26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਸਰਪੰਚ ਲੱਕੀ ਕਪਿਲਾ ਨੇ ਕੀਤਾ ਚੰਦਿਆਣੀ ਖੁਰਦ ਦੇ ਮੇਲੇ ਦਾ ਪੋਸਟਰ ਰਿਲੀਜ਼ <br/>

Ad Position 21
No active advertisement
ਅਜੀਤ ਡੈਸਕ 14-05-2026
ਢੇਰ, 13 ਮਈ (ਸ਼ਿਵ ਕੁਮਾਰ ਕਾਲੀਆ)-18 ਮਈ ਨੂੰ ਚੰਦਿਆਣੀ ਖੁਰਦ ਬਲਾਚੌਰ ਵਿਖੇ ਹੋਣ ਵਾਲੇ ਵਿਸ਼ਾਲ ਮੇਲੇ ਦਾ ਪੋਸਟਰ ਬਾਸੋਵਾਲ ਕਲੋਨੀ ਗੰਗੂਵਾਲ ਦੇ ਸਮਾਜ ਸੇਵੀ ਸਰਪੰਚ ਤੇ ਰਾਧਾ ਕਿ੍ਸ਼ਨ ਮੰਦਿਰ ਠਾਕੁਰ ਦੁਆਰਾ ਬਾਸੋਵਾਲ ਕਲੋਨੀ ਦੇ ਪ੍ਰਧਾਨ ਲੱਕੀ ਕਪਿਲਾ ਵਲੋਂ ਰਿਲੀਜ਼ ਕੀਤਾ ਗਿਆ | ਪੋਸਟਰ ਰਿਲੀਜ਼ ਕਰਨ ਮੌਕੇ ਚੰਦਿਆਣੀ ਖੁਰਦ (ਸ਼ਰੀਫ਼) ਦੇ ਗੱਦੀ ਨਸ਼ੀਨ ਦੀਦੀ ਸਰਕਾਰ ਨੇ ਦੱਸਿਆ ਕਿ ਇਸ ਮੇਲੇ ਵਿਚ ਪੰਜਾਬ ਦੇ ਨਾਮਵਰ ਸੂਫ਼ੀ ਗਾਇਕ ਸਰਦਾਰ ਅਲੀ, ਗੌਤਮ ਜਲੰਧਰੀ ਤੇ ਅਮਨ ਰੋਜ਼ੀ ਸਮੇਤ ਹੋਰ ਵੀ ਕਲਾਕਾਰ ਤੇ ਕਵਾਲ ਪਹੁੰਚ ਰਹੇ ਹਨ | ਉਨ੍ਹਾਂ ਦੱਸਿਆ ਕਿ ਇਹ ਮੇਲਾ ਹਰ ਸਾਲ ਇਲਾਕੇ ਦੀ ਸੁੱਖ ਸਮਰਿਧੀ ਦੀ ਕਾਮਨਾ ਲਈ ਕਰਵਾਇਆ ਜਾਂਦਾ ਹੈ | ਸਰਪੰਚ ਲੱਕੀ ਕਪਿਲਾ ਨੇ ਦੱਸਿਆ ਕਿ ਇਹ ਮੇਲਾ ਇਲਾਕੇ 'ਚ ਹੋਣ ਵਾਲੇ ਵੱਡੇ ਮੇਲਿਆਂ ਵਿੱਚੋ ਇਕੋ ਇੱਕ ਅਜਿਹਾ ਮੇਲਾ ਹੈ ਜਿੱਥੇ ਵੱਡੀ ਗਿਣਤੀ 'ਚ ਸੰਗਤਾਂ ਦੂਰੋਂ-ਦੂਰੋਂ ਚੱਲ ਕੇ ਪਹੁੰਚਦੀਆਂ ਹਨ | ਇਸ ਮੌਕੇ ਉਨ੍ਹਾਂ ਨਾਲ ਲਾਡੀ ਬਾਦਸ਼ਾਹ, ਸਾਬਕਾ ਸਰਪੰਚ ਸੁਮਨ ਬਾਲਾ, ਪੰਚਾਇਤ ਮੈਂਬਰ ਪਵਨ ਕੁਮਾਰ ਫੈਰਮੈਨ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਹਜ਼ੂਰ ਸਾਹਿਬ ਦੇ ਲੰਗਰਾਂ ਵਾਸਤੇ ਇਲਾਕੇ ਦੇ ਕਿਸਾਨਾਂ ਨੇ 70 ਕੁਇੰਟਲ ਦੇ ਕਰੀਬ ਕਣਕ ਭੇਜੀ <br/> ਅਗਲੀ ਖ਼ਬਰ ਹਿਮਾਲਿਆ ਸਕੂਲ ਮੁਜਾਫਤ ਦੀ 10ਵੀਂ ਜਮਾਤ ਦਾ ਨਤੀਜਾ ਰਿਹਾ 100 ਫ਼ੀਸਦੀ <br/>
Ad Position 24