26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਪੰਜਾਬ ਸਕੂਲ ਸਿੱਖਿਆ ਬੋਰਡ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਦਾ ਰਿਹਾ ਸ਼ਾਨਦਾਰ ਪ੍ਰਦਰਸ਼ਨ <br/>

Ad Position 21
No active advertisement
ਅਜੀਤ ਡੈਸਕ 14-05-2026

 ਰੂਪਨਗਰ, 13 ਮਈ (ਸਤਨਾਮ ਸਿੰਘ ਸੱਤੀ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਬਾਰ੍ਹਵੀਂ ਅਤੇ ਦਸਵੀਂ ਜਮਾਤ ਦੇ ਨਤੀਜਿਆਂ ਵਿਚ ਰੂਪਨਗਰ ਜ਼ਿਲ੍ਹੇ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੈਰਿਟ ਸੂਚੀਆਂ ਵਿਚ ਆਪਣੀ ਵਿਸ਼ੇਸ਼ ਪਛਾਣ ਬਣਾਈ ਹੈ | ਨਤੀਜੇ ਐਲਾਨੇ ਜਾਣ ਤੋਂ ਬਾਅਦ ਸਕੂਲਾਂ ਵਿਚ ਖੁਸ਼ੀ ਦਾ ਮਾਹੌਲ ਬਣ ਗਿਆ ਅਤੇ ਵਿਦਿਆਰਥੀਆਂ ਨੂੰ ਮੂੰਹ ਮਿੱਠਾ ਕਰਵਾ ਕੇ ਸਨਮਾਨਿਤ ਕੀਤਾ ਗਿਆ |
ਰਾਜ ਮਿਸਤਰੀ ਦੀ ਬੇਟੀ ਰਜਨੀ ਨੇ ਕੀਤਾ ਜ਼ਿਲ੍ਹਾ ਟਾਪ : ਕਾਹਨਪੁਰ ਖੂਹੀ ਤੋਂ ਗੁਰਬੀਰ ਸਿੰਘ ਵਾਲੀਆ-ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਾਹਨਪੁਰ ਖੂਹੀ ਦੀ ਵਿਦਿਆਰਥਣ ਰਜਨੀ ਨੇ ਆਰਟਸ ਗਰੁੱਪ ਵਿਚ ਜ਼ਿਲ੍ਹੇ ਭਰ ਵਿਚ ਪਹਿਲਾ ਸਥਾਨ ਹਾਸਲ ਕਰਕੇ ਆਪਣੇ ਮਾਪਿਆਂ ਤੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਪਿ੍ੰਸੀਪਲ ਅਨਿਲ ਕੁਮਾਰ ਜੋਸ਼ੀ ਨੇ ਕਿਹਾ ਕਿ ਇਹ ਸਫਲਤਾ ਮਿਹਨਤ ਤੇ ਅਧਿਆਪਕਾਂ ਦੀ ਸਹੀ ਰਹਿਨੁਮਾਈ ਦਾ ਨਤੀਜਾ ਹੈ |
ਡੀ.ਏ.ਵੀ. ਸਕੂਲ ਰੂਪਨਗਰ : ਰੂਪਨਗਰ-ਡੀ.ਏ.ਵੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਦੇ 14 ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਸਾਇੰਸ, ਆਰਟਸ ਤੇ ਕਾਮਰਸ ਤਿੰਨਾਂ ਗਰੁੱਪਾਂ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਸਕੂਲ ਪਿ੍ੰਸੀਪਲ ਸੰਗੀਤਾ ਰਾਣੀ ਨੇ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ |
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਤਖ਼ਤਗੜ੍ਹ : ਨੂਰਪੁਰ ਬੇਦੀ ਤੋਂ ਰਾਜੇਸ਼ ਚੌਧਰੀ, ਹਰਦੀਪ ਸਿੰਘ ਢੀਂਡਸਾ ਅਨੁਸਾਰ-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਤਖ਼ਤਗੜ੍ਹ ਦੀ ਵਿਦਿਆਰਥਣ ਕਿ੍ਤਿਕਾ ਧੁੱਪੜ ਨੇ 497/500 ਅੰਕ ਲੈ ਕੇ ਪੰਜਾਬ ਵਿਚ ਚੌਥਾ ਰੈਂਕ ਹਾਸਲ ਕੀਤਾ, ਜਦਕਿ ਪੁਸ਼ਪਿੰਦਰ ਕੌਰ ਨੇ 485/500 ਅੰਕ ਪ੍ਰਾਪਤ ਕਰਕੇ ਸੂਬੇ ਵਿੱਚ 16ਵਾਂ ਸਥਾਨ ਹਾਸਲ ਕੀਤਾ | ਕਾਰਜਕਾਰੀ ਪਿ੍ੰਸੀਪਲ ਪਰਮਜੀਤ ਕੌਰ ਨੇ ਵਿਦਿਆਰਥਣਾਂ ਤੇ ਸਟਾਫ ਨੂੰ ਵਧਾਈ ਦਿੰਦਿਆਂ ਇਸ ਸਫਲਤਾ ਦਾ ਸਿਹਰਾ ਉਨ੍ਹਾਂ ਦੀ ਮਿਹਨਤ ਨੂੰ ਦਿੱਤਾ |
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੰਗਲ : ਨੰਗਲ ਤੋਂ ਗੁਰਪ੍ਰੀਤ ਸਿੰਘ ਗਰੇਵਾਲ : ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੰਗਲ ਦੀ ਵਿਦਿਆਰਥਣ ਅਨਵੀ ਗੌਤਮ ਨੇ 98.6 ਫੀਸਦੀ ਅੰਕ ਪ੍ਰਾਪਤ ਕਰਕੇ ਮੈਰਿਟ ਵਿੱਚ ਆਪਣੀ ਥਾਂ ਬਣਾਈ | ਅਨਵੀ ਨੇ ਆਪਣੀ ਸਫਲਤਾ ਦਾ ਸਿਹਰਾ ਮਾਪਿਆਂ ਅਤੇ ਅਧਿਆਪਕਾਂ ਨੂੰ ਦਿੱਤਾ | ਪਿ੍ੰਸੀਪਲ ਵਿਜੈ ਬੰਗਲਾ ਨੇ ਵਿਦਿਆਰਥਣ ਦੇ ਚੰਗੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ | (ਬਾਕੀ ਸਫ਼ਾ 7 'ਤੇ)
ਸਫ਼ਾ 5 ਦੀ ਬਾਕੀ
