08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਊਨਾ ਜ਼ਿਲ੍ਹੇ 'ਚ ਜ਼ਿਲ੍ਹਾ ਪ੍ਰੀਸ਼ਦ ਲਈ 55 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਕੀਤੇ ਦਾਖ਼ਲ <br/>

Ad Position 21
No active advertisement
ਅਜੀਤ ਡੈਸਕ 12-05-2026
ਸੰਤੋਖਗੜ੍ਹ, 11 ਮਈ (ਧਰਮ ਪਾਲ)- ਪੰਚਾਇਤੀ ਰਾਜ ਸੰਸਥਾਵਾਂ 2026 ਦੀਆਂ ਆਮ ਚੋਣਾਂ ਦੇ ਤਹਿਤ ਨਾਮਜ਼ਦਗੀ ਪ੍ਰਕਿਰਿਆ ਦੌਰਾਨ ਊਨਾ ਜ਼ਿਲ੍ਹੇ ਤੋਂ ਕੁੱਲ 55 ਉਮੀਦਵਾਰਾਂ ਨੇ ਜ਼ਿਲ੍ਹਾ ਪ੍ਰੀਸ਼ਦ ਲਈ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ | ਨਾਮਜ਼ਦਗੀ ਪ੍ਰਕਿਰਿਆ ਦੇ ਆਖਰੀ ਦਿਨ ਕੁੱਲ 31 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ | ਇਹ ਜਾਣਕਾਰੀ ਜ਼ਿਲ੍ਹਾ ਚੋਣ ਅਧਿਕਾਰੀ ਤੇ ਊਨਾ ਦੇ ਡਿਪਟੀ ਕਮਿਸ਼ਨਰ ਜਤਿਨ ਲਾਲ ਨੇ ਦਿੱਤੀ | ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਲਈ ਨਾਮਜ਼ਦਗੀ ਪ੍ਰਕਿਰਿਆ ਦੇ ਪਹਿਲੇ ਦਿਨ 10 ਉਮੀਦਵਾਰਾਂ ਨੇ ਆਪਣੇ ਕਾਗਜ਼ ਦਾਖਲ ਕੀਤੇ ਸਨ ਜਦੋਂ ਕਿ ਦੂਜੇ ਦਿਨ 14 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਾਮਜ਼ਦਗੀ ਪ੍ਰਕਿਰਿਆ ਦੇ ਆਖਰੀ ਦਿਨ ਊਨਾ ਉਪ-ਮੰਡਲ ਅਧੀਨ ਆਉਂਦੇ ਜ਼ਿਲ੍ਹਾ ਪ੍ਰੀਸ਼ਦ ਵਾਰਡਾਂ ਲਈ 8 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ | ਇਨ੍ਹਾਂ ਵਿੱਚ ਵਾਰਡ 7 ਟੱਕਾ ਤੋਂ ਸੋਮਦੱਤ, ਸੁਚਾਂਦ ਸ਼ਰਮਾ ਅਤੇ ਰਾਜ ਕੁਮਾਰ ਸ਼ਾਮਲ ਹਨ, ਵਾਰਡ 8 ਚਤਾੜਾ ਤੋਂ ਦੀਕਸ਼ਾ ਸੈਣੀ, ਵਾਰਡ 9 ਦੇਹਲਾਂ ਅੱਪਰ ਤੋਂ ਰਾਮ ਬਹਾਦਰ ਪੋਂਜਲਾ, ਅਵਿਨਾਸ਼ ਕੁਮਾਰ ਤੇ ਸੋਨੀਆ ਰਾਣਾ ਅਤੇ ਵਾਰਡ 10 ਰਾਏਪੁਰ ਸਹੋੜਾ ਤੋਂ ਪਿ੍ਯੰਕਾ ਸ਼ਰਮਾ | ਇਸੇ ਤਰ੍ਹਾਂ ਹਰੋਲੀ ਉਪ-ਮੰਡਲ ਅਧੀਨ 7 ਉਮੀਦਵਾਰਾਂ ਨੇ ਆਪਣੀਆਂ ਨਾਮਜ਼ਦਗੀਆਂ ਦਾਖਲ ਕੀਤੀਆਂ | ਇਨ੍ਹਾਂ ਵਿਚ ਵਾਰਡ 11 ਬਾਥੂ ਤੋਂ ਰੋਜ਼ੀ, ਸੰਯੋਗਿਤਾ ਰਾਣੀ ਅਤੇ ਜੋਤੀ ਬਾਲਾ ਸ਼ਾਮਲ ਹਨ | ਵਾਰਡ 13 ਹਰੋਲੀ ਤੋਂ ਕੇਵਲ ਸਿੰਘ ਤੇ ਨਿਰਮਲ ਕੌਰ, ਵਾਰਡ 13 ਹਰੋਲੀ ਤੋਂ ਪ੍ਰੇਮ ਸਿੰਘ ਤੇ ਵਾਰਡ 12 ਦੁਲੈਹੜ ਤੋਂ ਸੁਲਿੰਦਰ ਪਾਲ ਕੌਰ | ਬੰਗਾਨਾ ਉਪ-ਮੰਡਲ ਅਧੀਨ 4 ਉਮੀਦਵਾਰਾਂ ਨੇ ਜ਼ਿਲ੍ਹਾ ਪ੍ਰੀਸ਼ਦ ਲਈ ਨਾਮਜ਼ਦਗੀ ਪੱਤਰ ਦਾਖਲ ਕੀਤੇ | ਇਨ੍ਹਾਂ ਵਿਚ ਵਾਰਡ 4 ਸੋਹਾਰੀ ਤੋਂ ਵਿਸ਼ਾਲ ਸਿੰਘ ਤੇ ਪਵਨ ਕੁਮਾਰ, ਵਾਰਡ 6 ਧਨੇਟ ਤੋਂ ਰੀਨਾ ਦੇਵੀ ਤੇ ਵਾਰਡ 5 ਲਾਠਿਆਣੀ ਤੋਂ ਅਨੀਤਾ ਦੇਵੀ ਸ਼ਾਮਲ ਹਨ | ਗਗਰੇਟ ਉਪ-ਮੰਡਲ ਅਧੀਨ ਜ਼ਿਲ੍ਹਾ ਪ੍ਰੀਸ਼ਦ ਲਈ 7 ਉਮੀਦਵਾਰਾਂ ਨੇ ਨਾਮਜ਼ਦਗੀਆਂ ਦਾਖਲ ਕੀਤੀਆਂ ਹਨ | ਇਨ੍ਹਾਂ ਵਿੱਚ ਵਾਰਡ 15 ਅੰਬੋਟਾ ਤੋਂ ਪਵਨ ਕੁਮਾਰ ਤੇ ਮਨੀਸ਼ ਰਾਜੂ ਸ਼ਾਮਲ ਹਨ | ਵਾਰਡ 16 ਚੈਲੇਟ ਤੋਂ ਆਰਤੀ ਦੇਵੀ, ਪ੍ਰੀਤੀ ਅਤੇ ਦੀਪਿਕਾ ਸ਼ਰਮਾ ਤੇ ਵਾਰਡ 17 ਲੋਅਰ ਭੰਜਾਲ ਤੋਂ ਗੁਰਮੁਖ ਸਿੰਘ ਤੇ ਵਿਜੇ ਕੁਮਾਰ | ਇਸ ਤੋਂ ਇਲਾਵਾ ਅੰਬ ਸਬ-ਡਵੀਜ਼ਨ ਤੋਂ ਪੰਜ ਉਮੀਦਵਾਰਾਂ ਨੇ ਜ਼ਿਲ੍ਹਾ ਪ੍ਰੀਸ਼ਦ ਵਾਰਡਾਂ ਲਈ ਆਪਣੀਆਂ ਨਾਮਜ਼ਦਗੀਆਂ ਦਾਖਲ ਕੀਤੀਆਂ ਹਨ | ਇਨ੍ਹਾਂ ਵਿਚ ਵਾਰਡ 1 ਮੁਬਾਰਕਪੁਰ ਤੋਂ ਰਾਜੀਵ ਕੁਮਾਰ ਅਤੇ ਸੰਜੀਵ ਕੁਮਾਰ, ਵਾਰਡ 2 ਕੁਠੇੜਾ ਖੈਰਲਾ ਤੋਂ ਹਰਜਿੰਦਰ ਕੌਰ ਤੇ ਸੁਨੀਤਾ ਕੁਮਾਰੀ ਅਤੇ ਵਾਰਡ 3 ਠਠਲ ਤੋਂ ਸਰਵਣ ਸਿੰਘ ਸ਼ਾਮਲ ਹਨ | ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਪ੍ਰਕਿਰਿਆ ਪੂਰੀ ਹੋ ਗਈ ਹੈ | ਨਾਮਜ਼ਦਗੀ ਪੱਤਰਾਂ ਦੀ ਜਾਂਚ ਹੁਣ 12 ਮਈ ਨੂੰ ਸਵੇਰੇ 10 ਵਜੇ ਹੋਵੇਗੀ ਜਦੋਂ ਕਿ ਉਮੀਦਵਾਰ 14 ਤੇ 15 ਮਈ ਨੂੰ ਆਪਣੇ ਨਾਮ ਵਾਪਸ ਲੈ ਸਕਣਗੇ | ਵਾਪਸੀ ਦੀ ਪ੍ਰਕਿਰਿਆ ਪੂਰੀ ਹੋਣ 'ਤੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ ਅਤੇ ਅੰਤਿਮ ਸੂਚੀ ਪ੍ਰਕਾਸ਼ਿਤ ਕੀਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਮੁਲਾਜ਼ਮਾਂ ਨੇ ਮੰਗਾਂ ਨੂੰ ਲੈ ਕੀਤਾ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਅਨਾਜ ਮੰਡੀ ਰਾਮਪੁਰ-ਪੁਰਖਾਲੀ ਵਿਖੇ ਕਣਕ ਦੀ ਲਿਫ਼ਟਿੰਗ ਦਾ ਰੱਬ ਰਾਖਾ
Ad Position 24