15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਚੰਡੀਗੜ੍ਹ ਹਵਾਈ ਅੱਡੇ 'ਤੇ ਇੰਡੀਗੋ ਦੇ ਜਹਾਜ਼ 'ਚ ਪਾਵਰ ਬੈਂਕ 'ਚ ਧਮਾਕਾ

Ad Position 21
No active advertisement
ਅਜੀਤ ਡੈਸਕ 06-05-2026

ਮਹਿਲਾ ਡਾਕਟਰ ਸਮੇਤ 5 ਯਾਤਰੀ ਜ਼ਖ਼ਮੀ, ਐਮਰਜੈਂਸੀ ਸਲਾਈਡਾਂ ਰਾਹੀਂ ਯਾਤਰੀਆਂ ਨੂੰ ਕੱਢਿਆ ਬਾਹਰ
ਐੱਸ. ਏ. ਐੱਸ. ਨਗਰ, 5 ਮਈ (ਕਪਿਲ ਵਧਵਾ)-ਅੱਜ ਹੈਦਰਾਬਾਦ ਤੋਂ ਚੰਡੀਗੜ੍ਹ ਆਈ ਇੰਡੀਗੋ ਦੀ ਇਕ ਉਡਾਣ 'ਚ ਅਚਾਨਕ ਪਾਵਰ ਬੈਂਕ 'ਚ ਹੋਏ ਧਮਾਕੇ ਤੋਂ ਬਾਅਦ ਹੜਕੰਪ ਮਚ ਗਿਆ | ਇਸ ਹਾਦਸੇ 'ਚ ਕਰੀਬ 5 ਯਾਤਰੀਆਂ ਦੇ ਜ਼ਖ਼ਮੀ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ | ਹਾਦਸਾ ਉਸ ਵੇਲੇ ਵਾਪਰਿਆ ਜਦੋਂ ਫਲਾਈਟ ਸਥਾਨਕ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਲੈਂਡ ਹੋਣ ਤੋਂ ਬਾਅਦ ਖੜ੍ਹੀ ਸੀ | ਮਿਲੀ ਜਾਣਕਾਰੀ ਅਨੁਸਾਰ ਇਹ ਫਲਾਈਟ ਬਾਅਦ ਦੁਪਹਿਰ ਕਰੀਬ 3.29 ਵਜੇ ਲੈਂਡ ਹੋਈ ਸੀ | ਲੈਂਡਿੰਗ ਤੋਂ ਬਾਅਦ ਜਦੋਂ ਜਹਾਜ਼ ਪਾਰਕਿੰਗ ਵੇਅ ਨੰ.1 ਵੱਲ ਵਧ ਰਿਹਾ ਸੀ ਤਾਂ ਸੀਟ 39-ਸੀ 'ਤੇ ਬੈਠੇ ਇਕ ਯਾਤਰੀ ਨੇ ਆਪਣੇ ਬੈਗ 'ਚ ਰੱਖੇ ਪਾਵਰ ਬੈਂਕ ਵਿਚ ਅੱਗ ਲੱਗਣ ਬਾਰੇ ਕਰੂ ਨੂੰ ਸੂਚਿਤ ਕੀਤਾ | ਸੁਰੱਖਿਆ ਦੇ ਮੱਦੇਨਜ਼ਰ ਕੈਬਿਨ ਕਰੂ ਨੇ ਤੁਰੰਤ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਇਸ ਦੌਰਾਨ ਜਹਾਜ਼ ਵਿਚ ਧੂੰਆਂ ਫੈਲ ਗਿਆ, ਜਿਸ ਨਾਲ ਯਾਤਰੀਆਂ ਵਿਚ ਘਬਰਾਹਟ ਪੈਦਾ ਹੋ ਗਈ | ਸਾਰੀ ਸਥਿਤੀ ਨੂੰ ਦੇਖਦੇ ਹੋਏ ਐਮਰਜੈਂਸੀ ਪੋ੍ਰਟੋਕਾਲ ਲਾਗੂ ਕਰਦੇ ਹੋਏ ਕਰੀਬ 3.35 ਵਜੇ ਆਫ਼ਤ ਨਿਕਾਸ ਖੋਲ੍ਹ ਕੇ ਯਾਤਰੀਆਂ ਨੂੰ ਸਲਾਈਡਾਂ ਰਾਹੀਂ ਬਾਹਰ ਕੱਢਿਆ ਗਿਆ | ਜਹਾਜ਼ ਵਿਚ ਕੁੱਲ 198 ਯਾਤਰੀ, ਜਿੰਨ੍ਹਾਂ 'ਚ 2 ਬੱਚੇ ਅਤੇ 6 ਕਰੂ ਮੈਂਬਰ ਸਵਾਰ ਸਨ | ਏਅਰਫੋਰਸ ਦੀ ਫਾਇਰ ਟੈਂਡਰ ਟੀਮ ਕਰੀਬ 3.38 ਵਜੇ ਮੌਕੇ 'ਤੇ ਪਹੁੰਚੀ, ਪਰ ਉਸ ਸਮੇਂ ਤੱਕ ਸਥਿਤੀ ਪੂਰੀ ਤਰ੍ਹਾਂ ਕਾਬੂ ਵਿਚ ਆ ਚੁੱਕੀ ਸੀ | ਇਸ ਸੰਬੰਧੀ ਯਾਤਰੀ ਸੌਰਵ ਨੇ ਦੱਸਿਆ ਕਿ ਉਹ ਆਪਣੀ ਪਤਨੀ ਡਾ. ਰਿਚਾ, ਜੋ ਕਿ ਸੈਕਟਰ-34 ਚੰਡੀਗੜ੍ਹ ਵਿਚ ਸਟੇਟ ਹੈਲਥ ਏਜੰਸੀ ਵਿਚ ਤਾਇਨਾਤ ਹੈ, ਸਮੇਤ ਦੋ ਬੱਚਿਆਂ ਨਾਲ ਯਾਤਰਾ ਕਰਕੇ ਪਰਤੇ ਸਨ | ਜਦੋਂ ਫਲਾਈਟ ਹਵਾਈ ਅੱਡੇ 'ਤੇ ਪੁੱਜੀ ਤਾਂ ਅਚਾਨਕ ਜਹਾਜ਼ ਵਿਚ ਧੂੰਆਂ ਫੈਲਣਾ ਸ਼ੁਰੂ ਹੋ ਗਿਆ | ਕਰੂ ਮੈਂਬਰਾਂ ਨੇ ਯਾਤਰੀਆਂ ਨੂੰ ਸ਼ਾਂਤ ਰਹਿਣ ਲਈ ਕਿਹਾ ਅਤੇ ਬਾਅਦ ਵਿਚ ਐਮਰਜੈਂਸੀ ਸਲਾਈਡਾਂ ਰਾਹੀਂ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ | ਇਸ ਦੌਰਾਨ ਜ਼ਮੀਨ 'ਤੇ ਉਤਰਦੇ ਸਮੇਂ ਡਾ. ਰਿਚਾ ਦੀ ਲੱਤ 'ਤੇ ਗੰਭੀਰ ਸੱਟ ਲੱਗੀ, ਜਿਸ ਕਾਰਨ ਉਸ ਨੂੰ ਜ਼ੀਰਕਪੁਰ ਦੇ ਇਕ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ | ਸੁਰੱਖਿਆ ਏਜੰਸੀਆਂ ਅਤੇ ਹਵਾਈ ਅੱਡੇ ਦੀ ਅਥਾਰਿਟੀ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਪਾਵਰ ਬੈਂਕ ਵਿਚ ਧਮਾਕਾ ਕਿਵੇਂ ਹੋਇਆ |

Ad Position 22
No active advertisement
ਪਿਛਲੀ ਖ਼ਬਰ ਹੋਰਮੁਜ਼ 'ਚ ਅਮਰੀਕਾ ਨੇ ਈਰਾਨੀ ਕਿਸ਼ਤੀਆਂ ਨੂੰ ਬਣਾਇਆ ਨਿਸ਼ਾਨਾ ਅਗਲੀ ਖ਼ਬਰ ਖ਼ਾਲਸਾ ਸਕੂਲ ਦੇ ਐਨ.ਸੀ.ਸੀ. ਕੈਡਟਾਂ ਨੇ ਸਲਾਨਾ ਸਿਖਲਾਈ ਕੈਂਪ ਕੀਤਾ ਸਫਲਤਾ ਪੂਰਵਕ ਪੂਰਾ
Ad Position 24