ਮੋਰਿੰਡਾ, 11 ਮਈ (ਤਰਲੋਚਨ ਸਿੰਘ ਕੰਗ)- ਪੰਜਾਬ ਰਾਜ ਪੈਸ਼ਨਰਜ਼ ਮਹਾਂ ਸੰਘ ਸੀਨੀਅਰ ਸਿਟੀਜ਼ਨ ਮੋਰਿੰਡਾ ਦੀ ਇਕੱਤਰਤਾ ਹਿੰਦੂ ਧਰਮਸ਼ਾਲਾ ਵਿਖੇ ਰਾਜ ਕੁਮਾਰ ਮੈਗੀ ਦੀ ਅਗਵਾਈ ਹੇਠ ਹੋਈ | ਮਾ. ਹਾਕਮ ਸਿੰਘ ਕਾਂਜਲਾ ਨੇ ਦੱਸਿਆ ਕਿ ਹਾਕਮ ਸਿੰਘ ਮੜੌਲੀ, ਨਛੱਤਰ ਸਿੰਘ, ਅਮਰਜੀਤ ਸਿੰਘ ਕੰਗ, ਧਰਮ ਸਿੰਘ, ਅਜੈਬ ਸਿੰਘ, ਮੇਵਾ ਸਿੰਘ ਤੇ ਰਾਜ ਕੁਮਾਰ ਮੈਗੀ ਵਲੋਂ ਇਕੱਤਰਤਾ ਵਿਚ ਆਪਣੇ ਵਿਚਾਰ ਪ੍ਰਗਟ ਕੀਤੇ | ਉਨ੍ਹਾਂ ਦੱਸਿਆ ਕਿ ਜਥੇਬੰਦੀ ਵਲੋਂ ਪੈਨਸ਼ਨਰਜ਼ ਦੀਆਂ ਮੰਗਾਂ ਸਬੰਧੀ ਚਰਚਾ ਕੀਤੀ ਗਈ | ਸਰਕਾਰ ਨੂੰ ਅਪੀਲ ਕੀਤੀ ਗਈ ਕਿ ਕੋਰਟ ਦੇ ਹੁਕਮਾਂ ਅਨੁਸਾਰ ਕੇਂਦਰੀ ਪੈਟਰਨ ਤੇ ਮੁਕੰਮਲ ਡੀ.ਏ. ਦੀਆਂ ਕਿਸ਼ਤਾਂ ਅਤੇ ਬਕਾਏ ਜਲਦ ਤੋਂ ਜਲਦ ਦਿੱਤੇ ਜਾਣ | ਇਸ ਮੌਕੇ ਜਗਦੀਸ਼ ਕੁਮਾਰ ਵਰਮਾ, ਗੁਰਨਾਮ ਸਿੰਘ ਸਲਾਹਕਾਰ, ਜਰਨੈਲ ਸਿੰਘ ਕੈਸ਼ੀਅਰ, ਗੁਰਨਾਮ ਸਿੰਘ ਬਿਜਲੀ, ਅਮਰਜੀਤ ਸਿੰਘ, ਗੁਰਦੇਵ ਸਿੰਘ ਹੈੱਡ ਮਾਸਟਰ, ਭੁਪਿੰਦਰ ਸਿੰਘ, ਸਾਧੂ ਸਿੰਘ, ਬਰਜਿੰਦਰ ਕੁਮਾਰ, ਸੁਰੇਸ਼ ਕੁਮਾਰ, ਸਰਵਨ ਸਿੰਘ, ਮਨਜੀਤ ਸਿੰਘ, ਬਲਜਿੰਦਰ ਸਿੰਘ, ਨਸੀਬ ਸਿੰਘ, ਰਘਬੀਰ ਸਿੰਘ, ਜਰਨੈਲ ਸਿੰਘ, ਹਰੀਸ਼ ਕੁਮਾਰ, ਬਲਦੇਵ ਸਿੰਘ, ਭਾਗ ਸਿੰਘ, ਕੁਲਵੀਰ ਸਿੰਘ, ਕੇਸਰ ਸਿੰਘ, ਸੇਵਾ ਸਿੰਘ, ਭੂਸ਼ਣ ਦੱਤ, ਗੁਰਨਾਮ ਸਿੰਘ, ਚਮਨ ਲਾਲ ਆਦਿ ਹਾਜ਼ਰ ਸਨ |