08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਸੀਨੀਅਰ ਸਿਟੀਜ਼ਨ ਕੌਂਸਲ ਸ੍ਰੀ ਚਮਕੌਰ ਸਾਹਿਬ ਦੀ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 12-05-2026
ਸ੍ਰੀ ਚਮਕੌਰ ਸਾਹਿਬ, 11 ਮਈ (ਜਗਮੋਹਣ ਸਿੰਘ ਨਾਰੰਗ)- ਸੀਨੀਅਰ ਸਿਟੀਜ਼ਨ ਕੌਂਸਲ ਬਲਾਕ ਸ੍ਰੀ ਚਮਕੌਰ ਸਾਹਿਬ ਦੀ ਮੀਟਿੰਗ ਪ੍ਰਧਾਨ ਰਿਟਾ: ਪਿ੍ੰਸੀਪਲ ਅਜਾਇਬ ਸਿੰਘ ਮਾਂਗਟ ਦੀ ਪ੍ਰਧਾਨਗੀ ਹੇਠ ਸਥਾਨਕ ਪੈਨਸ਼ਨਰ ਹੋਮ ਵਿਖੇ ਹੋਈ | ਸੰਸਥਾ ਦੇ ਜਨਰਲ ਸਕੱਤਰ ਲਛਮਣ ਸਿੰਘ ਨੇ ਦੱਸਿਆ ਕਿ ਇਸ ਮੀਟਿੰਗ ਵਿਚ ਬਜ਼ੁਰਗਾਂ ਦੀਆਂ ਸਮੱਸਿਆਵਾਂ 'ਤੇ ਵਿਚਾਰ ਚਰਚਾ ਕੀਤੀ ਗਈ, ਉਪਰੰਤ ਕੌਂਸਲ ਦੀ ਚੋਣ ਸਰਬਸੰਮਤੀ ਨਾਲ ਕਰਦਿਆਂ ਲੈਕ ਧਰਮਪਾਲ ਸੋਖਲ ਨੂੰ ਮੁੱਖ ਸਲਾਹਕਾਰ, ਭਾਗ ਸਿੰਘ ਮਕੜੋਨਾ ਨੂੰ ਸੀਨੀਅਰ ਮੀਤ ਪ੍ਰਧਾਨ, ਕੈਪਟਨ ਹਰਪਾਲ ਸਿੰਘ ਨੂੰ ਸਰਪ੍ਰਸਤ, ਬਾਰਾ ਸਿੰਘ ਕੰਗ ਨੂੰ ਮੀਤ ਪ੍ਰਧਾਨ, ਬਾਵਾ ਸਿੰਘ ਨੰਬਰਦਾਰ ਨੂੰ ਮੀਤ ਪ੍ਰਧਾਨ, ਕੈਪਟਨ ਗੁਰਦੇਵ ਸਿੰਘ ਨੂੰ ਮੀਤ ਪ੍ਰਧਾਨ, ਲੈਕ: ਲਛਮਣ ਸਿੰਘ ਨੂੰ ਜਨਰਲ ਸਕੱਤਰ, ਅਮਰਜੀਤ ਸਿੰਘ ਮਾਵੀ ਨੂੰ ਸਯੁੰਕਤ ਸਕੱਤਰ, ਸੁਰਿੰਦਰ ਪਾਲ ਸਿੰਘ ਨੂੰ ਸਹਾਇਕ ਸਕੱਤਰ, ਲੈਕ: ਸੁਰਿੰਦਰ ਜੀਤ ਵਰਮਾ ਨੂੰ ਪ੍ਰਬੰਧਕ ਸਕੱਤਰ, ਪਵਨ ਕੁਮਾਰ ਸੁਪਰਡੈਂਟ ਨੂੰ ਸਹਾਇਕ ਪ੍ਰਬੰਧਕ ਸਕੱਤਰ ਤੇ ਪ੍ਰੈੱਸ ਸਕੱਤਰ, ਪਿਵੰਸੀ ਮੋਹਣ ਸਿੰਘ ਨੂੰ ਵਿੱਤ ਸਕੱਤਰ ਤੇ ਮੈਂਬਰਸ਼ਿਪ ਸਕੱਤਰ, ਅਵਤਾਰ ਸਿੰਘ ਨੂੰ ਸਹਾਇਕ ਵਿੱਤ ਸਕੱਤਰ, ਲੈਕ: ਗੁਰਦਿਆਲ ਸਿੰਘ ਆਡੀਟਰ, ਐਡਵੋਕੇਟ ਕੇਹਰ ਸਿੰਘ ਨੂੰ ਕਾਨੂੰਨੀ ਸਲਾਹਕਾਰ, ਨੌਹਰੀਆ ਸਿੰਘ ਨੰਬਰਦਾਰ ਨੂੰ ਚੇਅਰਮੈਨ ਨਿਯੁਕਤ ਕੀਤਾ ਗਿਆ | ਚੋਣ ਉਪਰੰਤ ਪ੍ਰਧਾਨ ਸ੍ਰੀ ਮਾਂਗਟ ਨੇ ਸਾਰਿਆਂ ਦਾ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ 'ਇਕ ਸ਼ਾਮ ਗ਼ਜ਼ਲ ਦੇ ਨਾਮ' ਤੇ ਸਨਮਾਨ ਸਮਾਗਮ ਵਿਰਾਸਤ-ਏ-ਖ਼ਾਲਸਾ ਵਿਖੇ 17 ਨੂੰ <br/> ਅਗਲੀ ਖ਼ਬਰ ਰੋਸ ਰੈਲੀ ਅੱਜ
Ad Position 24