12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਏ.ਟੀ.ਐੱਮ. ਭੰਨਣ ਦੀ ਕੋਸ਼ਿਸ਼ ਕਰਨ ਵਾਲੇ 3 ਮੁਲਜ਼ਮ 72 ਘੰਟਿਆਂ 'ਚ ਕਾਬੂ

Ad Position 21
No active advertisement
ਅਜੀਤ ਡੈਸਕ 13-05-2026

ਜਲੰਧਰ, 12 ਮਈ (ਜਤਿੰਦਰ ਪੰਮੀ)-ਜ਼ਿਲ੍ਹਾ ਦਿਹਾਤੀ ਪੁਲਿਸ ਨੇ ਭੋਗਪੁਰ ਤੇ ਕਿਸ਼ਨਗੜ੍ਹ 'ਚ ਵੱਖ-ਵੱਖ ਬੈਂਕਾਂ ਦੇ ਏਟੀਐਮਜ਼ ਨੂੰ ਭੰਨਣ ਦੀ ਕੋਸ਼ਿਸ਼ ਕਰਨ ਵਾਲੇ 3 ਮੁਲਜ਼ਮਾਂ ਨੂੰ 72 ਘੰਟਿਆਂ ਅੰਦਰ ਹੀ ਕਾਬੂ ਕਰ ਲਿਆ ਹੈ | ਗਿ੍ਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਕੰਵਲਜੀਤ ਸਿੰਘ ਵਾਸੀ ਗੱਗੜਭਾਣਾ ਜ਼ਿਲ੍ਹਾ ਅੰਮਿ੍ਤਸਰ ਹਾਲ ਵਾਸੀ ਸੇਖੂਪੁਰ ਕਪੂਰਥਲਾ, ਗੁਰਪ੍ਰੀਤ ਸਿੰਘ ਉਰਫ ਸੋਨੂ ਵਾਸੀ ਕਬੀਰ ਮਸਤਾਨ ਥਾਣਾ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਅਤੇ ਹਰਪ੍ਰੀਤ ਸਿੰਘ ਉਰਫ ਹੈਪੀ ਵਾਸੀ ਪਿੰਡ ਪਾਵਰ ਥਾਣਾ ਲਾਂਬੜਾ ਵਜੋਂ ਹੋਈ ਹੈ | ਇਸ ਸੰਬੰਧੀ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਐੱਸਐੱਸਪੀ ਦਿਹਾਤੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ 9 ਮਈ ਨੂੰ ਹਰਦੀਪ ਸਿੰਘ ਇੰਚਾਰਜ ਪੁਲਿਸ ਚੌਕੀ ਕਿਸ਼ਨਗੜ੍ਹ ਨੂੰ ਅਭਿਸ਼ੇਕ ਸਿੰਘ ਵਾਸੀ ਬਰੇਲੀ ਹਾਲ ਵਾਸੀ ਕਾਕੀ ਪਿੰਡ ਨੇ ਸ਼ਿਕਾਇਤ ਦਿੱਤੀ ਸੀ ਕਿ ਉਹ ਏ.ਟੀ.ਐਮ-ਐਮ.ਐੱਸ.ਪੀ. (ਮੈਨੇਜਿੰਗ ਸਰਵਿਸ ਪ੍ਰੋਵਾਈਡਰ) ਵਜੋਂ ਕੰਮ ਕਰਦਾ ਹੈ ਅਤੇ ਕਿਸ਼ਨਗੜ੍ਹ ਸਥਿਤ ਐੱਸ.ਬੀ.ਆਈ. ਦੇ ਏ.ਟੀ.