ਖੇੜੀ ਸਲਾਬਤਪੁਰ ਸਕੂਲ : ਸ੍ਰੀ ਚਮਕੌਰ ਸਾਹਿਬ ਤੋਂ ਜਗਮੋਹਣ ਸਿੰਘ ਨਾਰੰਗ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੇੜੀ ਸਲਾਬਤਪੁਰ ਦੇ ਸਾਰੇ 56 ਵਿਦਿਆਰਥੀ ਪਹਿਲੇ ਦਰਜੇ ਵਿਚ ਪਾਸ ਹੋਏ | ਮੈਡੀਕਲ ਗਰੁੱਪ ਵਿਚ ਕਿਰਨਦੀਪ ਕੌਰ ਨੇ 96 ਫ਼ੀਸਦੀ ਅੰਕਾਂ ਨਾਲ ਪਹਿਲਾ ਸਥਾਨ ਹਾਸਲ ਕੀਤਾ | ਸਕੂਲ ਪਿ੍ੰਸੀਪਲ ਗੁਰਸ਼ਰਨ ਕੌਰ ਨੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਨਤੀਜੇ ਬੱਚਿਆਂ ਤੇ ਅਧਿਆਪਕਾਂ ਦੀ ਮਿਹਨਤ ਦਾ ਨਤੀਜਾ ਹਨ |
ਪ੍ਰਕਾਸ਼ ਮੈਮੋਰੀਅਲ ਦਿਵਿਆਂਗ ਸਕੂਲ : ਰੂਪਨਗਰ-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਦਸਵੀਂ ਜਮਾਤ ਦੇ ਨਤੀਜਿਆਂ ਵਿਚ ਪ੍ਰਕਾਸ਼ ਮੈਮੋਰੀਅਲ ਦਿਵਿਆਂਗ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਕੂਲ ਤੇ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ | ਧਰੁਵ ਅਤੇ ਅਨੁਰਾਗ ਨੇ 577/650 ਅੰਕ ਪ੍ਰਾਪਤ ਕਰਕੇ 96 ਫ਼ੀਸਦੀ ਅੰਕਾਂ ਨਾਲ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਸਪਨਾ ਨੇ 573 ਅੰਕ ਲੈ ਕੇ 96 ਫ਼ੀਸਦੀ ਅੰਕ ਪ੍ਰਾਪਤ ਕੀਤੇ | ਪਿ੍ੰਸੀਪਲ ਆਦਰਸ਼ ਸ਼ਰਮਾ ਨੇ ਵਿਦਿਆਰਥੀਆਂ, ਮਾਪਿਆਂ ਤੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਨਤੀਜੇ ਮਿਹਨਤ ਤੇ ਅਨੁਸ਼ਾਸਨ ਦਾ ਪ੍ਰਤੀਕ ਹਨ |
ਪੀਰ ਬਾਬਾ ਜਿੰਦਾ ਸ਼ਹੀਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸਿੰਘਪੁਰ : ਨੂਰਪੁਰ ਬੇਦੀ ਤੋਂ ਢੀਂਡਸਾ ਅਨੁਸਾਰ- ਪੀਰ ਬਾਬਾ ਜਿੰਦਾ ਸ਼ਹੀਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ +2 ਸਾਇੰਸ ਤੇ ਆਰਟਸ ਦਾ ਨਤੀਜਾ ਸ਼ਾਨਦਾਰ ਰਿਹਾ ਜਿਸ ਵਿਚ ਸਾਇੰਸ ਗਰੁੱਪ ਅਮਨਪ੍ਰੀਤ ਕੌਰ ਨੇ 95% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਅਮਨਜੋਤ ਕੌਰ ਨੇ 94% ਨਾਲ ਦੂਜਾ, ਸ਼ਵੰਜਲੀ ਸ਼ਰਮਾ ਨੇ 93.4% ਨਾਲ ਤੀਸਰਾ, ਸਿਮਰਨ ਨੇ 93% ਨਾਲ ਚੌਥਾ ਤੇ ਮਨਜੋਤ ਸਿੰਘ ਨੇ 92.2% ਅੰਕ ਪ੍ਰਾਪਤ ਕਰਕੇ ਪੰਜਵਾਂ ਸਥਾਨ ਹਾਸਲ ਕੀਤਾ | ਪਿ੍ੰਸੀਪਲ ਉਂਕਾਰ ਸਿੰਘ ਨੇ ਕਿਹਾ ਕਿ ਇਸ ਵਾਰ ਇੰਗਲਿਸ਼ ਵਿਸ਼ੇ ਦਾ ਰਿਜਲਟ ਬਹੁਤ ਹੀ ਵਧੀਆ ਰਿਹਾ ਜਿਸ ਰਾਹੁਲ ਧੀਮਾਨ ਤੇ ਸਿਮਰਨ ਨੇ ਇੰਗਲਿਸ਼ ਵਿਸ਼ੇ ਵਿੱਚੋਂ 100 ਵਿੱਚੋਂ 100 ਅੰਕ ਪ੍ਰਾਪਤ ਕੀਤੇ ਤੇ ਬਾਕੀ ਵਿਦਿਆਰਥੀਆਂ ਦੇ 90 ਤੋਂ ਵੱਧ ਨੰਬਰ ਰਹੇ | ਦੂਸਰੇ ਪਾਸੇ ਆਰਟਸ ਗਰੁੱਪ ਵਿਚ ਜੈਸਮੀਨ ਕੌਰ ਨੇ 90.4% ਅੰਕ ਪ੍ਰਾਪਤ ਕਰਕੇ ਪਹਿਲਾ, ਰਮਨਪ੍ਰੀਤ ਕੌਰ ਨੇ 90% ਨਾਲ ਦੂਜਾ, ਬਲਵੀਰ ਸਿੰਘ ਨੇ 82.8% ਨਾਲ ਤੀਸਰਾ ਸਥਾਨ ਪ੍ਰਾਪਤ ਕੀਤਾ | ਸਕੂਲ ਪਿ੍ੰਸੀਪਲ ਸਰਦਾਰ ਓਾਕਾਰ ਸਿੰਘ ਨੇ ਦੱਸਿਆ ਕਿ ਇਹ ਸਕੂਲ ਪਿਛਲੇ ਢਾਈ ਦਹਾਕਿਆਂ ਤੋਂ ਮਿਹਨਤੀ ਸਟਾਫ ਦੀ ਬਦੌਲਤ ਸਿੱਖਿਆ ਦੇ ਖੇਤਰ 'ਚ ਵਡਮੁੱਲਾ ਯੋਗਦਾਨ ਦੇ ਰਿਹਾ ਹੈ ਤੇ ਬੋਰਡ ਦੀਆਂ ਪ੍ਰੀਖਿਆਵਾਂ ਦਾ ਨਤੀਜਾ ਹਮੇਸ਼ਾ ਹੀ ਸ਼ਾਨਦਾਰ ਰਿਹਾ ਹੈ ਤੇ ਇਸ ਵਾਰ ਦਸਵੀਂ ਦੀ ਬੋਰਡ ਦੀ ਮੈਰਿਟ ਸੂਚੀ 'ਚ ਵੀ ਵਿਦਿਆਰਥਣਾਂ ਨੇ ਆਪਣੀ ਪੁਜ਼ੀਸ਼ਨ ਹਾਸਿਲ ਕੀਤੀ | ਇਸ ਮੌਕੇ ਸਕੂਲ ਮੈਨੇਜਮੈਂਟ ਪ੍ਰਧਾਨ ਮੈਡਮ ਗੁਰਨੈਬ ਕੌਰ ਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ |
ਭੂਰੀ ਵਾਲੇ ਸਕੂਲ ਟਿੱਬਾ ਨੰਗਲ : ਨੂਰਪੁਰ ਬੇਦੀ ਤੋਂ ਰਾਜੇਸ਼ ਚੌਧਰੀ ਤਖਤਗੜ੍ਹ ਅਨੁਸਾਰ- ਵੇਦਾਂਤ ਅਚਾਰਿਆ ਸਵਾਮੀ ਚੇਤਨਾ ਨੰਦ ਭੂਰੀ ਵਾਲਿਆਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਮਹਾਰਾਜ ਭੂਰੀ ਵਾਲੇ ਸਕੂਲ ਟਿੱਬਾ ਨੰਗਲ ਦਾ ਦਸਵੀਂ ਤੇ ਬਾਰ੍ਹਵੀਂ ਦਾ ਨਤੀਜਾ 100 ਫ਼ੀਸਦੀ ਰਿਹਾ ਹੈ | ਪਿ੍ੰਸੀਪਲ ਨਿਸ਼ਾ ਸ਼ਰਮਾ ਨੇ ਦੱਸਿਆ ਕਿ ਨਵਜੋਤ ਪੁੱਤਰੀ ਨਰਿੰਦਰ ਕੁਮਾਰ ਪਿੰਡ ਜਤੋਲੀ ਨੇ 92 ਫ਼ੀਸਦੀ ਅੰਕਾਂ ਨਾਲ ਪਹਿਲਾ, ਅਮਨਦੀਪ ਕੌਰ ਪੁੱਤਰੀ ਨਰੇਸ਼ ਕੁਮਾਰ ਪਿੰਡ ਜਤੋਲੀ ਨੇ 85 ਫ਼ੀਸਦੀ ਅੰਕਾਂ ਨਾਲ ਦੂਜਾ, ਅਮਨਦੀਪ ਕੌਰ ਪੁੱਤਰੀ ਹੀਰਾ ਲਾਲ ਵਾਸੀ ਰੋੜੂਆਣਾ ਨੇ ਦਸਵੀਂ ਕਲਾਸ ਵਿਚੋਂ ਤੀਜਾ ਸਥਾਨ ਹਾਸਲ ਕਰਕੇ ਸ਼ਾਨਦਾਰ ਪ੍ਰਾਪਤੀ ਹਾਸਿਲ ਕੀਤੀ ਹੈ | ਇਸੀ ਤਰ੍ਹਾਂ 10+2 ਆਰਟਸ ਵਿਚ ਅਨਾਮਿਕਾ ਪੁੱਤਰੀ ਜੋਗਰਾਜ ਨੇ 84.4 ਫ਼ੀਸਦੀ, ਤਨੂ ਪੁੱਤਰੀ ਪਵਨ ਕੁਮਾਰ ਨੇ 84 ਫ਼ੀਸਦੀ ਜਦਕਿ ਗੁਰਦੀਪ ਕੌਰ ਪੁੱਤਰੀ ਮੋਹਣ ਲਾਲ ਨੇ 83.6 ਫ਼ੀਸਦੀ ਅੰਕ ਪ੍ਰਾਪਤ ਕਰਕੇ ਪਹਿਲੇ ਤਿੰਨ ਸਥਾਨ ਹਾਸਿਲ ਕੀਤੇ ਹਨ | ਵੇਦਾਂਤ ਅਚਾਰਿਆ ਸਵਾਮੀ ਚੇਤਨਾਨੰਦ ਭੂਰੀ ਵਾਲਿਆਂ ਤੇ ਸਮੂਹ ਟਰੱਸਟੀ ਮੈਂਬਰਾਂ ਨੇ ਇਸ ਸ਼ਾਨਦਾਰ ਪ੍ਰਾਪਤੀ ਤੇ ਸਟਾਫ਼ ਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਹੈ |
ਝੱਲੀਆਂ ਕਲਾਂ ਸਕੂਲ : ਸ੍ਰੀ ਚਮਕੌਰ ਸਾਹਿਬ ਤੋਂ ਜਗਮੋਹਣ ਸਿੰਘ ਨਾਰੰਗ- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ ਐਲਾਨੇ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਲੀਆਂ ਕਲਾਂ ਦਾ ਨਤੀਜਾ 100 ਫ਼ੀਸਦੀ ਰਿਹਾ | ਪਿ੍ੰਸੀਪਲ ਰਾਜਿੰਦਰ ਸਿੰਘ ਨੇ ਦੱਸਿਆ ਕਿ ਉਦੇਵੀਰ ਸਿੰਘ ਨੇ 95.8 ਫ਼ੀਸਦੀ ਅੰਕ ਲੈ ਕੇ ਪਹਿਲਾ, ਅਨਮੋਲ ਕੌਰ ਨੇ 93.2 ਫ਼ੀਸਦੀ ਅੰਕ ਲੈ ਕੇ ਦੂਜਾ ਅਤੇ ਹਰਜੋਤ ਕੌਰ ਨੇ 92.2 ਫ਼ੀਸਦੀ ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ ਹੈ | ਪਿ੍ੰਸੀਪਲ ਰਾਜਿੰਦਰ ਸਿੰਘ ਨੇ ਇਸ ਮਾਣਮੱਤੀ ਸਫਲਤਾ ਲਈ ਸਮੂਹ ਵਿਦਿਆਰਥੀਆਂ, ਮਾਪੇ ਤੇ ਸਟਾਫ਼ ਮੈਂਬਰਾਂ ਨੂੰ ਵਧਾਈ ਦਿੱਤੀ |
