08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਭਾਜਪਾ ਦੀ ਇਤਿਹਾਸਕ ਜਿੱਤ 'ਤੇ ਲੱਡੂ ਵੰਡ ਕੇ ਮਨਾਇਆ ਜਸ਼ਨ <br/>

Ad Position 21
No active advertisement
ਅਜੀਤ ਡੈਸਕ 05-05-2026
ਰੂਪਨਗਰ, 4 ਮਈ (ਗੁਰਪ੍ਰੀਤ ਸਿੰਘ ਹੁੰਦਲ)- ਰੂਪਨਗਰ ਵਿਚ ਅੱਜ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਬੰਗਾਲ, ਪੁਡੁਚੇਰੀ ਅਤੇ ਆਸਾਮ ਵਿਚ ਪ੍ਰਾਪਤ ਇਤਿਹਾਸਕ ਜਿੱਤ ਦੀ ਖ਼ੁਸ਼ੀ ਵਿਚ ਲੱਡੂ ਵੰਡ ਕੇ ਜਸ਼ਨ ਮਨਾਇਆ ਗਿਆ | ਇਸ ਮੌਕੇ ਭਾਜਪਾ ਪੰਜਾਬ ਦੇ ਸੰਗਠਨ ਮੰਤਰੀ ਸ੍ਰੀ ਮੰਥਰੀ ਸ਼੍ਰੀਨਿਵਾਸੁਲੂ, ਪਰਮਿੰਦਰ ਸਿੰਘ ਬਰਾੜ, ਅਜੈਵੀਰ ਸਿੰਘ ਲਾਲਪੁਰਾ ਵੀ ਮੌਜੂਦ ਸਨ | ਜ਼ਿਲ੍ਹਾ ਭਾਜਪਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਦੀ ਅਗਵਾਈ ਹੇਠ ਹੋਏ ਇਸ ਸਮਾਗਮ ਵਿਚ ਵਰਕਰਾਂ ਨੇ ਇਕ ਦੂਜੇ ਨੂੰ ਲੱਡੂ ਖਵਾ ਕੇ ਖ਼ੁਸ਼ੀ ਸਾਂਝੀ ਕੀਤੀ ਅਤੇ ਭਾਜਪਾ ਦੇ ਹੱਕ 'ਚ ਨਾਅਰੇ ਲਗਾਏ | ਇਸ ਮੌਕੇ ਅਨੀਸ਼ ਸਿਦਾਨਾ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ | ਸਮਾਗਮ ਵਿਚ ਜਗਦੀਸ਼ ਚੰਦਰ ਕਾਜਲਾ, ਭਾਨੂ ਪ੍ਰਤਾਪ, ਵਰਿੰਦਰ ਰਾਣਾ, ਬਾਲਕਿ੍ਸ਼ਨ ਕੁੱਕੂ, ਰਾਕੇਸ਼ ਗੋਜਾ, ਰਮਨ ਜਿੰਦਲ, ਡਾ. ਜੀਵਨ, ਅਮਨਪ੍ਰੀਤ ਕਾਬੱਡਵਾਲ, ਬੌਬੀ ਚੌਹਾਨ, ਕਿ੍ਸ਼ਨ ਕੁਮਾਰ ਅੱਤਰੀ, ਗੁਰਦੀਪ ਗੋਸ਼ਾ, ਨਿਪੁਣ ਸੋਨੀ, ਇੰਦਰਪਾਲ ਸਿੰਘ, ਜਗਮਨਦੀਪ ਸਿੰਘ, ਰੌਸ਼ਨ ਲਾਲ ਟੇਡੇਵਾਲ, ਸੁਰਜੀਤ ਘਾਹਿਮਾਜਰਾ ਅਤੇ ਗਗਨ ਗੁਪਤਾ ਸਮੇਤ ਕਈ ਹੋਰ ਆਗੂ ਤੇ ਵਰਕਰ ਹਾਜ਼ਰ ਰਹੇ | ਆਗੂਆਂ ਨੇ ਕਿਹਾ ਕਿ ਇਹ ਜਿੱਤ ਦੇਸ਼ ਦੇ ਲੋਕਾਂ ਦੇ ਭਰੋਸੇ ਤੇ ਭਾਜਪਾ ਦੀਆਂ ਲੋਕਪਿ੍ਆ ਨੀਤੀਆਂ ਦਾ ਨਤੀਜਾ ਹੈ | ਉਨ੍ਹਾਂ ਨੇ ਵਰਕਰਾਂ ਨੂੰ ਅਪੀਲ ਕੀਤੀ ਕਿ ਇਸ ਉਤਸ਼ਾਹ ਨੂੰ ਕਾਇਮ ਰੱਖਦੇ ਹੋਏ ਪਾਰਟੀ ਨੂੰ ਹੋਰ ਮਜ਼ਬੂਤ ਬਣਾਇਆ ਜਾਵੇ |

Ad Position 22
No active advertisement
ਪਿਛਲੀ ਖ਼ਬਰ 2027 'ਚ ਪੰਜਾਬ ਅੰਦਰ ਬਣੇਗੀ ਭਾਜਪਾ ਸਰਕਾਰ- ਮੇਜਰ ਅੰਜੂ ਬਾਲਾ ਸਿੰਘ ਅਗਲੀ ਖ਼ਬਰ ਬਹੁਜਨ ਸਮਾਜ ਪਾਰਟੀ ਵਲੋਂ 'ਪੰਜਾਬ ਸੰਭਾਲੋ ਮੁਹਿੰਮ' ਨਾਲ ਜੁੜਨ ਦਾ ਸੱਦਾ <br/>
Ad Position 24