12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਸੋਡਲ ਰੋਡ 'ਤੇ ਨਿੱਜੀ ਸੰਸਥਾ ਦਾ ਸਕੂਲ ਨਗਰ ਨਿਗਮ ਵਲੋਂ ਸੀਲ, ਹੈਨਰੀ ਨੇ ਕਮਿਸ਼ਨਰ ਨੂੰ ਕੀਤੀ ਸ਼ਿਕਾਇਤ

Ad Position 21
No active advertisement
ਅਜੀਤ ਡੈਸਕ 13-05-2026

ਜਲੰਧਰ, 12 ਮਈ (ਸ਼ਿਵ)-ਨਗਰ ਨਿਗਮ ਦੀ ਇਕ ਟੀਮ ਨੇ ਅੱਜ ਦੁਪਹਿਰ ਬਾਅਦ ਸੋਡਲ ਰੋਡ ਰਾਮ ਲੀਲ੍ਹਾ ਵਾਲੇ ਮੈਦਾਨ ਦੇ ਪਿਛਲੇ ਪਾਸੇ ਖੰਨਾ ਬਗੀਚੀ ਮੰਦਿਰ ਦੇ ਕੋਲ ਇਕ ਸਮਾਜ ਸੇਵੀ ਸੰਸਥਾ ਵਲੋਂ ਚਲਾਏ ਜਾਂਦੇ ਸਕੂਲ ਨੂੰ ਸੀਲ ਕਰ ਦਿੱਤਾ ਹੈ | ਇਸ ਬਾਰੇ ਅਜੇ ਇਸ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਉਕਤ ਸਕੂਲ ਕਿਸ ਦੀ ਸ਼ਿਕਾਇਤ 'ਤੇ ਸੀਲ ਕੀਤਾ ਗਿਆ ਪਰ ਇਸ ਨੂੰ ਲੈ ਕੇ ਕਾਫ਼ੀ ਹਲਚਲ ਪਾਈ ਜਾ ਰਹੀ ਹੈ ਤੇ ਕਈ ਲੋਕ ਤਾਂ ਇਸ ਦੀ ਸ਼ਿਕਾਇਤ ਮੁੱਖ ਮੰਤਰੀ ਨੂੰ ਵੀ ਕਰਨ ਦੀ ਤਿਆਰੀ ਕਰ ਰਹੇ ਹਨ ਕਿ ਇਕ ਤਾਂ ਸੰਸਥਾ ਵਲੋਂ ਮੁਫ਼ਤ ਪੜ੍ਹਾਈ ਕਰਵਾਉਣ ਤੋਂ ਇਲਾਵਾ ਹੋਰ ਸਮਾਜ ਸੇਵੀ ਕੰਮਾਂ ਵਿਚ ਯੋਗਦਾਨ ਪਾਇਆ ਜਾ ਰਿਹਾ ਹੈ ਤੇ ਦੂਜਾ ਬੱਚਿਆਂ ਲਈ ਲੈਂਟਰ ਪਾਉਣ ਦਾ ਕੰਮ ਕਰਨ ਕਰਕੇ ਉਸ ਨੂੰ ਸੀਲ ਕੀਤਾ ਗਿਆ ਹੈ | ਜਾਣਕਾਰੀ ਮੁਤਾਬਿਕ ਇਕ ਸਮਾਜ ਸੇਵੀ ਸੰਸਥਾ ਵਲੋਂ ਇਹ ਸਕੂਲ ਚਲਾਇਆ ਜਾ ਰਿਹਾ ਹੈ ਜਿਸ ਵਿਚ 350 ਤੋਂ ਜ਼ਿਆਦਾ ਬੱਚੇ ਇਸ ਸਕੂਲ ਵਿਚ ਪੜ੍ਹਦੇ ਹਨ ਜਦਕਿ ਦੱਸਿਆ ਜਾਂਦਾ ਹੈ ਕਿ ਇਨ੍ਹਾਂ ਬੱਚਿਆਂ ਵਿਚ 170 ਦੇ ਕਰੀਬ ਮੁਫ਼ਤ ਪੜ੍ਹਨ ਵਾਲੇ ਬੱਚੇ ਵੀ ਸ਼ਾਮਿਲ ਹਨ | ਇਕ ਜਾਣਕਾਰੀ ਮੁਤਾਬਿਕ ਸਵੇਰੇ ਇਸ ਸਕੂਲ ਵਾਲੀ ਜਗਾ 'ਤੇ ਆਰ.