ਐਮ. ਦੀ ਦੇਖਭਾਲ ਕਰਦਾ ਹੈ | ਉਸ ਨੇ ਦੱਸਿਆ ਕਿ 1/2 ਮਈ ਦੀ ਦਰਮਿਆਨੀ ਰਾਤ ਨੂੰ ਅਣਪਛਾਤੇ ਵਿਅਕਤੀਆਂ ਵਲੋਂ ਏ.ਟੀ.ਐਮ. ਨੂੰ ਤੋੜਨ ਦੀ ਕੋਸ਼ਿਸ਼ ਕਰਦਿਆਂ ਨੁਕਸਾਨ ਪਹੁੰਚਾਇਆ | ਪੁਲਿਸ ਵਲੋਂ ਸੀ.ਸੀ.ਟੀ.ਵੀ. ਫੁਟੇਜ ਤੇ ਤਕਨੀਕੀ ਜਾਂਚ ਦੇ ਆਧਾਰ 'ਤੇ ਮੁਲਜ਼ਮਾਂ ਦੀ ਪਛਾਣ ਕੀਤੀ ਗਈ | ਇਸ ਸਬੰਧੀ ਥਾਣਾ ਕਰਤਾਰਪੁਰ ਵਿਖੇ ਧਾਰਾ 331(4), 305 ਅਤੇ 62 ਬੀ.ਐਨ.ਐੱਸ. ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ | ਉਨ੍ਹਾਂ ਦੱਸਿਆ ਕਿ ਪੁਲਿਸ ਕਪਤਾਨ (ਤਫਤੀਸ) ਵਨੀਤ ਅਹਿਲਾਵਤ ਅਤੇ ਡੀਐੱਸਪੀ ਕਰਤਾਰਪੁਰ ਨਰਿੰਦਰ ਸਿੰਘ ਦੀ ਨਿਗਰਾਨੀ ਹੇਠ ਰਮਨਦੀਪ ਸਿੰਘ ਮੁਖੀ ਥਾਣਾ ਕਰਤਾਰਪੁਰ ਤੇ ਹਰਦੀਪ ਸਿੰਘ ਇੰਚਾਰਜ ਪੁਲਿਸ ਚੌਕੀ ਕਿਸ਼ਨਗੜ੍ਹ ਦੀ ਟੀਮ ਵਲੋਂ 3 ਮੁਲਜ਼ਮਾਂ ਨੂੰ 72 ਘੰਟਿਆਂ ਅੰਦਰ ਟ੍ਰੇਸ ਕਰਕੇ ਗਿ੍ਫਤਾਰ ਕੀਤਾ ਗਿਆ | ਮੁਲਜ਼ਮਾਂ ਕੋਲੋਂ ਵਾਰਦਾਤਾਂ ਦੌਰਾਨ ਵਰਤੀ ਗਈ ਇੰਡੀਕਾ ਕਾਰ ਅਤੇ ਲੋਹੇ ਦੀ ਰਾਡ ਤੇ ਦਾਤਰ ਬਰਾਮਦ ਕੀਤਾ ਗਿਆ। ਐੱਸ.ਐੱਸ.ਪੀ ਵਿਰਕ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਇਹ ਮੁਲਜ਼ਮ ਭੋਗਪੁਰ ਵਿਖੇ ਯੂਕੋ ਬੈਂਕ ਦੇ ਏ.ਟੀ.ਐਮ. ਵਿੱਚ ਹੋਈ ਤੋੜਫੋੜ ਦੀ ਕੋਸ਼ਿਸ਼ ਵਿੱਚ ਵੀ ਸਾਮਲ ਸਨ। ਇਸ ਸਬੰਧੀ ਥਾਣਾ ਭੋਗਪੁਰ ਵਿਖੇ ਐਫ.ਆਈ.ਆਰ. ਨੰਬਰ 70 ਮਿਤੀ 30.04.2026 ਅਧੀਨ ਧਾਰਾਵਾਂ 331(4), 305 ਅਤੇ 62 ਬੀ.ਐਨ.ਐੱਸ ਤਹਿਤ ਪਹਿਲਾਂ ਹੀ ਮਾਮਲਾ ਦਰਜ ਹੈ। ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਅਤੇ ਹੋਰ ਪੁੱਛਗਿੱਛ ਜਾਰੀ ਹੈ।
