10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਸਰਕਾਰੀ ਸਰਪ੍ਰਸਤੀ ਤੋਂ ਬਿਨਾਂ ਨਜਾਇਜ਼ ਮਾਈਨਿੰਗ ਸੰਭਵ ਹੀ ਨਹੀਂ : ਅਸ਼ਵਨੀ ਸ਼ਰਮਾ <br/>

Ad Position 21
No active advertisement
ਅਜੀਤ ਡੈਸਕ 21-05-2026
ਨੰਗਲ, 20 ਮਈ (ਗੁਰਪ੍ਰੀਤ ਸਿੰਘ ਗਰੇਵਾਲ)-''ਸਰਕਾਰੀ ਸਰਪ੍ਰਸਤੀ ਤੋਂ ਬਗੈਰ ਨਜਾਇਜ਼ ਮਾਈਨਿੰਗ ਸੰਭਵ ਹੀ ਨਹੀਂ ਇਸੇ ਕਾਰਨ ਮਾਣਯੋਗ ਹਾਈਕੋਰਟ ਨੇ ਬੜੀ ਹੀ ਸਖ਼ਤ ਟਿੱਪਣੀ ਕੀਤੀ ਸੀ'' ਇਹ ਵਿਚਾਰ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਇੱਕ ਭਰਵੀਂ ਜਨ ਸਭਾ ਦੌਰਾਨ ਪ੍ਰਗਟ ਕੀਤੇ | ਉਨ੍ਹਾਂ ਕਿਹਾ ਕਿ 2027 'ਚ ਭਾਜਪਾ ਸਰਕਾਰ ਬਣੇਗੀ | ਨਗਰ ਕੌਂਸਲ ਚੋਣਾਂ ਲਈ ਪਾਰਟੀ ਉਮੀਦਵਾਰਾਂ ਦੇ ਹੱਕ 'ਚ ਪ੍ਰਚਾਰ ਕਰਨ ਨੰਗਲ ਆਏ ਸ਼ਰਮਾ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਉਹ ਵੋਟਰਾਂ ਨੂੰ ਖੌਫ਼ਜ਼ਦਾ ਨਾ ਕਰਨ | ਅਸੀਂ ਨਗਰ ਕੌਂਸਲ 'ਚ ਸ਼ਾਨਦਾਰ ਜਿੱਤ ਵੱਲ ਵੱਧ ਰਹੇ ਹਾਂ ਬੇਸ਼ੱਕ ਹਰ ਵਾਰਡ 'ਚ ਜਾਅਲੀ ਵੋਟਾਂ ਵੀ ਹਨ | ਅਸ਼ਵਨੀ ਸ਼ਰਮਾ ਨੇ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਦੀ ਬਹੁਤ ਹੀ ਜ਼ਿਆਦਾ ਤਿੱਖੀ ਨੁਕਤਾਚੀਨੀ ਵੀ ਕੀਤੀ | ਇਸ ਸਮਾਗਮ 'ਚ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਨੇ ਐਲਾਨ ਕੀਤਾ ਕਿ ਤਿੰਨ ਮਹੀਨੇ ਤੱਕ ਐਨ.ਐਫ.ਐਲ. ਨਵਾਂ ਨੰਗਲ ਦੀ ਵਿਸਥਾਰ ਯੋਜਨਾ ਦਾ ਐਲਾਨ ਹੋ ਜਾਵੇਗਾ ਕਿਉਂਕਿ ਇਹ ਨੰਗਲ ਦੇ ਵਿਕਾਸ ਲਈ ਬਹੁਤ ਹੀ ਜ਼ਰੂਰੀ ਹੈ | ਨੰਗਲ 'ਚ ਭਾਜਪਾ ਮਜ਼ਬੂਤ ਹੈ ਅਤੇ ਅਸੀਂ ਭਾਜਪਾ ਦੀ ਕੌਂਸਲ ਬਣਾਵਾਂਗੇ | ਇਸ ਮੌਕੇ 'ਤੇ ਪਰਮਿੰਦਰ ਸਿੰਘ ਬਰਾੜ ਸੂਬਾ ਭਾਜਪਾ ਜਨਰਲ ਸਕੱਤਰ ਨੇ ਪਾਰਟੀ ਦੀਆਂ ਨੀਤੀਆਂ ਬਾਰੇ ਦੱਸਿਆ | ਇਸ ਮੌਕੇ ਡਾ. ਪਰਮਿੰਦਰ ਸ਼ਰਮਾ, ਜਤਿੰਦਰ ਅਠਵਾਲ, ਐਡਵੋਕੇਟ ਅਰਵਿੰਦ ਮਿੱਤਲ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਾਜੇਸ਼ ਚੌਧਰੀ, ਮੈਡਮ ਸ਼ੋਭਾ ਰਾਣਾ, ਮੋਤੀ ਲਾਲ ਮੌਜੋਵਾਲ, ਰਾਕੇਸ਼ ਸ਼ਰਮਾ ਪਿੰਕੀ, ਹਰਪਾਲ ਰਾਣਾ ਨੇ ਵਿਚਾਰ ਰੱਖੇ | ਇਸ ਮੌਕੇ 'ਤੇ ਮੰਡਲ ਪ੍ਰਧਾਨ ਹਰਮਨਜੀਤ ਸਿੰਘ ਪਿ੍ੰਸ, ਸੁਨੀਲ ਮੋਦਗਿਲ ਕੌਂਸਲਰ ਲੁਧਿਆਣਾ, ਕਰਨ ਮੈਹਨ, ਰਵੀ ਸ਼ਰਮਾ, ਰਮਨ ਸ਼ਰਮਾ, ਕਸ਼ਮਾ ਸ਼ਰਮਾ, ਐਡਵੋਕੇਟ ਰਾਕੇਸ਼ ਮੜਕਨ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ 'ਗੈਂਗਸਟਰਾਂ 'ਤੇ ਵਾਰ'ਚਾਰ ਮਹੀਨਿਆਂ 'ਚ 30 ਹਜ਼ਾਰ ਤੋਂ ਵੱਧ ਵਿਅਕਤੀ ਗਿ੍ਫ਼ਤਾਰ, 569 ਹਥਿਆਰ ਬਰਾਮਦ ਅਗਲੀ ਖ਼ਬਰ ਅਸ਼ਵਨੀ ਸ਼ਰਮਾ ਦੇ ਇਸ਼ਾਰੇ ਬਾਰੇ ਸਿਆਸੀ ਹਲਕਿਆਂ 'ਚ ਚਰਚਾ ਸ਼ੁਰੂ
Ad Position 24