ਐੱਸ.ਐੱਸ. ਦੀ ਸ਼ਾਖਾ ਵੀ ਲੱਗਦੀ ਹੈ ਤੇ ਇਸ ਤੋਂ ਇਲਾਵਾ ਬੱਚਿਆਂ ਨੂੰ ਪੜ੍ਹਾਉਣ ਤੋਂ ਇਲਾਵਾ ਮਹਿਲਾਵਾਂ ਲਈ ਯੋਗ ਕਲਾਸਾਂ ਅਤੇ ਹੋਰ ਵੀ ਸਿਲਾਈ ਸਿਖਾਈ ਜਾਂਦੀ ਸੀ | ਦੱਸਿਆ ਜਾਂਦਾ ਹੈ ਕਿ ਦੋ ਦਿਨ ਤੋਂ ਬੱਚੇ ਸਕੂਲ ਨਹੀਂ ਗਏ ਹਨ ਤੇ ਲੋਕਾਂ ਵਿਚ ਇਸ ਗੱਲ ਨੂੰ ਲੈ ਕੇ ਰੋਸ ਪਾਇਆ ਜਾ ਰਿਹਾ ਹੈ | ਉੱਧਰ ਇਸ ਮਾਮਲੇ ਦੀ ਜਾਣਕਾਰੀ ਲੈਣ ਤੋਂ ਬਾਅਦ ਉੱਤਰੀ ਹਲਕੇ ਦੇ ਵਿਧਾਇਕ ਬਾਵਾ ਹੈਨਰੀ ਨੇ ਨਿਗਮ ਦੀ ਇਸ ਕਦਮ ਦੀ ਨਿੰਦਾ ਕਰਦਿਆਂ ਕਿਹਾ ਕਿ ਪੰਜਾਬ ਵਿਚ ਸਿੱਖਿਆ ਨੀਤੀ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਇਸ ਤਰਾਂ ਨਾਲ ਸਕੂਲ ਸੀਲ ਨਹੀਂ ਕਰਨੇ ਚਾਹੀਦੇ ਹਨ | ਬੱਚਿਆਂ ਲਈ ਜੇਕਰ ਕਿਸੇ ਨੇ ਉਸਾਰੀ ਕੀਤੀ ਹੈ ਤਾਂ ਨਿਗਮ ਨੂੰ ਇਸ ਬਾਰੇ ਨੋਟਿਸ ਦੇਣਾ ਚਾਹੀਦਾ ਹੈ | ਬੱਚਿਆਂ ਦੀ ਪੜਾਈ ਤਾਂ ਖ਼ਰਾਬ ਹੋਈ ਹੈ ਸਗੋਂ ਮਹਿਲਾਵਾਂ ਦੀਆਂ ਯੋਗਾ ਕਲਾਸਾਂ ਤੇ ਹੋਰ ਸਰਗਰਮੀਆਂ ਠੱਪ ਹੋ ਗਈਆਂ ਹਨ | ਬਾਵਾ ਹੈਨਰੀ ਨੇ ਇਸ ਬਾਰੇ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਸਕੂਲ ਨੂੰ ਸੀਲ ਕਰਨ ਦੀ ਨਿੰਦਾ ਕੀਤੀ ਤੇ ਇਸ ਵਿਚ ਰਾਹਤ ਦੇਣ ਦੀ ਮੰਗ ਕੀਤੀ | ਬਾਵਾ ਹੈਨਰੀ ਨੇ ਕਿਹਾ ਕਿ ਮੇਅਰ ਵਨੀਤ ਧੀਰ ਆਪ ਬੱਚਿਆਂ ਦੇ ਇਸ ਸਕੂਲ ਨੂੰ ਸੀਲ ਕਰਨ ਦੇ ਹੱਕ ਵਿਚ ਨਹੀਂ ਸੀ ਪਰ ਇਸ ਦੇ ਬਾਵਜੂਦ ਇਹ ਸਕੂਲ ਸੀਲ ਕਰ ਦਿੱਤਾ ਗਿਆ ਹੈ |
ਮੁੱਖ ਚੌਕਸੀ ਅਫ਼ਸਰ ਵਲੋਂ ਦੋ ਹੋਟਲਾਂ ਦਾ ਰਿਕਾਰਡ ਤਲਬ