ਭੂਰੀ ਵਾਲੇ ਕਾਲਜ ਟਿੱਬਾ ਨੰਗਲ : ਨੂਰਪੁਰ ਬੇਦੀ ਤੋਂ ਰਾਜੇਸ਼ ਚੌਧਰੀ ਤਖਤਗੜ੍ਹ ਅਨੁਸਾਰ- ਵੇਦਾਂਤ ਅਚਾਰਿਆ ਸੁਆਮੀ ਚੇਤਨਾ ਨੰਦ ਭੂਰੀ ਵਾਲਿਆਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਭੂਰੀ ਵਾਲੇ ਕਾਲਜ ਟਿੱਬਾ ਨੰਗਲ ਦਾ 10+2 ਦਾ ਨਤੀਜਾ 100 ਫੀਸਦੀ ਰਿਹਾ ਹੈ | ਪਿ੍ੰਸੀਪਲ ਨਿਸ਼ਾ ਸ਼ਰਮਾ ਨੇ ਦੱਸਿਆ ਕਿ ਕਿ ਸਾਇੰਸ ਗਰੁੱਪ ਵਿੱਚ ਯਸ਼ਿਕਾ ਚੌਧਰੀ ਪੁੱਤਰੀ ਕੁਲਵਿੰਦਰ ਸਿੰਘ ਨੇ 89.4 ਫੀਸਦੀ ਅੰਕ ਲੈ ਕੇ ਪਹਿਲਾ, ਮੰਨਤ ਰਾਣਾ ਪੁੱਤਰੀ ਸ਼ਿਵ ਕੁਮਾਰ ਨੇ 88.6 ਫੀਸਦੀ ਅੰਕ ਲੈ ਕੇ ਦੂਜਾ, ਪਲਕਪ੍ਰੀਤ ਕੌਰ ਪੁੱਤਰੀ ਗੁਰਪ੍ਰੀਤ ਸਿੰਘ ਤੇ ਸੁਖਮਨਪ੍ਰੀਤ ਕੌਰ ਪੁੱਤਰੀ ਲਖਵੀਰ ਸਿੰਘ ਨੇ 87 ਫੀਸਦੀ ਅੰਕ ਲੈ ਕੇ ਤੀਜਾ ਸਥਾਨ ਹਾਸਿਲ ਕੀਤਾ ਹੈ | ਕਾਮਰਸ ਵਿੱਚ ਤਾਨੀਆ ਪੁੱਤਰੀ ਪਵਨ ਕੁਮਾਰ ਨੇ 87.6 ਫੀਸਦੀ ਅੰਕ ਲੈ ਕੇ ਪਹਿਲਾ, ਹਰਪ੍ਰੀਤ ਕੌਰ ਪੁੱਤਰੀ ਮਹਿੰਦਰ ਸਿੰਘ ਨੇ 86.2 ਫੀਸਦੀ ਅੰਕ ਲੈ ਕੇ ਦੂਜਾ ਜਦਕਿ ਪ੍ਰਵਨਦੀਪ ਪੁੱਤਰੀ ਸੁਖਜੀਤ ਸਿੰਘ ਨੇ 85.6 ਫੀਸਦੀ ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ ਹੈ | ਵੇਦਾਂਤ ਅਚਾਰਿਆ ਸੁਆਮੀ ਚੇਤਨਾਨੰਦ ਭੂਰੀ ਵਾਲਿਆਂ ਤੇ ਟਰਸਟੀ ਮੈਂਬਰਾਂ ਨੇ ਇਸ ਸ਼ਾਨਦਾਰ ਪ੍ਰਾਪਤੀ ਤੇ ਸਮੂਹ ਸਟਾਫ ਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ ਸੀ.ਬੀ.ਐੱਸ.ਈ. ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਦਾ ਰਿਹਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਭਾਕਿਯੂ ਰਾਜੇਵਾਲ ਵਲੋਂ ਕਾਰਜਕਾਰੀ ਇੰਜੀਨੀਅਰ ਕੁਰਾਲੀ ਨੂੰ ਮੰਗ ਪੱਤਰ <br/>
Ad Position 24