06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਮਲਾਗਰ ਸਿੰਘ ਖਮਾਣੋਂ ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਬਣੇ <br/>

Ad Position 21
No active advertisement
ਅਜੀਤ ਡੈਸਕ 11-05-2026
ਮੋਰਿੰਡਾ, 10 ਮਈ (ਪਿ੍ਤਪਾਲ ਸਿੰਘ)- ਪੀ.ਡਬਲਿਊ.ਡੀ, ਜਲ ਸਪਲਾਈ ਤੇ ਸੈਨੀਟੇਸ਼ਨ, ਭਵਨ ਤੇ ਮਾਰਗ, ਸਿੰਚਾਈ ਤੇ ਸੀਵਰੇਜ ਬੋਰਡ ਦੇ ਫ਼ੀਲਡ ਮੁਲਾਜ਼ਮਾਂ ਦੀ ਪ੍ਰਮੁੱਖ ਜਥੇਬੰਦੀ ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ਼ ਯੂਨੀਅਨ ਪੰਜਾਬ ਦਾ ਜਨਰਲ ਚੋਣ ਅਜਲਾਸ ਬਲਜੀਤ ਸਿੰਘ ਬਡਰੁੱਖਾਂ, ਹਰਜੀਤ ਬਾਲੀਆ, ਮਹਿਮਾ ਸਿੰਘ ਧਨੋਲਾ, ਜਗਦੇਵ ਘੁਰਕਣੀ, ਅਸ਼ੋਕ ਬਠਿੰਡਾ ਤੇ ਰਾਮਜੀ ਭਲਾਈਆਂਣਾ ਦੀ ਅਗਵਾਈ ਹੇਠ ਹੋਇਆ | ਮਹਿਮਾ ਸਿੰਘ ਧਨੋਲਾ ਨੇ ਦੱਸਿਆ ਕਿ ਇਸ ਮੌਕੇ ਵੱਖ-ਵੱਖ ਬਰਾਂਚਾਂ ਦੇ ਆਗੂ ਤੇ ਸਰਗਰਮ ਵਰਕਰਾਂ ਨੇ ਸ਼ਮੂਲੀਅਤ ਕੀਤੀ | ਵਿਛੜੇ ਸਾਥੀਆਂ ਨੂੰ ਦੋ ਮਿੰਟ ਦਾ ਮੌਨ ਰੱਖ ਸ਼ਰਧਾਂਜਲੀ ਭੇਟ ਕਰਦਿਆਂ ਵੱਖ-ਵੱਖ ਆਗੂਆਂ ਨੇ ਕੌਮਾਂਤਰੀ ਤੇ ਸੂਬਾਈ ਪੱਧਰ ਦੇ ਹਾਲਾਤ, ਸੰਸਾਰੀਕਰਨ, ਉਦਾਰੀਕਰਨ, ਨਿੱਜੀਕਰਨ, ਪੰਚਾਇਤੀਕਰਨ ਦੀਆਂ ਲੋਕ ਤੇ ਮੁਲਾਜ਼ਮ ਵਿਰੋਧੀ ਨੀਤੀਆਂ ਦੇ ਸਨਮੁੱਖ ਮੁਲਾਜ਼ਮਾਂ ਦੇ ਸੰਘਰਸ਼, ਸੂਬਾ ਸਰਕਾਰ ਦੀ ਮੁਲਾਜ਼ਮ ਵਿਰੋਧੀ ਨੀਤੀ ਤੇ ਨੀਤ ਬਾਰੇ ਵਿਸਥਾਰ ਪੂਰਕ ਵਿਚਾਰ ਚਰਚਾ ਕੀਤੀ ਗਈ | ਇਜਲਾਸ ਦੌਰਾਨ ਸ਼ਾਮਲ ਆਗੂਆਂ ਵਲੋਂ ਵਿਭਾਗੀ ਜਥੇਬੰਦੀਆਂ ਦੀ ਏਕਤਾ ਤੇ ਸਾਂਝੇ ਸੰਘਰਸ਼ਾਂ ਨੂੰ ਮਜ਼ਬੂਤ ਕਰਨ ਦਾ ਅਹਿਦ ਕੀਤਾ | ਇਸ ਮੌਕੇ ਸੂਬਾ ਕਮੇਟੀ ਦੇ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਚੋਣ ਕਰਦਿਆਂ ਮਲਾਗਰ ਸਿੰਘ ਖਮਾਣੋਂ ਨੂੰ ਪ੍ਰਧਾਨ ਚੁਣਿਆ ਗਿਆ | ਇਸੇ ਤਰ੍ਹਾਂ ਜਨਰਲ ਸਕੱਤਰ ਜਸਵਿੰਦਰ ਸਿੰਘ ਕਾਲਝਰਾਣੀ, ਵਿੱਤ ਸਕੱਤਰ ਭੂਸ਼ਨ ਕੁਮਾਰ ਗੋਇਲ, ਮੁੱਖ ਸਲਾਹਕਾਰ ਉਮੇਦ ਸਿੰਘ ਬਿਸ਼ਟ, ਚੇਅਰਮੈਨ ਉਜਾਗਰ ਸਿੰਘ ਜੱਗਾ,
ਜਨਰਲ ਸਕੱਤਰ ਅਵਤਾਰ ਸਿੰਘ ਨਾਗਰਾ, ਸੀਨੀਅਰ ਮੀਤ ਪ੍ਰਧਾਨ ਓਮਕਾਰ ਯਾਦਵ, ਬਲਵਿੰਦਰ ਸੁਨਾਮ, ਮੀਤ ਪ੍ਰਧਾਨ ਲਖਵੀਰ ਸਿੰਘ ਮਲੇਰਕੋਟਲਾ, ਆਡੀਟਰ ਸੁਖਵਿੰਦਰ ਸਿੰਘ ਗੰਗਾ, ਪ੍ਰੈੱਸ ਸਕੱਤਰ ਅਸ਼ੋਕ ਕੁਮਾਰ ਬਠਿੰਡਾ, ਪ੍ਰਚਾਰ ਸਕੱਤਰ ਮਨਦੀਪ ਸਿੰਘ ਮੋਹਾਲੀ, ਕੁਲਵਿੰਦਰ ਮਲੋਟ, ਜਥੇਬੰਦ ਸਕੱਤਰ ਬਿਕਰਮਜੀਤ ਸਿੰਘ ਬਠਿੰਡਾ, ਮੁੱਖ ਜਥੇਬੰਦਕ ਸਕੱਤਰ ਸੁਖਦੇਵ ਸਿੰਘ ਗਿੱਦੜਬਾਹਾ ਨੂੰ ਸਰਬ ਸੰਮਤੀ ਨਾਲ ਚੁਣਿਆ ਗਿਆ |

Ad Position 22
No active advertisement
ਪਿਛਲੀ ਖ਼ਬਰ ਪੋਸ਼ਣ ਜਾਗਰੂਕਤਾ ਕੈਂਪ ਲਗਾਇਆ <br/> ਅਗਲੀ ਖ਼ਬਰ ਗੁਰਦਰਸ਼ਨ ਸਿੰਘ ਸੈਣੀ ਵਲੋਂ ਕੌਂਸਲ ਚੋਣਾਂ ਬਾਬਤ ਜ਼ੀਰਕਪੁਰ ਵਾਸੀਆਂ ਤੋਂ ਸਹਿਯੋਗ ਦੀ ਮੰਗ <br/>
Ad Position 24