ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਅੱਜ ਇੱਥੇ ਆਪਣੇ ਸ਼ਾਨਦਾਰ ਭਾਸ਼ਨ ਦੌਰਾਨ ਪੰਜਾਬੀ ਦੇ ਤਿੰਨ ਸ਼ਬਦ ਦੋ ਵਾਰੀ ਬੜਾ ਜ਼ੋਰ ਦੇ ਕੇ ਵਰਤੇ 'ਰਾਜ ਨਹੀਂ ਸੇਵਾ' | ਸਿਆਸੀ ਹਲਕਿਆਂ 'ਚ ਇਸ ਭਾਸ਼ਨ ਦੀ ਕਾਫੀ ਚਰਚਾ ਹੋ ਰਹੀ ਹੈ ਕਿਉਂਕਿ ਇਹਨਾਂ ਸ਼ਬਦਾਂ ਦੀ ਵਰਤੋਂ ਅਕਾਲੀ-ਭਾਜਪਾ ਗੱਠਜੋੜ ਸਰਕਾਰ ਸਮੇਂ ਹੋਇਆ ਕਰਦੀ ਸੀ | ਭਾਵੇਂ ਅਸ਼ਵਨੀ ਸ਼ਰਮਾ ਨੇ ਸਾਫ-ਸਾਫ ਆਖਿਆ ਕਿ 2027 'ਚ ਭਾਜਪਾ ਦੀ ਸਰਕਾਰ ਬਣੇਗੀ ਪਰ ਇਹ ਨੋਟ ਕੀਤਾ ਗਿਆ ਕਿ ਉਨ੍ਹਾਂ ਅਕਾਲੀਆਂ ਵਿਰੁੱਧ ਕੁੱਝ ਨਹੀਂ ਕਿਹਾ ਤੇ ਕਾਂਗਰਸ ਦੇ ਨਾਲ-ਨਾਲ ਆਮ ਆਦਮੀ ਪਾਰਟੀ ਦੀਆਂ ਧੱਜੀਆਂ ਉਡਾਅ ਦਿੱਤੀਆਂ | ਨੇੜੇ ਭਵਿੱਖ 'ਚ ਅਕਾਲੀ-ਭਾਜਪਾ ਗੱਠਜੋੜ ਹੁੰਦਾ ਹੈ ਜਾਂ ਨਹੀਂ, ਇਹ ਤਾਂ ਸਮਾਂ ਹੀ ਦੱਸੇਗਾ ਪਰ 'ਰਾਜ ਨਹੀਂ ਸੇਵਾ' ਸ਼ਬਦ ਮੁੜ ਚਰਚਾ 'ਚ ਹਨ |