ਭਟਨੂਰਾ ਲੁਬਾਣਾ 'ਚ ਐੱਨ.ਆਰ.ਆਈ ਦੇ ਘਰ 'ਤੇ ਗੋਲੀਆਂ ਚਲਾਉਣ ਵਾਲੇ ਦੋ ਕਾਬੂ ਇਸੇ ਤਰ੍ਹਾਂ ਥਾਣਾ ਭੋਗਪੁਰ ਦੇ ਪਿੰਡ ਭਟਨੂਰਾ ਲੁਬਾਣਾ 'ਚ ਐਨਆਰਆਈ ਦੇ ਘਰ 'ਤੇ ਗੋਲੀਆਂ ਚਲਾਉਣ ਦੇ ਮਾਮਲੇ 'ਚ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਗੋਪਾਲ ਸਿੰਘ ਉਰਫ ਗੋਪਾ ਵਾਸੀ ਮੁਹੱਲਾ ਜੱਟਾਂ ਆਦਮਪੁਰ ਤੇ ਗੁਰਬਖਸ਼ ਸਿੰਘ ਉਰਫ ਸੈਂਡੀ ਵਾਸੀ ਅਸ਼ੋਕ ਵਿਹਾਰ ਨੇੜੇ ਵੇਰਕਾ ਮਿਲਕ ਪਲਾਂਟ ਵਜੋਂ ਹੋਈ ਹੈ, ਜਿਨ੍ਹਾਂ ਕੋਲੋਂ ਇਕ ਪਿਸਤੌਲ, 3 ਜ਼ਿੰਦਾ ਕਾਰਤੂਸ ਤੇ ਇਕ ਖਾਲੀ ਖੋਲ ਬਰਾਮਦ ਕੀਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਏ.ਐੱਸ.ਆਈ ਮਨੋਜ ਕੁਮਾਰ ਤੇ ਏ.ਐੱਸ.ਆਈ ਲਖਬੀਰ ਸਿੰਘ ਸਮੇਤ ਪੁਲਿਸ ਪਾਰਟੀ ਨੇ ਮਕਸੂਦਾਂ ਤੋਂ ਬਿਧੀਪੁਰ ਵਲ ਗਸ਼ਤ ਦੌਰਾਨ ਲਿਧੜਾ ਨੇੜੇ ਚਿੱਟੀ ਕਰੇਟਾ ਕਾਰ ਬਿਨਾਂ ਰਜਿਸਟ੍ਰੇਸਨ ਨੰਬਰ ਦੇ ਦੇਖੀ ਤਾਂ ਰੁਕਣ ਦਾ ਇਸ਼ਾਰਾ ਕੀਤਾ। ਇਸ 'ਤੇ ਗੱਡੀ ਚਾਲਕ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਪਾਰਟੀ ਨੇ ਤੁਰੰਤ ਕਾਰਵਾਈ ਕਰਦਿਆਂ ਦੋਵਾਂ ਵਿਅਕਤੀਆਂ ਨੂੰ ਕਾਬੂ ਕਰ ਲਿਆ। ਕਾਰ ਦੀ ਤਲਾਸ਼ੀ ਦੌਰਾਨ ਡੈਸਬੋਰਡ ਵਿੱਚੋਂ ਇੱਕ .30 ਬੋਰ 7.62 ਐਮ.ਐਮ. ਪਿਸਤੌਲ ਬਰਾਮਦ ਹੋਇਆ। ਇਸ ਤੋਂ ਇਲਾਵਾ ਗੁਰਬਖਸ਼ ਸਿੰਘ ਦੀ ਤਲਾਸ਼ੀ ਦੌਰਾਨ 3 ਜ਼ਿੰਦਾ ਕਾਰਤੂਸ ਅਤੇ 1 ਖਾਲੀ ਖੋਲ ਬਰਾਮਦ ਕੀਤਾ ਗਿਆ। ਮੁਲਜ਼ਮ ਹਥਿਆਰ ਤੇ ਗੋਲੀ-ਸਿੱਕੇ ਸਬੰਧੀ ਕੋਈ ਲਾਇਸੈਂਸ ਪੇਸ਼ ਨਹੀਂ ਕਰ ਸਕੇ। ਇਸ 'ਤੇ ਪੁਲਿਸ ਨੇ ਦੋਵਾਂ ਕਾਬੂ ਕਰਕ ਲਿਆ ਤੇ ਥਾਣਾ ਮਕਸੂਦਾਂ ਵਿਖੇ ਆਰਮਜ ਐਕਟ ਤਹਿਤ ਮਾਮਲਾ ਦਰਜ ਕਰ ਲਿਆ। ਐੱਸ.