ਨੂਰਪੁਰ ਬੇਦੀ, 23 ਮਈ (ਰਾਜੇਸ਼ ਚੌਧਰੀ ਤਖਤਗੜ੍ਹ)- ਭਾਰਤ ਵਿਕਾਸ ਪਰੀਸ਼ਦ ਤਖ਼ਤਗੜ੍ਹ ਨੂਰਪੁਰ ਬੇਦੀ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂਰਪੁਰ ਬੇਦੀ ਵਿਖੇ 'ਗੁਰੂ ਵੰਦਨ, ਵਿਦਿਆਰਥੀ ਅਭਿਨੰਦਨ' ਸਮਾਰੋਹ ਬੜੇ ਹੀ ਸ਼ਾਨਦਾਰ ਅਤੇ ਉਤਸ਼ਾਹਪੂਰਵਕ ਮਾਹੌਲ 'ਚ ਕੀਤਾ ਗਿਆ | ਸਮਾਰੋਹ ਦੌਰਾਨ ਸਿੱਖਿਆ ਬਲਾਕ ਤਖ਼ਤਗੜ੍ਹ ਤੇ ਨੂਰਪੁਰ ਬੇਦੀ ਅਧੀਨ ਆਉਣ ਵਾਲੇ ਸਕੂਲਾਂ ਦੇ ਅੱਠਵੀਂ, ਦਸਵੀਂ ਤੇ ਬਾਰ੍ਹਵੀਂ ਜਮਾਤ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਮੈਰਿਟ ਸੂਚੀ ਵਿਚ ਸਥਾਨ ਪ੍ਰਾਪਤ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਤੇ ਉਨ੍ਹਾਂ ਦੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ | ਪ੍ਰੋਗਰਾਮ ਦੌਰਾਨ ਸੂਬਾ ਸਕੱਤਰ ਮਨਜੀਤ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦਕਿ ਜ਼ਿਲ੍ਹਾ ਪ੍ਰੀਸ਼ਦ ਰੂਪਨਗਰ ਦੇ ਉਪ ਪ੍ਰਧਾਨ ਦੇਸ ਰਾਜ ਸੈਣੀ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਰਹੇ | ਸਮਾਰੋਹ ਦੀ ਸ਼ੁਰੂਆਤ ਤੋਂ ਬਾਅਦ ਗੁਰੂ ਵੰਦਨਾ, ਅਧਿਆਪਕ ਸਨਮਾਨ ਤੇ ਮੈਰਿਟ ਪ੍ਰਾਪਤ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਤੇ ਸਟੇਸ਼ਨਰੀ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪੂਰਵੀ ਧੀਮਾਨ, ਪੁਸ਼ਪਿੰਦਰ ਕੌਰ, ਜੀਆ ਸੈਣੀ 13ਵਾਂ, ਕਿ੍ਤਿਕਾ ਧੁੱਪੜ ਚੌਥਾ, ਰਜਨੀ ਦੇਵੀ, ਨਵਰੂਪ, ਮਣੀਮਹੇਸ਼ ਸ਼ਰਮਾ, ਦਮਨਪ੍ਰੀਤ ਸਿੰਘ, ਆਂਚਲ ਕੌਰ, ਅਰਸ਼ਪ੍ਰੀਤ ਕੌਰ ਤੇ ਸੀਰਤ ਕੌਰ ਦਾ ਸਨਮਾਨ ਕੀਤਾ ਗਿਆ | ਭਾਰਤ ਵਿਕਾਸ ਪਰਿਸ਼ਦ ਦੀ ਪ੍ਰਧਾਨ ਸੀਮਾ ਸ਼ਰਮਾ ਨੇ ਸਮਾਗਮ ਵਿਚ ਪਹੁੰਚੇ ਵਿਦਿਆਰਥੀਆਂ, ਮਾਪਿਆਂ, ਅਧਿਆਪਕਾਂ, ਵਿਸ਼ੇਸ਼ ਮਹਿਮਾਨਾਂ ਦਾ ਸਵਾਗਤ ਕਰਦਿਆਂ ਸਭ ਦਾ ਧੰਨਵਾਦ ਕੀਤਾ | ਮੰਚ ਸੰਚਾਲਨ ਸੰਜੀਵ ਮੋਠਾਪੁਰ ਵਲੋਂ ਕੀਤਾ ਗਿਆ | ਇਸ ਮੌਕੇ ਪਿ੍ੰ. ਵਰਿੰਦਰ ਸ਼ਰਮਾ, ਸ਼ਸ਼ੀਕਾਂਤ ਚੰਦਨ, ਲੋਕੇਸ਼ ਮੋਹਨ ਸ਼ਰਮਾ, ਪਿ੍ ਅਨਿਲ ਜੋਸ਼ੀ, ਸਾਬਕਾ ਡੀ.ਈ.ਓ. ਰਾਜ ਕੁਮਾਰ ਖੋਸਲਾ, ਦਿਨੇਸ਼ ਕੌਸ਼ਿਕ, ਨਾਨਕ ਚੰਦ ਰਾਣਾ, ਸੰਤੋਸ਼ ਰਾਣਾ, ਪਿ੍ੰ. ਓਾਕਾਰ ਸਿੰਘ, ਨਵਪ੍ਰੀਤ ਕੌਰ, ਪਰਮਜੀਤ ਕੌਰ, ਵਿਜੈ ਕੁਮਾਰ, ਲਖਵੀਰ ਸਿੰਘ, ਅਰਜੁਨ ਸਿੰਘ, ਦਰਸ਼ਨ ਸਿੰਘ, ਲੈਕ ਸੋਨੀਆ, ਸੁਖਵੀਰ ਕੌਰ, ਗੁਰਪਾਲ ਕੌਰ, ਸ਼ਸ਼ੀ ਕਿਰਣ ਅਤੇ ਕੁਲਵਿੰਦਰ ਕੌਰ ਆਦਿ ਹਾਜ਼ਰ ਸਨ |