08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਨਗਰ ਕੌਂਸਲ ਸ੍ਰੀ ਚਮਕੌਰ ਸਾਹਿਬ ਲਈ 9 ਉਮੀਦਵਾਰਾਂ ਨੇ ਵਾਪਸ ਲਈਆਂ ਨਾਮਜ਼ਦਗੀਆਂ <br/>

Ad Position 21
No active advertisement
ਅਜੀਤ ਡੈਸਕ 20-05-2026
ਸ੍ਰੀ ਚਮਕੌਰ ਸਾਹਿਬ, 19 ਮਈ (ਜਗਮੋਹਣ ਸਿੰਘ ਨਾਰੰਗ)-ਨਗਰ ਕੌਸ਼ਲ ਸ੍ਰੀ ਚਮਕੌਰ ਸਾਹਿਬ ਦੀਆਂ ਚੋਣਾਂ ਲਈ ਅੱਜ ਨਾਂਅ ਵਾਪਸ ਲੈਣ ਦੇ ਦਿਨ 49 ਉਮੀਦਵਾਰਾਂ ਚੋਂ 9 ਉਮੀਦਵਾਰਾਂ ਵਲੋਂ ਆਪਣੀਆਂ ਨਾਮਜ਼ਦਗੀ ਪੱਤਰ ਵਾਪਸ ਲੈਣ ਤੋਂ ਬਾਅਦ ਬਾਕੀ ਰਹੇ 40 ਉਮੀਦਵਾਰਾਂ ਵਿਚੋਂ ਇੱਕ ਕਾਂਗਰਸੀ ਉਮੀਦਵਾਰ ਹਰਜੀਤ ਕੌਰ ਭੰਗੂ ਵਾਰਡ ਨੰਬਰ 12 ਤੋਂ ਨਿਰਵਿਰੋਧ ਜੇਤੂ ਬਣ ਗਏ ਸਨ ਅਤੇ ਆਮ ਆਦਮੀ ਪਾਰਟੀ ਦੀ ਵਾਰਡ ਨੰਬਰ 4 ਤੋਂ ਸਨਦੀਪ ਕੌਰ ਕਾਂਗਰਸੀ ਉਮੀਦਵਾਰ ਹਰਦੀਪ ਕੌਰ ਦੇ ਕਾਗ਼ਜ਼ ਰੱਦ ਹੋਣ ਕਾਰਨ ਜੇਤੂ ਬਣ ਗਏ | ਹੁਣ 11 ਵਾਰਡਾਂ ਵਿਚ ਹੋ ਰਹੀ ਚੋਣ ਲਈ 38 ਉਮੀਦਵਾਰ ਮੈਦਾਨ ਵਿਚ ਹਨ, ਜਿਨ੍ਹਾਂ ਵਿਚ ਕਾਂਗਰਸ ਪਾਰਟੀ ਦੇ ਵਾਰਡ ਨੰਬਰ 1 ਪਵਨ ਕੌਰ, ਨੰਬਰ 2 ਇੰਦਰਪਾਲ ਸਿੰਘ ਲਾਲੀ, ਨੰਬਰ 3 ਤੋਂ ਜਸਪ੍ਰੀਤ ਸਿੰਘ ਜੱਸਾ, ਨੰਬਰ 5 ਤੋਂ ਕਿਰਪਾਲ ਸਿੰਘ, ਨੰਬਰ 7 ਤੋਂ ਕਮਲੇਸ਼ ਰਾਣੀ, ਨੰਬਰ 8 ਤੋਂ ਕੁਲਵੰਤ ਕੌਰ, ਵਾਰਡ ਨੰਬਰ 9 ਸਤਵਿੰਦਰ ਕੌਰ, ਵਾਰਡ ਨੰਬਰ 10 ਤੋ ਮਮਤਾ, ਵਾਰਡ ਨੰਬਰ 11 ਤੋਂ ਵਰਿੰਦਰ ਕੁਮਾਰ ਸ਼ਾਮਲ ਹਨ, ਕਾਂਗਰਸ ਪਾਰਟੀ ਵਲੋਂ ਵਾਰਡ ਨੰਬਰ 6 ਤੋਂ ਮੰਜੂ ਬਾਲਾ ਆਜ਼ਾਦ ਉਮੀਦਵਾਰ ਨੂੰ ਮਦਦ ਕੀਤੀ ਜਾ ਰਹੀ ਹੈ, ਜਦਕਿ ਵਾਰਡ ਨੰਬਰ 4 ਤੋਂ ਹਰਦੀਪ ਕੌਰ ਦੇ ਨਾਮਜ਼ਦਗੀ ਪੱਤਰ ਰੱਦ ਕੀਤੇ ਜਾ ਚੁੱਕੇ | ਆਮ ਆਦਮੀ ਪਾਰਟੀ ਵਲੋਂ ਵਾਰਡ ਨੰਬਰ 1 ਤੋਂ ਹਰਜੀਤ ਕੌਰ, ਵਾਰਡ ਨੰਬਰ 2 ਵਿਸ਼ਾਲ ਕਸੱਯਪ, ਵਾਰਡ ਨੰਬਰ 3 ਤੋਂ ਹਰਪ੍ਰੀਤ ਸਿੰਘ, ਵਾਰਡ ਨੰਬਰ 5 ਤੋਂ ਭੁਪਿੰਦਰ ਸਿੰਘ , ਵਾਰਡ ਨੰਬਰ 6 ਤੋਂ ਰੀਟਾ ਕਸ਼ਯਪ, ਵਾਰਡ ਨੰਬਰ 8 ਤੋਂ ਆਸ਼ਾ, ਵਾਰਡ ਨੰਬਰ 9 ਅਮਨਦੀਪ ਸਿੰਘ ਮਾਂਗਟ, ਵਾਰਡ ਨੰਬਰ 10 ਤੋਂ ਪਰਮਜੀਤ ਕੌਰ, ਵਾਰਡ ਨੰਬਰ 11 ਤੋਂ ਸ਼ਮਸ਼ੇਰ ਸਿੰਘ ਉਮੀਦਵਾਰ ਹਨ, ਜਦਕਿ ਵਾਰਡ ਨੰਬਰ 13 ਵਿਚ ਪਾਰਟੀ ਨੇ ਉਮੀਦਵਾਰ ਨਹੀਂ ਉਤਾਰਿਆ | ਇਸੇ ਤਰਾਂ ਭਾਰਤੀ ਜਨਤਾ ਪਾਰਟੀ ਵਲੋਂ ਵਾਰਡ ਨੰਬਰ 3 ਤੋਂ ਜਸਪਿੰਦਰ ਸਿੰਘ, ਵਾਰਡ ਨੰਬਰ 5 ਤੋਂ ਦਵਿੰਦਰ ਸਿੰਘ ਅਤੇ ਵਾਰਡ ਨੰਬਰ 7 ਤੋਂ ਹਰਜਿੰਦਰ ਸਿੰਘ ਨੂੰ ਉਮੀਦਵਾਰ ਵਜੋਂ ਉਤਾਰਿਆ ਗਿਆ ਹੈ | ਸ਼ੋ੍ਰਮਣੀ ਅਕਾਲੀ ਦਲ ਵਲੋਂ ਵਾਰਡ ਨੰਬਰ 5 ਕੁਲਦੀਪ ਕੁਮਾਰ, ਵਾਰਡ ਨੰਬਰ 8 ਤੋਂ ਗੁਰਮੀਤ ਕੌਰ, ਵਾਰਡ ਨੰਬਰ 13 ਤੋਂ ਚਰਨਜੀਤ ਸਿੰਘ ਮੈਦਾਨ ਵਿਚ ਹਨ | ਇਸ ਤਰਾਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ 9-9, ਭਾਜਪਾ ਦੇ 4 ਸ਼ੋ੍ਰਮਣੀ ਅਕਾਲੀ ਦਲ ਦੇ 3 ਅਤੇ 13 ਆਜ਼ਾਦ ਉਮੀਦਵਾਰ ਹਨ |
ਇੱਥੇ ਇਹ ਵੀ ਵੇਖਣ ਵਿਚ ਆਇਆ ਹੈ ਕਿ ਭਾਜਪਾ ਦੇ ਸੀਨੀਅਰ ਆਗੂ ਰਾਕੇਸ਼ ਸਹਿਦੇਵ ਦੀ ਪਤਨੀ ਮੰਜੂ ਬਾਲਾ ਆਜ਼ਾਦ ਤੋਰ 'ਤੇ ਚੋਣ ਲੜ ਰਹੇ ਹਨ | ਜਦਕਿ ਇਨ੍ਹਾਂ ਚੋਣਾਂ ਵਿਚ ਤਿੰਨ ਪੱਤਰਕਾਰ ਇਕਬਾਲ ਸਿੰਘ ਬਾਲੀ ਅਮਿ੍ਤ ਕੌਰ ਅਤੇ ਮਨਪ੍ਰੀਤ ਕੌਰ ਵੀ ਆਜ਼ਾਦ ਤੋਰ 'ਤੇ ਆਪਣੀ ਕਿਸਮਤ ਅਜ਼ਮਾ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਨਿਰਪੱਖ ਤੇ ਆਜ਼ਾਦ ਢੰਗ ਨਾਲ ਕਰਾਵੇ 'ਆਪ' ਸਰਕਾਰ-ਡਾ. ਦਲਜੀਤ ਸਿੰਘ ਚੀਮਾ <br/> ਅਗਲੀ ਖ਼ਬਰ ਨੰਗਲ ਦੇ 19 ਵਾਰਡਾਂ ਲਈ 17 ਆਜ਼ਾਦ ਉਮੀਦਵਾਰਾਂ ਸਮੇਤ ਕੁੱਲ 78 ਉਮੀਦਵਾਰ ਚੋਣ ਮੈਦਾਨ 'ਚ ਡਟੇ <br/>
Ad Position 24