ਐੱਸ.ਪੀ. ਵਿਰਕ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਗੋਪਾਲ ਸਿੰਘ ਤੇ ਗੁਰਬਖਸ਼ ਸਿੰਘ ਥਾਣਾ ਭੋਗਪੁਰ ਵਿਖੇ ਦਰਜ ਭਟਨੂਰਾ ਲੁਬਾਣਾ ਦੀ ਗੋਲੀਬਾਰੀ ਦੀ ਘਟਨਾ ਵਿੱਚ ਵੀ ਸ਼ਾਮਲ ਸਨ। ਇਸ ਸਬੰਧੀ ਇੱਕ ਵੱਖਰਾ ਮੁਕੱਦਮਾ ਪਹਿਲਾਂ ਹੀ ਥਾਣਾ ਭੋਗਪੁਰ ਵਿਖੇ ਦਰਜ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਭਟਨੂਰਾ ਲੁਬਾਣਾ ਮਾਮਲੇ 'ਚ ਪੀੜਤ ਦੇ ਅਮਰੀਕਾ ਰਹਿੰਦੇ ਭਾਣਦੇ ਨੇ ਉਥੇ ਲੱਕੀ ਨਾਂ ਦੇ ਵਿਅਕਤੀ ਨੂੰ ਇਕ ਲੱਖ ਰੁਪਏ ਦੇ ਕੇ ਆਪਣੇ ਮਾਮੇ ਦੇ ਘਰ ਬਾਹਰ ਗੋਲੀਆਂ ਚਲਾਉਣ ਦੀ ਸੁਪਾਰੀ ਦਿੱਤੀ ਸੀ ਤਾਂ ਜੋ ਉਸ ਨੂੰ ਡਰਾਇਆ ਜਾ ਸਕੇ। ਲੱਕੀ ਨੇ ਅੱਗੋਂ ਗੋਪਾ ਤੇ ਸੈਂਡੀ ਨੂੰ ਉਕਤ ਕੰਮ ਲਈ 80 ਹਜ਼ਾਰ ਰੁਪਏ ਦਿੱਤ ਸਨ। ਐੱਸਐੱਸਪੀ ਵਿਰਕ ਨੇ ਦੱਸਿਆ ਕਿ ਗੁਰਬਖਸ਼ ਸਿੰਘ ਉਰਫ ਸੈਂਡੀ ਖਿਲਾਫ਼ ਪਹਿਲਾਂ ਵੀ ਵੱਖ-ਵੱਖ ਥਾਣਿਆਂ 'ਚ 4 ਕੇਸ ਦਰਜ ਹਨ ਜਦੋਂਕਿ ਗੋਪਾਲ ਸਿੰਘ ਉਰਫ਼ ਗੋਪਾਲ ਖ਼ਿਲਾਫ਼ ਜਲੰਧਰ ਤੇ ਕਪੂਰਥਾਲ ਜ਼ਿਲ੍ਹਿਆਂ 'ਚ 8 ਕੇਸ ਦਰਜ ਹਨ।

Ad Position 22
No active advertisement
ਪਿਛਲੀ ਖ਼ਬਰ ਭਾਜਪਾ ਦਫ਼ਤਰਾਂ 'ਤੇ 'ਆਪ' ਦੇ ਹਮਲੇ ਨਹੀਂ ਕੀਤੇ ਜਾਣਗੇ ਸਹਿਣ-ਪ੍ਰਸ਼ਾਂਤ ਗੰਭੀਰ ਅਗਲੀ ਖ਼ਬਰ ਸੋਡਲ ਰੋਡ 'ਤੇ ਨਿੱਜੀ ਸੰਸਥਾ ਦਾ ਸਕੂਲ ਨਗਰ ਨਿਗਮ ਵਲੋਂ ਸੀਲ, ਹੈਨਰੀ ਨੇ ਕਮਿਸ਼ਨਰ ਨੂੰ ਕੀਤੀ ਸ਼ਿਕਾਇਤ
Ad Position 24