ਰੂਪਨਗਰ, 13 ਮਈ (ਸਤਨਾਮ ਸਿੰਘ ਸੱਤੀ)-ਸ਼੍ਰੋਮਣੀ ਅਕਾਲੀ ਦਲ ਵਲੋਂ ਨਗਰ ਕੌਂਸਲ ਚੋਣਾਂ ਲਈ ਅੱਜ 4 ਹੋਰ ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਕਰ ਦਿੱਤਾ ਗਿਆ ਹੈ | ਇੱਕ ਪ੍ਰੈਸ ਨੋਟ ਜਾਰੀ ਕਰਦਿਆਂ ਸ਼ਹਿਰੀ ਪ੍ਰਧਾਨ ਪਰਮਜੀਤ ਸਿੰਘ ਮੱਕੜ ਨੇ ਦੱਸਿਆ ਕਿ ਵਾਰਡ ਨੰਬਰ 8 ਤੋਂ ਜਤਿੰਦਰ ਕੌਰ ਸੈਣੀ, ਵਾਰਡ ਨੰਬਰ 10 ਤੋਂ ਜੋਤੀ ਨਾਗੀ, ਵਾਰਡ ਨੰਬਰ 11 ਤੋਂ ਯੂਥ ਆਗੂ ਪਵਨਪ੍ਰੀਤ ਸਿੰਘ ਅਤੇ ਵਾਰਡ ਨੰਬਰ 14 ਤੋਂ ਸ਼ੀਤਲ ਨੂੰ ਪਾਰਟੀ ਉਮੀਦਵਾਰ ਐਲਾਨਿਆ ਗਿਆ ਹੈ | ਇਸ ਮੌਕੇ ਸਾਬਕਾ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਨੇ ਉਮੀਦਵਾਰਾਂ ਨੂੰ ਸਨਮਾਨਿਤ ਕੀਤਾ | ਪਾਰਟੀ ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨਗਰ ਕੌਂਸਲ ਚੋਣਾਂ ਨੂੰ ਪੂਰੀ ਤਿਆਰੀ ਅਤੇ ਮਜ਼ਬੂਤੀ ਨਾਲ ਲੜੇਗਾ |