08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਨਗਰ ਕੌਂਸਲ ਚੋਣਾਂ ਲਈ 12 ਵਾਰਡਾਂ ਵਿਚ 34 ਉਮੀਦਵਾਰ ਮੈਦਾਨ ਵਿਚ, ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ <br/>

Ad Position 21
No active advertisement
ਅਜੀਤ ਡੈਸਕ 20-05-2026
ਸ੍ਰੀ ਅਨੰਦਪੁਰ ਸਾਹਿਬ, 19 ਮਈ (ਕਰਨੈਲ ਸਿੰਘ)-ਨਗਰ ਕੌਂਸਲ ਸ੍ਰੀ ਅਨੰਦਪੁਰ ਸਾਹਿਬ ਚੋਣਾਂ ਲਈ ਰਿਟਰਨਿੰਗ ਅਫ਼ਸਰ ਵਲੋਂ ਉਮੀਦਵਾਰਾਂ ਦੀ ਅੰਤਿਮ ਸੂਚੀ ਅਤੇ ਚੋਣ ਨਿਸ਼ਾਨ ਜਾਰੀ ਕਰ ਦਿੱਤੇ ਗਏ ਹਨ | 12 ਵਾਰਡਾਂ ਲਈ ਕੁੱਲ 34 ਉਮੀਦਵਾਰ ਚੋਣ ਮੈਦਾਨ ਵਿਚ ਹਨ | ਵਾਰਡ ਨੰਬਰ 1 ਵਿਚ ਅਮਨਦੀਪ ਕੌਰ (ਆਪ) ਨੂੰ ਝਾੜੂ, ਗੁਰਪ੍ਰੀਤ ਕੌਰ (ਆਜ਼ਾਦ) ਨੂੰ ਬਾਲਟੀ ਅਤੇ ਬਲਜੀਤ ਕੌਰ (ਸ਼੍ਰੋਮਣੀ ਅਕਾਲੀ ਦਲ) ਨੂੰ ਤੱਕੜੀ ਮਾਰ ਚੋਣ ਨਿਸ਼ਾਨ ਮਿਲਿਆ ਹੈ | ਵਾਰਡ ਨੰਬਰ 2 ਵਿਚ ਹਰਜੀਤ ਸਿੰਘ ਜੀਤਾ (ਆਪ) ਝਾੜੂ ਅਤੇ ਪਰਮਵੀਰ ਸਿੰਘ ਰਾਣਾ (ਆਜ਼ਾਦ) ਟਰੈਕਟਰ ਨਿਸ਼ਾਨ 'ਤੇ ਚੋਣ ਲੜਨਗੇ | ਵਾਰਡ ਨੰਬਰ 3 ਵਿਚ ਕੁਲਵੰਤ ਕੌਰ (ਆਪ) ਨੂੰ ਝਾੜੂ ਅਤੇ ਪਰਵੀਨ ਕੁਮਾਰੀ ਅਕਾਲੀ ਦਲ ਨੂੰ ਤੱਕੜੀ ਨਿਸ਼ਾਨ ਮਿਲਿਆ ਹੈ | ਵਾਰਡ ਨੰਬਰ 4 ਵਿਚ ਕਮਲਜੀਤ ਸਿੰਘ (ਆਪ) ਸਰਬ ਸੰਮਤੀ ਨਾਲ ਕੌਂਸਲਰ ਬਣੇ ਵਾਰਡ ਨੰਬਰ 5 ਵਿਚ ਹਰਪਾਲ ਕੌਰ (ਆਪ) ਨੂੰ ਝਾੜੂ, ਕੁਲਦੀਪ ਕੌਰ (ਸਰੋਮਣੀ ਅਕਾਲੀ ਦਲ) ਨੂੰ ਤੱਕੜੀ ਅਤੇ ਬਲਬੀਰ ਕੌਰ (ਆਜ਼ਾਦ) ਨੂੰ ਟਰੈਕਟਰ ਨਿਸ਼ਾਨ ਮਿਲਿਆ ਹੈ | ਵਾਰਡ ਨੰਬਰ 6 ਵਿਚ ਇੰਦਰਜੀਤ ਸਿੰਘ (ਆਪ) ਝਾੜੂ, ਸਾਹਿਬ ਸਿੰਘ ਅਕਾਲੀ ਦਲ ਤੱਕੜੀ ਅਤੇ ਮਹਿੰਦਰ ਸਿੰਘ ਵਾਲੀਆ (ਆਜ਼ਾਦ) ਟਰੈਕਟਰ ਨਿਸ਼ਾਨ 'ਤੇ ਚੋਣ ਲੜਨਗੇ | ਵਾਰਡ ਨੰਬਰ 7 ਵਿਚ ਕੁਲਵਿੰਦਰ ਕੌਰ (ਆਜ਼ਾਦ) ਨੂੰ ਟਰੈਕਟਰ, ਤਰਲੋਚਨ ਕੌਰ (ਅਕਾਲੀ ਦਲ) ਨੂੰ ਤੱਕੜੀ ਅਤੇ ਮਨਪ੍ਰੀਤ ਕੌਰ (ਆਪ) ਨੂੰ ਝਾੜੂ ਨਿਸ਼ਾਨ ਮਿਲਿਆ ਹੈ | ਵਾਰਡ ਨੰਬਰ 8 ਵਿਚ ਸੁਨੀਲ ਕੁਮਾਰ (ਆਪ) ਝਾੜੂ, ਜਸਪਾਲ ਸਿੰਘ (ਭਾਜਪਾ) ਕਮਲ ਦਾ ਫ਼ੁਲ ਤੇ ਰਾਮ ਸਿੰਘ (ਅਕਾਲੀ ਦਲ) ਤੱਕੜੀ ਨਿਸ਼ਾਨ 'ਤੇ ਚੋਣ ਲੜ ਰਹੇ ਹਨ | ਵਾਰਡ ਨੰਬਰ 9 ਵਿਚ ਸੁਨੀਤਾ ਰਾਣੀ (ਭਾਜਪਾ) ਨੂੰ ਕਮਲ, ਕਮਲਦੀਪ ਕੌਰ (ਆਜ਼ਾਦ) ਨੂੰ ਟਰੈਕਟਰ ਅਤੇ ਜਸਵੀਰ ਕੌਰ (ਆਪ) ਨੂੰ ਝਾੜੂ ਨਿਸ਼ਾਨ ਅਲਾਟ ਕੀਤਾ ਗਿਆ ਹੈ | ਵਾਰਡ ਨੰਬਰ 10 ਵਿਚ ਸੁਖਦੇਵ ਸਿੰਘ (ਆਜ਼ਾਦ) ਟਰੈਕਟਰ, ਸਤਵਿੰਦਰ ਸਿੰਘ (ਭਾਜਪਾ) ਕਮਲ, ਕਮਲਜੀਤ ਸਿੰਘ (ਆਪ) ਝਾੜੂ ਅਤੇ ਮਦਨ ਲਾਲ (ਆਜ਼ਾਦ) ਹੈਂਡ ਕਾਰਟ ਨਿਸ਼ਾਨ 'ਤੇ ਚੋਣ ਮੈਦਾਨ ਵਿਚ ਹਨ | ਵਾਰਡ ਨੰਬਰ 11 ਵਿਚ ਅੰਮਿ੍ਤ ਲਾਲ (ਭਾਜਪਾ) ਨੂੰ ਕਮਲ, ਜਸਵਿੰਦਰ ਸਿੰਘ (ਆਜ਼ਾਦ) ਨੂੰ ਬਾਲਟੀ, ਦੀਪਕ ਆਂਗਰਾ (ਆਪ) ਨੂੰ ਝਾੜੂ ਅਤੇ ਪਰਮਜੀਤ ਸਿੰਘ (ਆਜ਼ਾਦ) ਨੂੰ ਟਰੈਕਟਰ ਨਿਸ਼ਾਨ ਮਿਲਿਆ ਹੈ | ਵਾਰਡ ਨੰਬਰ 12 ਵਿਚ ਜਤਿਨ ਕੌਸ਼ਲ (ਆਪ) ਝਾੜੂ ਅਤੇ ਨੀਰਜਾ ਮਹਿਤਾ (ਆਜ਼ਾਦ) ਸੇਬ ਨਿਸ਼ਾਨ 'ਤੇ ਚੋਣ ਲੜ ਰਹੇ ਹਨ | ਵਾਰਡ ਨੰਬਰ 13 ਵਿਚ ਅਰਸ਼ਵਿੰਦਰ ਕੌਰ (ਆਪ) ਨੂੰ ਝਾੜੂ ਅਤੇ ਸਰਬਜੀਤ ਕੌਰ (ਆਜ਼ਾਦ) ਨੂੰ ਬਾਲਟੀ ਚੋਣ ਨਿਸ਼ਾਨ ਅਲਾਟ ਕੀਤਾ ਗਿਆ ਹੈ | ਚੋਣ ਨਿਸ਼ਾਨ ਜਾਰੀ ਹੋਣ ਤੋਂ ਬਾਅਦ ਸਾਰੇ ਉਮੀਦਵਾਰਾਂ ਨੇ ਆਪਣਾ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ ਅਤੇ ਸ਼ਹਿਰ ਵਿਚ ਚੋਣੀ ਮਾਹੌਲ ਗਰਮਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਵਾਰਡ ਨੰਬਰ 15 'ਚ ਸੁਖਵਿੰਦਰ ਸਿੰਘ ਪਟਵਾਰੀ ਦੇ ਚੋਣ ਦਫ਼ਤਰ ਦਾ ਉਦਘਾਟਨ ਅਗਲੀ ਖ਼ਬਰ ਸਿਵਲ ਸਰਜਨ ਰੂਪਨਗਰ ਨੇ ਬੱਚਿਆਂ ਨੂੰ ਐਨਰਜੀ ਡਿ੍ੰਕ ਵੇਚਣ ਤੋਂ ਗੁਰੇਜ਼ ਕਰਨ ਸੰਬੰਧੀ ਐਡਵਾਈਜ਼ਰੀ ਕੀਤੀ ਜਾਰੀ
Ad Position 24