15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਪੱਤਰਕਾਰ ਤਰਲੋਚਨ ਸਿੰਘ ਨੇ 50ਵੀਂ ਵਾਰ ਕੀਤਾ ਖ਼ੂਨਦਾਨ <br/>

Ad Position 21
No active advertisement
ਅਜੀਤ ਡੈਸਕ 06-05-2026
ਸ੍ਰੀ ਅਨੰਦਪੁਰ ਸਾਹਿਬ, 5 ਮਈ (ਕਰਨੈਲ ਸਿੰਘ)-ਖ਼ੂਨ ਦਾਨ ਸਭ ਤੋਂ ਵੱਡਾ ਦਾਨ ਹੈ, ਖ਼ੂਨ ਦਾਨ ਕਰਨ ਨਾਲ ਜਿੱਥੇ ਵਿਅਕਤੀ ਖੁਦ ਤੰਦਰੁਸਤ ਰਹਿੰਦਾ ਹੈ ਉੱਥੇ ਹੀ ਉਸ ਵਲੋਂ ਕੀਤੇ ਹੋਏ ਖ਼ੂਨਦਾਨ ਨਾਲ ਕਈ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ | ਇਹ ਪ੍ਰਗਟਾਵਾ ਸ੍ਰੀ ਅਨੰਦਪੁਰ ਸਾਹਿਬ ਦੇ ਸੀਨੀਅਰ ਪੱਤਰਕਾਰ ਤਰਲੋਚਨ ਸਿੰਘ ਡੀ.ਪੀ.ਈ ਨੇ ਪ੍ਰੈੱਸ ਕਲੱਬ ਵਲੋਂ ਲਗਾਏ ਖ਼ੂਨਦਾਨ ਕੈਂਪ ਦੌਰਾਨ 50ਵੀਂ ਵਾਰ ਖ਼ੂਨ ਦਾਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਹਨਾਂ ਦੱਸਿਆ ਕਿ 1994 ਵਿਚ ਪਹਿਲੀ ਵਾਰ ਆਪਣੇ ਇੱਕ ਕਰੀਬੀ ਦੋਸਤ ਦੇ ਆਪਰੇਸ਼ਨ ਲਈ ਨਵਾਂ ਸ਼ਹਿਰ ਵਿਖੇ ਖ਼ੂਨ ਦਿੱਤਾ ਸੀ | 1996 ਵਿਚ ਜ਼ਿਲ੍ਹਾ ਯੂਥ ਕਲੱਬ ਤਾਲਮੇਲ ਕਮੇਟੀ ਦੇ ਸਤਨਾਮ ਸਿੰਘ ਸੱਤੀ, ਮਾਸਟਰ ਸੰਜੀਵ ਕੁਮਾਰ ਮੋਠਾਪੁਰ ਅਤੇ ਯਸ਼ਵੰਤ ਬਸੀ ਨਾਲ ਸੰਪਰਕ ਵਿਚ ਆਉਣ ਉਪਰੰਤ ਖ਼ੂਨਦਾਨ ਕੈਂਪਾਂ ਵਿਚ ਜਾ ਕੇ ਖ਼ੂਨ ਦਾਨ ਕਰਨਾ ਸ਼ੁਰੂ ਕੀਤਾ ਗਿਆ ਸੀ | ਭਾਈ ਜੈਤਾ ਜੀ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਦੀ ਬਲੱਡ ਬੈਂਕ ਟੀਮ ਦੇ ਇੰਚਾਰਜ ਬਖਤਾਵਰ ਸਿੰਘ ਰਾਣਾ ਦੀ ਲਗਾਤਾਰ ਹੱਲਾਸ਼ੇਰੀ ਦੀ ਬਦੌਲਤ ਬੀਤੇ ਐਤਵਾਰ 50ਵੀਂ ਵਾਰ ਖ਼ੂਨ ਦਾਨ ਕੀਤਾ | ਉਨ ਾਂ ਕਿਹਾ ਕਿ ਉਹ ਆਪਣੇ ਆਪ 'ਚ ਇਹ ਵੀ ਮਾਣ ਮਹਿਸੂਸ ਕਰਦੇ ਹਨ ਕਿ ਖ਼ਾਲਸਾ ਪੰਥ ਵਲੋਂ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਅਤੇ ਇਤਿਹਾਸਕ ਧਰਤੀ 'ਤੇ 10 ਮਾਰਚ, 2009 ਨੂੰ ਲਗਾਏ ਹੁਣ ਤੱਕ ਦੇ ਸਭ ਤੋਂ ਵੱਡੇ ਖ਼ੂਨਦਾਨ ਕੈਂਪ 'ਚ ਵੀ ਖ਼ੂਨ ਦਾਨ ਕਰ ਚੁੱਕੇ ਹਨ |

Ad Position 22
No active advertisement
ਪਿਛਲੀ ਖ਼ਬਰ ਸੁਰੱਖਿਆ ਇੰਤਜ਼ਾਮਾਂ ਸੰਬੰਧੀ ਜ਼ਿਲ੍ਹਾ ਪੁਲਿਸ ਅਧਿਕਾਰੀਆਂ ਨੇ ਭਰਤਗੜ੍ਹ 'ਚ ਕੀਤੀ ਜਾਂਚ <br/> ਅਗਲੀ ਖ਼ਬਰ ਵਧੀਕ ਡਿਪਟੀ ਕਮਿਸ਼ਨਰ ਨੇ ਆਪਣੀ ਜਾਣਕਾਰੀ ਮੁਹੱਈਆ ਕਰਵਾ ਕੇ ਜ਼ਿਲ੍ਹੇ 'ਚ ਨਸ਼ਾ ਅਤੇ ਸਮਾਜਿਕ-ਆਰਥਿਕ ਜਨਗਣਨਾ ਦੀ ਕਰਵਾਈ...
Ad Position 24