ਤੇ ਪਰਿਵਾਰ ਨੂੰ ਇਸ ਦੁੱਖ ਦੀ ਘੜੀ ਵਿਚ ਹੌਸਲਾ ਰੱਖਣ ਲਈ ਹਿੰਮਤ ਦਿੱਤੀ | ਦੁੱਖ ਪ੍ਰਗਟਾਉਣ ਵਾਲਿਆਂ 'ਚ ਅਜੀਤ ਸਿੰਘ ਭੈਣੀ, ਰਜਿੰਦਰ ਸਿੰਘ ਰਾਜਾ ਨਨਹੇੜੀਆਂ, ਐਡਵੋਕੇਟ ਚਰਨਜੀਤ ਸਿੰਘ ਘਈ, ਅਕਾਲੀ ਦਲ ਪੁਨਰ ਸੁਰਜੀਤ ਦੇ ਆਗੂ ਗੁਰਿੰਦਰ ਸਿੰਘ ਗੋਗੀ, ਸਾਬਕਾ ਪਿ੍ੰਸੀਪਲ ਸੁਰਿੰਦਰ ਸਿੰਘ ਬਾਜਵਾ, ਪ੍ਰਸਿੱਧ ਗਾਇਕ ਜਸਮੇਰ ਮੀਆਂਪੁਰੀ, ਅਮਰਜੀਤ ਸਿੰਘ ਗਰੇਵਾਲ (ਹਾਂਗਕਾਂਗ), ਸੰਦੇਸ਼ ਕੁਮਾਰ ਮੁੰਧੋ, ਗੁਰਚਰਨ ਸਿੰਘ ਆਲੋਵਾਲ, ਰਣਵੀਰ ਸਿੰਘ ਬੀਰਾ, ਸੁੱਚਾ ਸਿੰਘ ਸਰਸਾ ਨੰਗਲ, ਪ੍ਰੋਫੈਸਰ ਅਵਤਾਰ ਸਿੰਘ ਇੰਚਾਰਜ 'ਅਜੀਤ' ਉਪ ਦਫਤਰ ਚੰਡੀਗੜ੍ਹ ਮੋਹਾਲੀ, ਸੁਰਜੀਤ ਸਿੰਘ ਸੰਧੂ (ਰਿਟਾਇਰਡ ਡਿਪਟੀ ਡਾਇਰੈਕਟਰ ਖੇਡ ਵਿਭਾਗ ਪੰਜਾਬ), ਲਖਵਿੰਦਰ ਸਿੰਘ ਮਿੱਠੂ ਐਮ.ਡੀ. ਗਰੈਂਡ ਅÏਰਚਿਡ, ਜੀ.ਐਸ. ਅਸਟੇਟ ਤੇ ਐਚ.ਐਮ.ਟੀ., ਐਡਵੋਕੇਟ ਡੀ.ਐਸ. ਦਿਓਲ (ਸਾਬਕਾ ਪ੍ਰਧਾਨ, ਰੋਟਰੀ ਕਲੱਬ ਰੂਪਨਗਰ), ਜਗਜੀਤ ਸਿੰਘ ਜੱਗੀ (ਸੀਨੀਅਰ ਮੀਤ ਪ੍ਰਧਾਨ, ਰੂਪਨਗਰ ਪ੍ਰੈਸ ਕਲੱਬ), ਤੇਜਿੰਦਰ ਸਿੰਘ ਸੈਣੀ (ਜਨਰਲ ਸਕੱਤਰ), ਪੱਤਰਕਾਰ ਵਿਨੋਦ ਸ਼ਰਮਾ ਕੀਰਤਪੁਰ ਸਾਹਿਬ, ਪੱਤਰਕਾਰ ਸਰਬਜੀਤ ਸਿੰਘ ਕਾਕਾ, ਸ਼ਮਸ਼ੇਰ ਸਿੰਘ ਬੱਗਾ, ਐਡਵੋਕੇਟ ਪਰਮਜੀਤ ਸਿੰਘ ਪੰਮਾ (ਕੌਂਸਲਰ, ਨੰਗਲ), ਸੁਧੀਰ ਕੌਸ਼ਲ (ਸਾਬਕਾ ਪ੍ਰਧਾਨ, ਬਾਰ ਐਸੋਸੀਏਸ਼ਨ ਰੂਪਨਗਰ), ਜਸਵੀਰ ਸਿੰਘ ਸੈਣੀ 'ਅਜੀਤ' ਪ੍ਰਤੀਨਿਧ ਘਨੌਲੀ, ਜਸਵੀਰ ਸਿੰਘ ਬਾਵਾ 'ਅਜੀਤ' ਪ੍ਰਤੀਨਿਧ ਭਰਤਗੜ੍ਹ, ਰਣਵੀਰ ਸਿੰਘ (ਸਟੂਡੈਂਟ ਯੂਨੀਅਨ ਆਗੂ), ਬਨਵਾਰੀ ਲਾਲ ਮੱਟੂ, ਨਵੀਨ ਦਰਦੀ, ਵੀਰ ਸਿੰਘ ਬੜਵਾ (ਕਿਰਤੀ ਕਿਸਾਨ ਯੂਨੀਅਨ), ਕਰਮ ਸਿੰਘ ਡੱਲਾ, ਸੁਖਦੇਵ ਸਿੰਘ ਕੋਟਾਲਵੀ, ਮਾਸਟਰ ਕਰਨੈਲ ਸਿੰਘ, ਜ਼ੋਰਾਵਰ ਸਿੰਘ ਬਿੱਟੂ, ਇੰਦਰਜੀਤ ਸਿੰਘ ਗੰਧੋ ਸਮੇਤ ਹੋਰਾਂ ਨੇ ਵੀ ਆਪਣੀ ਸੰਵੇਦਨਾ ਪ੍ਰਗਟ ਕੀਤੀ | ਸਭ ਨੇ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਵਿਛੜੀ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਬਖ਼ਸ਼ੇ ਅਤੇ ਪਰਿਵਾਰ ਨੂੰ ਇਹ ਅਸਹਿ ਦੁੱਖ ਸਹਿਣ ਦੀ ਤਾਕਤ ਦੇਵੇ |

Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੀ ਹੋਈ ਪਲੇਠੀ ਮੀਟਿੰਗ <br/> ਅਗਲੀ ਖ਼ਬਰ ਭਾਜਪਾ ਵਲੋਂ ਨਗਰ ਕੌਂਸਲ ਚੋਣਾਂ ਸੰਬੰਧੀ ਸ੍ਰੀ ਚਮਕੌਰ ਸਾਹਿਬ 'ਚ ਮੀਟਿੰਗ
Ad Position 24