08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਲੁਠੇੜੀ ਵਿਖੇ ਕਰਵਾਏ ਕਬੂਤਰ ਉੜਾਨ ਮੁਕਾਬਲੇ <br/>

Ad Position 21
No active advertisement
ਅਜੀਤ ਡੈਸਕ 20-05-2026
ਸ੍ਰੀ ਚਮਕੌਰ ਸਾਹਿਬ, 19 ਮਈ (ਜਗਮੋਹਣ ਸਿੰਘ ਨਾਰੰਗ)-ਨਜ਼ਦੀਕੀ ਪਿੰਡ ਲੁਠੇੜੀ ਵਿਖੇ ਲੁਠੇੜੀ ਕਬੂਤਰ ਕਲੱਬ ਵਲੋਂ ਕਰਵਾਏ ਸਾਲਾਨਾਂ ਕਬੂਤਰ ਉੜਾਨ ਮੁਕਾਬਲਿਆਂ ਵਿਚ ਸੁਲੇਮਾਨ ਬਡਾਲੀ ਦੇ ਕਬੂਤਰ ਨੇ ਪਹਿਲਾ ਸਥਾਨ ਹਾਸਲ ਕਰਦਿਆਂ ਇੱਕ ਲੱਖ 25 ਹਜ਼ਾਰ ਰੁਪਏ ਨਗਦ ਅਤੇ ਇੱਕ ਫ਼ਰਿਜ ਇਨਾਮ ਵਜੋਂ ਪ੍ਰਾਪਤ ਕੀਤਾ | ਦੂਜਾ ਸਥਾਨ ਏਕਮ ਪਪਰਾਲੀ ਦੇ ਕਬੂਤਰ ਨੇ ਸਵਾ ਲੱਖ ਰੁਪਏ ਨਗਦ ਅਤੇ ਇੱਕ ਕੂਲਰ ਅਤੇ ਤੀਜੇ ਸਥਾਨ ਤੇ ਅਨੀਸ਼ ਦੇ ਕਬੂਤਰ ਨੇ 51 ਹਜ਼ਾਰ ਰੁਪਏ ਨਗਦ ਅਤੇ ਇੱਕ ਪੱਖਾ ਇਨਾਮ ਵਜੋਂ ਹਾਸਲ ਕੀਤਾ | ਇਨਾਮਾਂ ਦੀ ਵੰਡ ਸਾਬਕਾ ਚੇਅਰਮੈਨ ਜਗਜੀਤ ਸਿੰਘ ਮਾਨ ਅਤੇ ਉੱਘੇ ਕਾਂਗਰਸੀ ਆਗੂ ਜਗਮੋਹਣ ਸਿੰਘ ਕੰਗ ਲੁਠੇੜੀ ਨੇ ਕਰਦਿਆਂ ਪ੍ਰਬੰਧਕਾਂ ਨੂੰ ਮੁਕਾਬਲਿਆਂ ਦੀ ਸਫਲਤਾ ਲਈ ਵਧਾਈ ਦਿੱਤੀ | ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿਚ ਪੰਜਾਬ ਸਮੇਤ ਗੁਆਂਢੀ ਰਾਜਾਂ ਤੋਂ ਸੈਂਕੜੇ ਕਬੂਤਰਾਂ ਨੇ ਹਿੱਸਾ ਲਿਆ | ਇਨ੍ਹਾਂ ਮੁਕਾਬਲਿਆਂ ਨੂੰ ਸਫਲ ਬਣਾਉਣ ਲਈ ਡਾ:ਰਾਜੂ, ਆਦਰਸ਼ ਕੁਮਾਰ, ਕੁਲਵਮਤ ਸਿੰਘ ਕਰਮਜੀਤ ਸਿੰਘ ਜੰਗਾਂ, ਧਰਮਜੀਤ ਕੰਗ, ਕੁਲਜੀਤ ਸਿੰਘ ਘੰੜੂਆਂ ਆਦਿ ਨੇ ਵਿਸ਼ੇਸ਼ ਸਹਿਯੋਗ ਦਿੱਤਾ |

Ad Position 22
No active advertisement
ਪਿਛਲੀ ਖ਼ਬਰ ਸਤਿੰਦਰ ਕੌਰ ਜ਼ਿਲ੍ਹਾ ਪ੍ਰੀਸ਼ਦ ਚੇਅਰਪਰਸਨ ਤੇ ਦੇਸ਼ ਰਾਜ ਸੈਣੀ ਨੂੰ ਵਾਈਸ ਚੇਅਰਮੈਨ ਬਣਨ 'ਤੇ ਸਨਮਾਨ <br/> ਅਗਲੀ ਖ਼ਬਰ ਖ਼ਾਲਸਾ ਸਕੂਲ ਜੰਡ ਸਾਹਿਬ ਵਿਖੇ ਟੇਬਲ ਅਤੇ ਕਾਊਾਟਿੰਗ ਮੁਕਾਬਲੇ ਕਰਵਾਏ ਗਏ <br/>
Ad Position 24