02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

10 ਰੋਜ਼ਾ ਸਾਲਾਨਾ ਸਿਖਲਾਈ ਕੈਂਪ ਲਗਾਇਆ <br/>

Ad Position 21
repet_subhas-goyals [Copy P29]
ਅਜੀਤ ਡੈਸਕ 10-05-2026
ਸ੍ਰੀ ਚਮਕੌਰ ਸਾਹਿਬ, 9 ਮਈ (ਜਗਮੋਹਣ ਸਿੰਘ ਨਾਰੰਗ)- ਸਥਾਨਕ ਪੰਜਾਬ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਐਨ. ਸੀ. ਸੀ. ਕੈਡਿਟਸ ਵਲੋਂ 23 ਪੰਜਾਬ ਬਟਾਲੀਅਨ ਐਨ. ਸੀ. ਸੀ. ਯੂਨਿਟ ਰੂਪਨਗਰ ਦੇ ਸਹਿਯੋਗ ਨਾਲ ਲਗਾਏ, ਕੈਂਪ ਦੌਰਾਨ 18 ਕੈਡਿਟਾਂ ਨੇ ਹਿੱਸਾ ਲਿਆ | ਕੈਂਪ ਦੌਰਾਨ ਵਿਦਿਆਰਥੀਆਂ ਵਲੋਂ ਅਨੁਸ਼ਾਸਨ ਵਿਚ ਰਹਿੰਦੇ ਹੋਏ ਵੱਖ-ਵੱਖ ਗਤੀਵਿਧੀਆਂ ਵਿਚ ਹਿੱਸਾ ਲਿਆ | ਇਸੇ ਦੌਰਾਨ ਸਕੂਲ ਦੀ ਵਿਦਿਆਰਥਣ ਹਰਨੂਰ ਕੌਰ ਨੇ ਟੇਬਲ ਡਰਿਲ ਵਿਚ ਹਿੱਸਾ ਲੈਂਦੇ ਹੋਏ ਗੋਲਡ ਮੈਡਲ ਜਿੱਤਿਆ ਤੇ ਫਾਇਰਿੰਗ ਦੌਰਾਨ ਵਿਦਿਆਰਥੀ ਅੰਗਦ ਸਿੰਘ ਨੇ ਗੋਲਡ ਮੈਡਲ ਜਿੱਤਿਆ | ਇਸੇ ਦੌਰਾਨ ਵਿਦਿਆਰਥੀ ਦੇਸ਼ ਦੀ ਥਲ ਸੈਨਾ ਦੁਆਰਾ ਕੀਤੀਆਂ ਜਾਂਦੀਆਂ ਵੱਖ-ਵੱਖ ਗਤੀਵਿਧੀਆਂ ਤੋਂ ਜਾਣੂ ਹੋਏ | ਕੈਂਪ ਦੀ ਸਫਲਤਾ 'ਤੇ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰ ਗੁਰਦੇਵ ਸਿੰਘ ਅਟਵਾਲ, ਸ਼ਿੰਦਰਪਾਲ ਕੌਰ ਅਟਵਾਲ, ਗੁਰਪਾਲ ਸਿੰਘ ਅਟਵਾਲ, ਪ੍ਰੀਤਪਾਲ ਕੌਰ ਅਟਵਾਲ, ਅਰਸ਼ਦੀਪ ਸਿੰਘ ਬਰਾੜ ਤੇ ਪਿ੍ੰਸੀਪਲ ਸੁਰਜੀਤ ਸਿੰਘ ਵਲੋਂ ਐਨ. ਸੀ. ਸੀ. ਕੈਡਿਟਾਂ ਤੇ ਸੀ. ਟੀ. ਓ. ਨਿਰਮਲਜੀਤ ਸਿੰਘ ਨੂੰ ਵਧਾਈ ਦਿੱਤੀ ਗਈ |

Ad Position 22
No active advertisement
ਪਿਛਲੀ ਖ਼ਬਰ 'ਗੈਂਗਸਟਰਾਂ 'ਤੇ ਵਾਰ' ਦਾ 109ਵਾਂ ਦਿਨ ਪੰਜਾਬ ਪੁਲਿਸ ਨੇ 536 ਥਾਵਾਂ 'ਤੇ ਕੀਤੀ ਛਾਪੇਮਾਰੀ, 221 ਗਿ੍ਫ਼ਤਾਰ ਅਗਲੀ ਖ਼ਬਰ ਸ੍ਰੀ ਚਮਕੌਰ ਸਾਹਿਬ ਦੇ ਸਬ-ਡਵੀਜ਼ਨਲ ਹਸਪਤਾਲ ਵਿਖੇ ਫਾਇਰ ਸੇਫ਼ਟੀ ਸੰਬੰਧੀ ਸਹੁੰ ਚੁੱਕੀ
Ad Position 24