15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਖ਼ਾਲਸਾ ਸਕੂਲ ਦੇ ਐਨ.ਸੀ.ਸੀ. ਕੈਡਟਾਂ ਨੇ ਸਲਾਨਾ ਸਿਖਲਾਈ ਕੈਂਪ ਕੀਤਾ ਸਫਲਤਾ ਪੂਰਵਕ ਪੂਰਾ

Ad Position 21
No active advertisement
ਅਜੀਤ ਡੈਸਕ 06-05-2026
ਸ੍ਰੀ ਅਨੰਦਪੁਰ ਸਾਹਿਬ, 5 ਮਈ (ਜੇ ਐਸ ਨਿੱਕੂਵਾਲ)-ਕੈਂਪ ਕਮਾਡੈਂਟ ਕਰਨਲ ਰਾਜੇਸ਼ਵਰ ਸਿੰਘ ਦੀ ਅਗਵਾਈ ਵਿਚ ਐਨ.ਸੀ.ਸੀ. ਸਿਖਲਾਈ ਸਕੂਲ ਰੂਪਨਗਰ ਵਿਖੇ ਲੱਗੇ ਸਲਾਨਾ ਸਿਖਲਾਈ ਕੈਂਪ ਵਿਚ ਐਸ.ਜੀ.ਐਸ. ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ 43 ਐਨ.ਸੀ.ਸੀ. ਕੈਡਟਾਂ ਵਲੋਂ ਭਾਗ ਲਿਆ ਗਿਆ | ਇਸ ਸਬੰਧੀ ਚੀਫ਼ ਅਫ਼ਸਰ ਰਣਜੀਤ ਸਿੰਘ ਨੇ ਦੱਸਿਆ ਕਿ ਇਸ 10 ਰੋਜ਼ਾ ਕੈਂਪ ਵਿੱਚ ਕੈਡਟਾਂ ਨੂੰ ਡਰਿੱਲ, ਹਥਿਆਰ ਚਲਾਉਣ ਅਤੇ ਹਥਿਆਰਾਂ ਦੀ ਸਾਂਭ ਸੰਭਾਲ, ਨਕਸ਼ਾ ਪੜ੍ਹਨਾ, ਮੁੱਢਲੀ ਸਹਾਇਤਾ, ਸਿਹਤ ਸੰਭਾਲ, ਅੱਗ ਬੁਝਾਉਣ ਦੀ ਸਿਖਲਾਈ ਸਮੇਤ ਹੋਰ ਬਹੁਤ ਸਾਰੇ ਮਹੱਤਵਪੂਰਨ ਵਿਸ਼ਿਆਂ ਸਬੰਧੀ ਜਾਣਕਾਰੀ ਦਿੱਤੀ ਗਈ | ਕੈਡਟਾਂ ਦੇ ਸਕੂਲ ਪਹੁੰਚਣ ਉੱਤੇ ਪਿ੍ੰਸੀਪਲ ਸੁਖਪਾਲ ਕੌਰ ਵਾਲੀਆ ਵਲੋਂ ਉਨ੍ਹਾਂ ਨੂੰ ਤਗਮੇ ਅਤੇ ਸਰਟੀਫਿਕੇਟ ਵੰਡੇ ਗਏ | ਇਸ ਮੌਕੇ ਪਿ੍ੰਸੀਪਲ ਵਾਲੀਆ ਵਲੋਂ ਕੈਂਪ ਦੌਰਾਨ ਖੇਡਾਂ ਵਿਚ ਮੱਲ੍ਹਾਂ ਮਾਰਨ ਵਾਲੇ ਕੈਡਟਾਂ ਨੂੰ ਵਧਾਈ ਦਿੱਤੀ ਗਈ | ਉਨ੍ਹਾਂ ਨੇ ਕਿਹਾ ਕਿ ਐਨ.ਸੀ.ਸੀ. ਦੇਸ਼ ਦੇ ਅਨੁਸ਼ਾਸਿਤ ਨੌਜਵਾਨਾਂ ਦਾ ਸਭ ਤੋਂ ਵੱਡਾ ਗਰੁੱਪ ਹੈ | ਇਸ ਦਾ ਹਿੱਸਾ ਬਣਨਾ ਵਿਦਿਆਰਥੀਆਂ ਲਈ ਮਾਣ ਵਾਲੀ ਗੱਲ ਹੈ | ਉਨ੍ਹਾਂ ਕੈਡਟਾਂ ਨੂੰ ਆਪਣੀ ਸਿਖਲਾਈ ਮਿਹਨਤ ਅਤੇ ਲਗਨ ਨਾਲ ਲੈਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸਕੂਲ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ਹਵਾਈ ਅੱਡੇ 'ਤੇ ਇੰਡੀਗੋ ਦੇ ਜਹਾਜ਼ 'ਚ ਪਾਵਰ ਬੈਂਕ 'ਚ ਧਮਾਕਾ ਅਗਲੀ ਖ਼ਬਰ ਸੁਰੱਖਿਆ ਇੰਤਜ਼ਾਮਾਂ ਸੰਬੰਧੀ ਜ਼ਿਲ੍ਹਾ ਪੁਲਿਸ ਅਧਿਕਾਰੀਆਂ ਨੇ ਭਰਤਗੜ੍ਹ 'ਚ ਕੀਤੀ ਜਾਂਚ <br/>
Ad Position 24