01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਸ਼ਰਾਬ ਦੀ ਲਤ ਛੱਡ ਕੇ ਸੁਖਦੇਵ ਸਿੰਘ ਮੁੜ ਆਮ ਜੀਵਨ ਵੱਲ ਪਰਤਿਆ- ਡਾ. ਰਾਹੁਲ ਸ਼ਰਮਾ

ਰੂਪਨਗਰ, 1 ਸਤੰਬਰ (ਸ. ਰ.)

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਰੂਪਨਗਰ, 1 ਸਤੰਬਰ (ਸ.ਰ.)-ਪਿੰਡ ਜੱਸੋ ਮਾਜਰਾ ਵਾਸੀ 45 ਸਾਲਾਂ ਸੁਖਦੇਵ ਸਿੰਘ, ਜੋ ਪਿਛਲੇ ਕਰੀਬ 10 ਸਾਲਾਂ ਤੋਂ ਸ਼ਰਾਬ ਦੀ ਲਤ ਦਾ ਸ਼ਿਕਾਰ ਸੀ, ਹੁਣ ਸ਼ਰਾਬ ਛੱਡ ਕੇ ਮੁੜ ਆਮ ਜੀਵਨ ਬਤੀਤ ਕਰ ਰਿਹਾ ਹੈ। ਇਸ ਸਬੰਧੀ ਜਾਣਕਾਰੀ ਅਰਜਨ ਆਯੁਰਵੇਦਿਕ ਹਸਪਤਾਲ ਰੂਪਨਗਰ ਦੇ ਡਾ. ਰਾਹੁਲ ਸ਼ਰਮਾ ਨੇ ਦਿੱਤੀ। ਡਾ: ਰਾਹੁਲ ਸ਼ਰਮਾ ਅਨੁਸਾਰ ਸੁਖਦੇਵ ਸਿੰਘ ਦੀ ਮਾਤਾ ਜਸਬੀਰ ਕੌਰ ਨੇ ਦੱਸਿਆ ਕਿ ਸ਼ੁਰੂਆਤ ਵਿਚ ਉਹ ਥੋੜ੍ਹੀ ਮਾਤਰਾ ਵਿਚ ਸ਼ਰਾਬ ਪੀਂਦਾ ਸੀ, ਪਰ ਸਮੇਂ ਦੇ ਨਾਲ ਇਹ ਆਦਤ ਵਧਦੀ ਗਈ ਅਤੇ ਉਹ ਭਾਰੀ ਮਾਤਰਾ ਵਿਚ ਸ਼ਰਾਬ ਪੀਣ ਲੱਗ ਪਿਆ। ਨਸ਼ੇ ਦੀ ਹਾਲਤ ਵਿਚ ਉਸ ਵਲੋਂ ਘਰ ਵਿਚ ਕਥਿਤ ਤੌਰ ’ਤੇ ਕੁੱਟਮਾਰ ਵੀ ਕੀਤੀ ਜਾਂਦੀ ਸੀ। ਇਸ ਕਾਰਨ ਉਸ ਨੂੰ ਨੌਕਰੀ ਤੋਂ ਵੀ ਹੱਥ ਧੋਣੇ ਪਏ। ਉਨ੍ਹਾਂ ਦੱਸਿਆ ਕਿ ਇੱਕ ਸਮੇਂ ਸੁਖਦੇਵ ਸਿੰਘ ਦੀ ਸਿਹਤ ਇੰਨੀ ਖ਼ਰਾਬ ਹੋ ਗਈ ਕਿ ਉਹ ਹੌਲੀ-ਹੌਲੀ ਬਹੁਤ ਕਮਜ਼ੋਰ ਹੋ ਗਿਆ ਅਤੇ ਉਸ ਦਾ ਸਰੀਰ ਵੀ ਸੁੱਕਦਾ ਜਾ ਰਿਹਾ ਸੀ। ਪਰਿਵਾਰਕ ਮੈਂਬਰਾਂ ਨੇ ਘਬਰਾ ਕੇ ਉਸ ਨੂੰ ਅਰਜਨ ਆਯੁਰਵੇਦਿਕ ਹਸਪਤਾਲ ਰੂਪਨਗਰ ਵਿਖੇ ਲਿਆਂਦਾ, ਜਿੱਥੇ ਡਾ. ਰਾਹੁਲ ਸ਼ਰਮਾ ਨੇ ਜਾਂਚ ਉਪਰੰਤ ਇਲਾਜ ਸ਼ੁਰੂ ਕੀਤਾ। ਪਰਿਵਾਰ ਅਨੁਸਾਰ ਇਲਾਜ ਤੋਂ ਬਾਅਦ ਸੁਖਦੇਵ ਸਿੰਘ ਦੀ ਸਿਹਤ ਵਿਚ ਸੁਧਾਰ ਆਇਆ ਅਤੇ ਉਸ ਨੇ ਸ਼ਰਾਬ ਪੂਰੀ ਤਰ੍ਹਾਂ ਛੱਡ ਦਿੱਤੀ। ਹੁਣ ਉਹ ਰੋਜ਼ਾਨਾ ਕੰਮ ’ਤੇ ਵੀ ਜਾ ਰਿਹਾ ਹੈ। ਜਸਬੀਰ ਕੌਰ ਨੇ ਡਾ. ਰਾਹੁਲ ਸ਼ਰਮਾ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਨਵੋਦਿਆ ਸਕੂਲ ਸੰਧੂਆਂ ਦੀਆਂ ਵਿਦਿਆਰਥਣਾਂ ਸੰਗਰੂਰ ਵਿਖੇ ਕੌਮੀ ਖੇਡਾਂ ਦੇ ਸਮਾਪਤੀ ਸਮਾਰੋਹ ਵਿਚ ਪੇਸ਼ ਕਰਨਗੀਆਂ ਲੁੱਡੀ ਨਾਚ ਅਗਲੀ ਖ਼ਬਰ ਕਰਤਾਰਪੁਰ ਸਕੂਲ ਦੇ ਪੀ.ਟੀ.ਆਈ. ਅਧਿਆਪਕਾ ਰਾਜ ਕਮਲ ਨੂੰ ਸੇਵਾ-ਮੁਕਤੀ ਮੌਕੇ ਨਿੱਘੀ ਵਿਦਾਇਗੀ
Ad Position 24