15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਸੁਰੱਖਿਆ ਇੰਤਜ਼ਾਮਾਂ ਸੰਬੰਧੀ ਜ਼ਿਲ੍ਹਾ ਪੁਲਿਸ ਅਧਿਕਾਰੀਆਂ ਨੇ ਭਰਤਗੜ੍ਹ 'ਚ ਕੀਤੀ ਜਾਂਚ <br/>

Ad Position 21
No active advertisement
ਅਜੀਤ ਡੈਸਕ 06-05-2026
ਭਰਤਗੜ੍ਹ, 5 ਮਈ (ਜਸਬੀਰ ਸਿੰਘ ਬਾਵਾ)-ਰੂਪਨਗਰ ਰੇਂਜ ਦੇ ਡੀ. ਆਈ. ਜੀ. ਡਾ. ਨਾਨਕ ਸਿੰਘ ਆਈ. ਪੀ. ਐਸ. ਜ਼ਿਲ੍ਹੇ ਦੇ ਪੁਲਿਸ ਮੁਖੀ ਮਨਿੰਦਰ ਸਿੰਘ ਨੇ ਅੱਜ ਭਰਤਗੜ੍ਹ 'ਚ ਸੁਰੱਖਿਆ ਇੰਤਜ਼ਾਮਾਂ ਪੱਖੋਂ ਡੂੰਘਾਈ ਨਾਲ ਜਾਂਚ ਕੀਤੀ | ਜ਼ਿਕਰਯੋਗ ਹੈ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, 6 ਮਈ ਨੂੰ ਸਵੇਰੇ 8 ਵਜੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਸੋਧ ਬਿੱਲ, 2026 ਕਾਨੂੰਨ ਬਣਨ 'ਤੇ ਸ਼ੁਕਰਾਨਾ ਯਾਤਰਾ ਦਾ ਆਗਾਜ਼ ਕਰਕੇ ਕਾਫ਼ਲੇ 'ਚ ਸ਼ਾਮਿਲ ਹੋਕੇ ਭਰਤਗੜ੍ਹ ਦੇ ਬੱਸ ਅੱਡੇ 'ਚ ਸਵੇਰੇ 10 ਵਜੇ ਖੇਤਰੀ ਪਿੰਡਾਂ ਦੇ ਵਸਨੀਕਾਂ, ਮੁਹਤਬਰਾਂ ਅਤੇ ਪਾਰਟੀ ਨੇਤਾਵਾਂ ਨੂੰ ਮਿਲਣਗੇ | ਉੱਚ ਅਧਿਕਾਰੀਆਂ ਨੇ ਪੁਲਿਸ ਮੁਲਾਜ਼ਮਾਂ ਨੂੰ ਹਦਾਇਤ ਕੀਤੀ ਕਿ ਉਹ ਸ਼ੱਕੀ ਅਤੇ ਬਾਹਰੀ ਵਿਅਕਤੀਆਂ ਦੀ ਨਿਗਰਾਨੀ ਰੱਖਣ, ਬੱਸ ਅੱਡੇ ਨੇੜੇ ਕੋਈ ਵੀ ਵਿਅਕਤੀ ਨੂੰ ਨਿੱਜੀ ਵਾਹਨ ਨਾ ਖੜ੍ਹਾਉਣ ਦੇਣ, ਤਾਇਨਾਤ ਮੁਲਾਜ਼ਮ ਬਣਦੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣ | ਇਸ ਮੌਕੇ ਐਸ. ਪੀ. (ਐਚ. ਕਿਉਂ) ਅਰਵਿੰਦ ਮੀਨਾ, ਐਸ. ਪੀ. (ਡੀ) ਗੁਰਦੀਪ ਸਿੰਘ ਗੋਸਲ, ਡੀ. ਐਸ. ਪੀ. ਸ੍ਰੀ ਚਮਕੌਰ ਸਾਹਿਬ ਮਨਜੀਤ ਸਿੰਘ ਅÏਲਖ, ਥਾਣਾ ਸ੍ਰੀ ਚਮਕੌਰ ਸਾਹਿਬ ਦੇ ਐਸ. ਐਚ. ਓ. ਗੁਰਵਿੰਦਰ ਸਿੰਘ ਢਿੱਲੋਂ, ਪੁਲਿਸ ਚੌਕੀ ਭਰਤਗੜ੍ਹ ਦੇ ਇੰਚਾਰਜ ਸੁਖਵਿੰਦਰ ਸਿੰਘ ਆਦਿ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਸਕੂਲ ਦੇ ਐਨ.ਸੀ.ਸੀ. ਕੈਡਟਾਂ ਨੇ ਸਲਾਨਾ ਸਿਖਲਾਈ ਕੈਂਪ ਕੀਤਾ ਸਫਲਤਾ ਪੂਰਵਕ ਪੂਰਾ ਅਗਲੀ ਖ਼ਬਰ ਪੱਤਰਕਾਰ ਤਰਲੋਚਨ ਸਿੰਘ ਨੇ 50ਵੀਂ ਵਾਰ ਕੀਤਾ ਖ਼ੂਨਦਾਨ <br/>
Ad Position 24