ਜਲੰਧਰ, ਸਥਾਨਕ ਸਰਕਾਰਾਂ ਵਿਭਾਗ ਦੇ ਮੁੱਖ ਚੌਕਸੀ ਅਫ਼ਸਰ ਨੇ ਨਗਰ ਨਿਗਮ ਕਮਿਸ਼ਨਰ ਨੂੰ ਚਿੱਠੀਆਂ ਭੇਜ ਕੇ ਉਨ੍ਹਾਂ ਕੋਲ ਦੋ ਉਹ ਹੋਟਲਾਂ ਦਾ ਰਿਕਾਰਡ ਤਲਬ ਕੀਤਾ ਹੈ ਜਿਨ੍ਹਾਂ ਦੀ ਮੁੱਖ ਚੌਕਸੀ ਅਫ਼ਸਰ ਵਲੋਂ 24 ਮਾਰਚ 2026 ਨੂੰ ਚੈਕਿੰਗ ਕੀਤੀ ਗਈ ਸੀ | ਇਹ ਚੈਕਿੰਗ ਆਰ.ਟੀ.ਆਈ. ਐਕਟੀਵਿਸਟ ਕਰਨਪ੍ਰੀਤ ਸਿੰਘ ਦੀ ਸ਼ਿਕਾਇਤਾਂ 'ਤੇ ਮੁੱਖ ਚੌਕਸੀ ਅਫ਼ਸਰ ਵਲੋਂ ਕੀਤੀ ਸੀ | ਮੁੱਖ ਚੌਕਸੀ ਅਫ਼ਸਰ ਵਲੋਂ ਭੇਜੀ ਗਈ ਚਿੱਠੀ ਵਿਚ ਕਿਹਾ ਗਿਆ ਸੀ ਕਿ ਉਨ੍ਹਾਂ ਨੇ ਜਿਸ ਇਕ ਹੋਟਲ ਦੀ ਸਾਈਟ ਦਾ ਮੌਕਾ ਦੇਖਿਆ ਸੀ | ਉਨ੍ਹਾਂ ਦਾ ਨਕਸ਼ਾ ਅਤੇ ਰਿਕਾਰਡ ਪੇਸ਼ ਕਰਨ ਲਈ ਕਿਹਾ ਗਿਆ ਸੀ | ਪੱਤਰ ਰਾਹੀਂ ਭੇਜੀ ਗਈ ਰਿਪੋਰਟ ਨੂੰ ਜਾਂਚ ਕਰਨ ਉਪਰੰਤ ਆਪ ਨੂੰ ਇਹ ਹਦਾਇਤ ਦਿੱਤੀ ਗਈ ਹੈ ਕਿ ਐਮ. ਟੀ. ਪੀ. ਵਲੋਂ ਪ੍ਰਾਪਤ ਹੋਈ ਰਿਪੋਰਟਾਂ ਵਿਚ ਨਕਸ਼ਾ ਅਤੇ ਬਾਕੀ ਰਿਕਾਰਡ 20 ਮਈ ਤੱਕ ਪੁੱਜਦਾ ਕੀਤਾ ਜਾਵੇ | ਜਦਕਿ ਇਕ ਦੂਜੇ ਹੋਟਲ ਵਲੋਂ ਜੇਕਰ ਕੋਈ ਐਨ. ਓ. ਸੀ. ਰੇਲ ਵਿਭਾਗ ਵਲੋਂ ਪ੍ਰਾਪਤ ਕੀਤੀ ਹੈ | ਉਸ ਨੂੰ 24 ਮਈ ਤੱਕ ਚੰਡੀਗੜ੍ਹ ਭੇਜਣ ਲਈ ਕਿਹਾ ਗਿਆ ਹੈ | ਮੁੱਖ ਚੌਕਸੀ ਅਫ਼ਸਰ ਵਲੋਂ ਮਾਰਚ ਦੇ ਮਹੀਨੇ ਵਿਚ ਜਲੰਧਰ ਵਿਚ ਕਰੀਬ 42 ਉਸਾਰੀਆਂ, ਦੁਕਾਨਾਂ ਅਤੇ ਕਾਲੋਨੀਆਂ ਬਾਰੇ ਮੌਕੇ 'ਤੇ ਆ ਕੇ ਜਾਂਚ ਕੀਤੀ ਸੀ |

Ad Position 22
No active advertisement
ਪਿਛਲੀ ਖ਼ਬਰ ਏ.ਟੀ.ਐੱਮ. ਭੰਨਣ ਦੀ ਕੋਸ਼ਿਸ਼ ਕਰਨ ਵਾਲੇ 3 ਮੁਲਜ਼ਮ 72 ਘੰਟਿਆਂ 'ਚ ਕਾਬੂ ਅਗਲੀ ਖ਼ਬਰ ਪੀ.ਐਸ.ਪੀ.ਸੀ.ਐਲ. ਦੇ ਰੋਲ 'ਤੇ ਨਾ ਲੈਣ ਕਾਰਨ ਥਰਮਲ ਦੇ ਕੱਚੇ ਕਾਮਿਆਂ ਵਲੋਂ ਭਰਵੀਂ ਰੋਸ ਰੈਲੀ <br/>
Ad Position 24