26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਭਾਜਪਾ ਲੋਕਾਂ 'ਚ ਬਦਲਾਅ ਅਤੇ ਵਿਕਾਸ ਦੇ ਮੁੱਦਿਆਂ 'ਤੇ ਚੋਣਾਂ ਲੜੇਗੀ: ਡਾ. ਸੁਭਾਸ਼ ਸ਼ਰਮਾ ਨੰਗਲ ਨਗਰ ਕੌਂਸਲ ਚੋਣਾਂ ਲਈ ਭਾਜਪਾ ਨੇ ਟਿਕਟ ਦੇ ਚਾਹਵਾਨਾਂ ਕੋਲੋਂ ਅਰਜ਼ੀਆਂ ਲਈਆਂ

Ad Position 21
No active advertisement
ਅਜੀਤ ਡੈਸਕ 14-05-2026
ਨੰਗਲ, 13 ਮਈ (ਪ੍ਰੀਤਮ ਸਿੰਘ ਬਰਾਰੀ)- ਭਾਰਤੀ ਜਨਤਾ ਪਾਰਟੀ ਨੇ ਨੰਗਲ ਨਗਰ ਕੌਂਸਲ ਚੋਣਾਂ ਲਈ ਆਪਣੀਆਂ ਰਾਜਨੀਤਿਕ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਹਨ ਤੇ ਉਮੀਦਵਾਰਾਂ ਤੋਂ ਅਰਜ਼ੀਆਂ ਲੈਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ | ਵੱਡੀ ਗਿਣਤੀ ਵਿਚ ਭਾਜਪਾ ਵਰਕਰਾਂ ਅਤੇ ਸੰਭਾਵੀ ਉਮੀਦਵਾਰਾਂ ਨੇ ਉਤਸ਼ਾਹ ਨਾਲ ਚੋਣਾਂ ਲੜਨ ਦੀ ਇੱਛਾ ਜ਼ਾਹਿਰ ਕਰਦੇ ਹੋਏ ਆਪਣੀਆਂ ਅਰਜ਼ੀਆਂ ਜਮਾਂ ਕਰਵਾਈਆਂ | ਇਸ ਮੌਕੇ ਭਾਜਪਾ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਦੇ ਨਾਲ ਭਾਜਪਾ ਨੰਗਲ ਕੌਂਸਲ ਇੰਚਾਰਜ ਸੁਨੀਲ ਮੋਦਗਿਲ ਵੀ ਸਨ | ਡਾ. ਸੁਭਾਸ਼ ਸ਼ਰਮਾ ਨੇ ਕਿਹਾ ਕਿ ਇਸ ਵਾਰ ਭਾਜਪਾ ਇੱਕ ਮਜ਼ਬੂਤ ਤੇ ਸੁਚੱਜੀ ਰਣਨੀਤੀ ਨਾਲ ਚੋਣਾਂ ਵਿਚ ਉਤਰ ਰਹੀ ਹੈ | ਉਨ੍ਹਾਂ ਕਿਹਾ ਕਿ ਹਾਲ ਹੀ ਵਿਚ ਹੋਈ ਭਾਜਪਾ ''ਪੋਲ ਖੋਲ੍ਹ ਯਾਤਰਾ'' ਨੂੰ ਸ਼ਹਿਰ ਵਾਸੀਆਂ ਵਲੋਂ ਭਰਵਾਂ ਸਮਰਥਨ ਮਿਲਿਆ ਹੈ, ਜਿਸ ਤੋਂ ਇਹ ਸਪਸ਼ਟ ਹੋ ਗਿਆ ਹੈ ਕਿ ਲੋਕ ਹੁਣ ਸ਼ਹਿਰ ਦੇ ਵਿਕਾਸ, ਸਾਫ਼-ਸੁਥਰੇ ਪ੍ਰਸ਼ਾਸਨ ਅਤੇ ਇਮਾਨਦਾਰ ਲੀਡਰਸ਼ਿਪ ਦਾ ਖੁੱਲ੍ਹ ਕੇ ਸਮਰਥਨ ਕਰ ਰਹੇ ਹਨ | ਇਸ ਮੌਕੇ ਚੋਣ ਇੰਚਾਰਜ ਸੁਨੀਲ ਮੌਦਗਿਲ ਨੇ ਟਿਕਟਾਂ ਦੀ ਮੰਗ ਕਰਨ ਵਾਲੇ ਵਰਕਰਾਂ ਨੂੰ ਭਾਰਤ ਸਰਕਾਰ ਦੀਆਂ ਲੋਕ ਭਲਾਈ ਨੀਤੀਆਂ ਤੇ ਵਿਕਾਸ ਕਾਰਜਾਂ ਨਾਲ ਜਨਤਾ ਤੱਕ ਪਹੁੰਚਣ ਅਤੇ ਘਰ-ਘਰ ਸੰਪਰਕ ਮਜ਼ਬੂਤ ਕਰਨ ਦੀ ਅਪੀਲ ਕੀਤੀ | ਇਸ ਮੌਕੇ ਭਾਜਪਾ ਦੇ ਹਲਕਾ ਨੁਮਾਇੰਦੇ ਡਾ: ਪਰਮਿੰਦਰ ਸ਼ਰਮਾ, ਹਰਮਨ ਜੀਤ ਪਿ੍ੰਸ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਾਕੇਸ਼ ਸ਼ਰਮਾ ਪਿੰਕੀ, ਸ਼ੋਭਾ ਰਾਣਾ, ਕਰਨ ਮੇਹਨ, ਹਰਪਾਲ ਸਿੰਘ ਰਾਣਾ, ਰਮਨ ਸ਼ਰਮਾ, ਬਾਬੂ ਅਨਿਲ ਸ਼ਰਮਾ, ਠੇਕੇਦਾਰ ਵਿਨੋਦ ਸ਼ਰਮਾ, ਅਲਕਾ ਐਰੀ, ਮਦਨ ਲਾਲ ਸਿੱਧੂ, ਨੰਦ ਕਿਸ਼ੋਰ ਜੋਸ਼ੀ, ਸ਼ਿਵ ਰਾਣਾ, ਵਿਸ਼ਾਲ ਸੰਦਲ , ਰਾਜਿੰਦਰ ਸ਼ਰਮਾ, ਰਜਿੰਦਰ ਹੰਸ, ਰਣਜੀਤ ਲੱਕੀ, ਵਿਵੇਕ ਸ਼ਰਮਾ, ਸੁਭਾਸ਼ ਕੁਮਾਰ ਅਤੇ ਹੋਰ ਭਾਜਪਾ ਵਰਕਰ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਘਾਟ ਸਾਹਿਬ ਤੇ ਸ੍ਰੀ ਲਕਸ਼ਮੀ ਨਰਾਇਣ ਮੰਦਰ ਵਿਖੇ ਨਤਮਸਤਕ ਹੋਏ ਹਰਜੋਤ ਸਿੰਘ ਬੈਂਸ <br/> ਅਗਲੀ ਖ਼ਬਰ ਨਗਰ ਕੌਂਸਲ ਮੋਰਿੰਡਾ 'ਚ ਵੋਟਰ ਸੂਚੀਆਂ ਨਾ ਮਿਲਣ ਕਾਰਨ ਉਮੀਦਵਾਰ ਕਾਗ਼ਜ਼ ਦਾਖ਼ਲ ਕਰਨ ਤੋਂ ਵਾਂਝੇ
Ad Position 24