21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਕਵਿਤਾ ਉਚਾਰਨ ਮੁਕਾਬਲੇ ਕਰਵਾਏ

Ad Position 21
No active advertisement
ਅਜੀਤ ਡੈਸਕ 07-05-2026

ਬੇਲਾ, 6 ਮਈ (ਮਨਜੀਤ ਸਿੰਘ ਸੈਣੀ)- ਹਿਮਾਲਿਆ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮੁਜਾਫਤ ਵਿਖੇ ਕਵਿਤਾ ਉਚਾਰਨ ਮੁਕਾਬਲਾ ਕਰਵਾਇਆ ਗਿਆ ਜਿਸ ਵਿਚ 16 ਬੱਚਿਆਂ ਨੇ ਹਿੱਸਾ ਲਿਆ | ਇਹ ਮੁਕਾਬਲਾ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਵਿੱਚ ਹੋਇਆ ਜਿਸ ਵਿਚ ਬੱਚਿਆਂ ਵਲੋਂ ਮੇਰੀ ਮਾਂ ਬੋਲੀ, ਵਿਗਿਆਪਨ, ਮੇਰਾ ਹਿਮਾਲਿਆ ਸਕੂਲ, ਸਿਆਸਤ ਦਾ ਚਿਹਰਾ, ਆਜ਼ਾਦੀ ਦਾ ਦੀਵਾਨਾ, ਲੱਗੀ ਨਜ਼ਰ ਪੰਜਾਬ ਨੂੰ ਆਦਿ ਕਵਿਤਾਵਾਂ ਪੇਸ਼ ਕੀਤੀਆਂ ਗਈਆਂ ਜਿਨ੍ਹਾਂ ਵਿਚੋਂ ਕੁੱਝ ਕਵਿਤਾਵਾਂ ਅਧਿਆਪਕਾਂ ਵਲੋਂ ਦਿੱਤੀਆਂ ਗਈਆਂ ਤੇ ਕੁੱਝ ਵਿਦਿਆਰਥੀਆਂ ਵਲੋਂ ਲਿਖੀਆਂ ਗਈਆਂ | ਇਸ ਮੁਕਾਬਲੇ 'ਚ ਪਹਿਲਾ ਸਥਾਨ ਕੋਮਲਪ੍ਰੀਤ ਕੌਰ, ਪ੍ਰਭਨੂਰ ਕੌਰ (ਦਸਵੀਂ) ਦੂਜਾ ਸਥਾਨ, ਜਸਪ੍ਰੀਤ ਕੌਰ (11ਵੀਂ), ਹੁਸਨਪ੍ਰੀਤ ਕੌਰ (12ਵੀਂ) ਤੀਜਾ ਸਥਾਨ ਨੰਦਨੀ ਰਾਣੀ, (ਗਿਆਰ੍ਹਵੀਂ) ਆਯੂਸ਼ ਸੰਗਰ ਤੇ ਗੁਰਕਰਨ ਸਿੰਘ (ਬਾਰ੍ਹਵੀਂ) ਨੇ ਪ੍ਰਾਪਤ ਕੀਤਾ | ਕੁੱਝ ਬੱਚਿਆਂ ਨੂੰ ਹੌਸਲਾ ਵਧਾਓ ਇਨਾਮ ਵੀ ਦਿੱਤੇ ਗਏ | ਡਾਇਰੈਕਟਰ ਮਨਜਿੰਦਰ ਸਿੰਘ ਨੇ ਕਿਹਾ ਕਿ ਸੰਸਥਾ ਵਿਚ ਹਰ ਸਾਲ ਬੱਚਿਆਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਵੱਖ-ਵੱਖ ਤਰਾਂ ਦੇ ਸਹਿ ਅਕਾਦਮਿਕ ਮੁਕਾਬਲੇ ਕਰਵਾਏ ਜਾਂਦੇ ਹਨ | ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਚੋਰਾਂ ਵਲੋਂ ਸੋਲਰ ਸਿਸਟਮ ਦੀ ਤਾਰ ਚੋਰੀ ਅਗਲੀ ਖ਼ਬਰ ਸ਼ਹਿਰੀ ਸਥਾਨਕ ਸੰਸਥਾਵਾਂ ਚੋਣਾਂ 18 ਉਮੀਦਵਾਰਾਂ ਨੇ ਨਾਮਜ਼ਦਗੀਆਂ ਵਾਪਸ ਲਈਆਂ, 118 ਉਮੀਦਵਾਰ ਰਹੇ ਮੈਦਾਨ 'ਚ <br/>...
Ad Position 24