ਘਨੌਲੀ, 12 ਮਈ (ਜਸਵੀਰ ਸਿੰਘ ਸੈਣੀ)-ਪਿਛਲੇ ਦਿਨੀ ਪਾਵਰ ਕਾਮ ਮੈਨੇਜਮੈਂਟ ਵਲੋਂ ਸੀ.ਐਚ.ਡਬਲਿਊ.ੂ, ਸੀ.ਐਚ. ਐਚ.ਕਾਮਿਆਂ ਨੂੰ ਬੋਰਡ ਦੇ ਰੋਲ 'ਤੇ ਲੈ ਕੇ ਇਤਿਹਾਸਿਕ ਫ਼ੈਸਲਾ ਸਬੰਧੀ ਲੈਟਰ ਜਾਰੀ ਕੀਤਾ ਹੈ ਪ੍ਰੰਤੂ ਜੋ ਬਿਜਲੀ ਦਾ ਦਿਨ ਰਾਤ ਮਿਹਨਤ ਕਰਕੇ ਉਤਪਾਦਨ ਕਰਦੇ ਹਨ | ਉਨ੍ਹਾਂ ਨੂੰ ਇਸ ਤੋਂ ਬਾਹਰ ਰੱਖਿਆ ਗਿਆ ਹੈ | ਇਹਨਾਂ ਗੱਲਾਂ ਦਾ ਪ੍ਰਗਟਾਵਾ ਅੱਜ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੇ ਮੇਨ ਗੇਟ 'ਤੇ ਰੋਸ ਰੈਲੀ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਕੀਤਾ | ਬੁਲਾਰਿਆਂ ਨੇ ਸੰਬੋਧਨ ਕਰਦਿਆਂ ਹੋਇਆ ਕਿਹਾ ਥਰਮਲ ਪਲਾਂਟ ਦੇ ਮਿਹਨਤੀ ਕੱਚੇ ਕਾਮਿਆਂ ਦੀ ਬਦੌਲਤ ਅੱਜ ਥਰਮਲ ਪਲਾਂਟ ਬਿਜਲੀ ਦਾ ਉਤਪਾਦਨ ਕਰ ਰਿਹਾ ਹੈ | ਪਰ ਅਫ਼ਸੋਸ ਦੀ ਗੱਲ ਹੈ ਕਿ ਸਰਕਾਰ ਅਤੇ ਪਾਵਰਕਾਮ ਵਲੋਂ ਜੋ ਬਿਜਲੀ ਦਾ ਦਿਨ ਰਾਤ ਕਰਕੇ ਮਿਹਨਤ ਕਰਦੇ ਹਨ | ਉਸ ਨੂੰ ਬੋਰਡ ਦੇ ਕੰਟੈਕਟ 'ਤੇ ਨਾ ਲੈ ਕੇ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ | ਬੁਲਾਰਿਆਂ ਨੇ ਕਿਹਾ ਇਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਕਿਉਂਕਿ ਪਹਿਲਾਂ ਵੀ ਥਰਮਲ ਦੇ ਕੱਚੇ ਕਾਮਿਆਂ ਨਾਲ ਧੋਖਾ ਹੋਇਆ ਹੈ, ਉਨ੍ਹਾਂ ਨੇ ਕਿਹਾ ਕਿ 10 12 ਹਜ਼ਾਰ ਤਨਖ਼ਾਹ ਨਾਲ ਆਮ ਵਿਅਕਤੀ ਵਲੋਂ ਘਰ ਦਾ ਗੁਜ਼ਾਰਾ ਕਰਨਾ ਬਹੁਤ ਮੁਸ਼ਕਿਲ ਹੈ | ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਇਹ ਕਿਹਾ ਸੀ ਕਿ ਸਰਕਾਰ ਆਉਂਦੇ ਹੀ ਕੱਚੇ ਮੁਲਾਜ਼ਮਾਂ 'ਤੇ ਹਰਾ ਪੈੱਨ ਚੱਲੇਗਾ | ਪ੍ਰੰਤੂ ਸਰਕਾਰ ਦੇ ਸਾਢੇ ਚਾਰ ਸਾਲ ਬੀਤਣ ਦੇ ਉਪਰੰਤ ਵੀ ਸਰਕਾਰ ਮੁਲਾਜ਼ਮਾਂ ਨਾਲ ਧੋਖਾ ਕੀਤਾ ਹੈ ਉਨ੍ਹਾਂ ਨੇ ਕਿਹਾ ਕਿ ਜਦੋਂ ਸੀ ਐਚਪੀ ਕਾਮੇ ਤੁਸੀਂ ਰੈਗੂਲਰ ਕਰਨ ਸਬੰਧੀ ਨੋਟੀਫ਼ਿਕੇਸ਼ਨ ਜਾਰੀ ਕੀਤਾ ਹੈ ਤਾਂ ਥਰਮਲ ਦੇ ਕਾਮਿਆਂ ਵਿਤਕਰਾ ਕਿਉਂ ਕੀਤਾ ਹੈ | ਉਨ੍ਹਾਂ ਨੇ ਕਿਹਾ ਕਿ ਜਲਦ ਹੀ ਥਰਮਲ ਦੇ ਕਾਮਿਆਂ ਨੂੰ ਬੋਰਡ ਦੇ ਕੰਟੈਕਟ ਤੇ ਲਿਆ ਜਾਵੇ | ਉਨ੍ਹਾਂ ਨੇ ਕਿਹਾ ਕਿ 15 ਮਈ ਦਿਨ ਸ਼ੁੱਕਰਵਾਰ ਨੂੰ ਥਰਮਲ ਦੇ ਮੇਨ ਤੇ ਕੱਚੇ ਕਾਮਿਆਂ ਵਲੋਂ ਲਗਾਤਾਰ ਧਰਨਾ ਦਿੱਤਾ ਜਾਵੇਗਾ | ਜਦੋਂ ਤੱਕ ਸਰਕਾਰ ਤੇ ਸੰਬੰਧਿਤ ਵਿਭਾਗ ਥਰਮਲ ਦੇ ਕੱਚੇ ਕਾਮਿਆਂ ਨੂੰ ਪੀ.ਐਸ. ਪੀ. ਸੀ. ਐਲ. ਦੇ ਕੰਟੈਕਟ ਤੇ ਨਹੀਂ ਲੈਂਦਾ ਤੇ ਇਹ ਤਿੱਖੇ ਸੰਘਰਸ਼ ਉਦੋਂ ਤੱਕ ਜਾਰੀ ਰਹਿਣਗੇ | ਇਸ ਰੈਲੀ ਨੂੰ ਹਰਮੇਸ਼ ਧੀਮਾਨ, ਆਰ ਕੇ ਤਿਵਾੜੀ, ਪ੍ਰਗਟ ਸਿੰਘ ਘਨੌਲੀ, ਸਿਮਰਨਜੀਤ ਸਿੰਘ ਨੀਲੋ, ਬਲਵਿੰਦਰ ਸਿੰਘ, ਤਰਨ ਲੋਤਰਾ, ਮਹਿੰਦਰ ਸਿੰਘ, ਵੀਰਪਾਲ ਸਿੰਘ ਸੁਖਵਿੰਦਰ ਸਿੰਘ, ਅਮਰਜੀਤ ਸਿੰਘ, ਜਸਕਰਨ ਸਿੰਘ, ਦਵਿੰਦਰ ਪਾਂਡੇ, ਰਜਿੰਦਰ ਸਿੰਘ, ਪਵਨਪ੍ਰੀਤ ਸਿੰਘ, ਬਲਜੀਤ ਸਿੰਘ, ਸਾਹਿਲ ਕੁਮਾਰ, ਕੁਲਵਿੰਦਰ ਸਿੰਘ, ਮੱਖਣ ਸਿੰਘ, ਜਸਕਰਨ ਸਿੰਘ ਨੇ ਸੰਬੋਧਨ ਕੀਤਾ |