26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਸ੍ਰੀ ਹਜ਼ੂਰ ਸਾਹਿਬ ਦੇ ਲੰਗਰਾਂ ਵਾਸਤੇ ਇਲਾਕੇ ਦੇ ਕਿਸਾਨਾਂ ਨੇ 70 ਕੁਇੰਟਲ ਦੇ ਕਰੀਬ ਕਣਕ ਭੇਜੀ <br/>

Ad Position 21
No active advertisement
ਅਜੀਤ ਡੈਸਕ 14-05-2026
ਘਨੌਲੀ, 13 ਮਈ (ਜਸਵੀਰ ਸਿੰਘ ਸੈਣੀ)- ਸ੍ਰੀ ਹਜ਼ੂਰ ਸਾਹਿਬ ਨੰਦੇੜ ਦੇ ਗੁਰਦੁਆਰਾ ਲੰਗਰ ਸਾਹਿਬ ਵਾਸਤੇ ਇਲਾਕੇ ਦੇ ਕਿਸਾਨਾਂ ਵਲੋਂ ਕਣਕ ਦੀ ਸੇਵਾ ਭੇਜੀ ਗਈ | ਜ਼ਿਕਰਯੋਗ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਸਵਰਗੀ ਅਮਰਜੀਤ ਸਿੰਘ ਲੋਹਗੜ੍ਹ ਫਿੱਡੇ ਵਲੋਂ ਸੇਵਾਦਾਰਾਂ ਨਾਲ ਮਿਲ ਕੇ ਕਣਕ ਦੀ ਸੇਵਾ ਜਾਰੀ ਸੀ, ਹੁਣ ਉਨ੍ਹਾਂ ਤੋਂ ਬਾਅਦ ਉਨ੍ਹਾਂ ਦੀ ਸਪੁੱਤਰੀ ਸਰਬਜੀਤ ਕੌਰ ਵਲੋਂ ਵੀਰਾਂ ਤੇ ਬਜ਼ੁਰਗਾਂ ਦੀ ਮਦਦ ਨਾਲ ਰਸਦ ਇਕੱਠ ਕਰਨ ਦੀ ਸੇਵਾ ਨਿਰੰਤਰ ਜਾਰੀ ਹੈ | ਇਸ ਦੌਰਾਨ ਇਲਾਕੇ ਦੇ ਪਿੰਡਾਂ ਦੇ ਕਿਸਾਨਾਂ ਤੋਂ 75 ਕੁਇੰਟਲ ਦੇ ਕਰੀਬ ਕਣਕ ਲੋਹਗੜ੍ਹ ਫਿੱਡੇ ਤੋਂ ਜੈਕਾਰਿਆਂ ਦੀ ਗੂੰਜ ਨਾਲ ਰਵਾਨਾ ਕੀਤੀ ਗਈ | ਇਸ ਮੌਕੇ ਸੇਵਾਦਾਰ ਹਜ਼ੂਰ ਸਾਹਿਬ ਦੇ ਮਨਪ੍ਰੀਤ ਸਿੰਘ ਨੇ ਇਲਾਕੇ ਦੇ ਕਿਸਾਨਾਂ ਦਾ ਧੰਨਵਾਦ ਕੀਤਾ | ਇਸ ਸੇਵਾ ਵਿਚ ਫ਼ੌਜੀ ਹਰਬੰਸ ਸਿੰਘ, ਕਸ਼ਮੀਰ ਸਿੰਘ, ਹਰਜਿੰਦਰ ਸਿੰਘ ਮਕੌੜੀ, ਜਗਤਾਰ ਸਿੰਘ ਪਿੰਕਾ ਡਕਾਲਾ ਦਾ ਵੀ ਵਿਸ਼ੇਸ਼ ਯੋਗਦਾਨ ਰਿਹਾ | ਇਸ ਮੌਕੇ ਗੁਰਦੀਪ ਸਿੰਘ, ਹਰਿੰਦਰ ਕੌਰ, ਸਰਬਜੀਤ ਕੌਰ, ਸਿਕੰਦਰ ਸਿੰਘ, ਗੁਰਪ੍ਰੀਤ ਕੌਰ, ਪੰਡਿਤ ਝੱਖੀਆਂ, ਹਰਬੰਸ ਕੌਰ, ਲਖਵੀਰ ਕੌਰ, ਪਰਮਜੀਤ ਕੌਰ, ਪ੍ਰਭਦੀਪ ਸਿੰਘ, ਮਨਸੀਰਤ ਕੌਰ, ਗੁਰਸਿਮਰਨ ਕੌਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵਲੋਂ ਨਗਰ ਕੌਂਸਲ ਚੋਣਾਂ ਲਈ 4 ਹੋਰ ਉਮੀਦਵਾਰਾਂ ਦਾ ਐਲਾਨ <br/> ਅਗਲੀ ਖ਼ਬਰ ਸਰਪੰਚ ਲੱਕੀ ਕਪਿਲਾ ਨੇ ਕੀਤਾ ਚੰਦਿਆਣੀ ਖੁਰਦ ਦੇ ਮੇਲੇ ਦਾ ਪੋਸਟਰ ਰਿਲੀਜ਼ <br/>
Ad Position 24