03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਨਵੋਦਿਆ ਵਿਦਿਆਲਿਆ ਸਮਿਤੀ ਵਲੋਂ ਸੰਧੂਆਂ 'ਚ 5 ਦਿਨਾਂ ਸਕਾਊਟ ਤੇ ਗਾਈਡ ਸਟੇਟ ਐਵਾਰਡ ਸਿਖਲਾਈ ਕੈਂਪ ਦੀ ਸ਼ੁਰੂਆਤ <br/>

Ad Position 21
repet_subhas-goyals [Copy P29]
ਅਜੀਤ ਡੈਸਕ 24-05-2026
ਸ੍ਰੀ ਚਮਕੌਰ ਸਾਹਿਬ, 23 ਮਈ (ਜਗਮੋਹਣ ਸਿੰਘ ਨਾਰੰਗ)- ਜਵਾਹਰ ਨਵੋਦਿਆ ਵਿਦਿਆਲਿਆ ਸੰਧੂਆਂ ਵਿਖੇ ਨਵੋਦਿਆ ਵਿਦਿਆਲਿਆ ਸਮਿਤੀ ਚੰਡੀਗੜ੍ਹ ਡਿਵੀਜ਼ਨ ਅਧੀਨ ਪੰਜਾਬ ਕਲੱਸਟਰ-1 ਲਈ ਪੰਜ ਦਿਨਾਂ ਸਕਾਊਟ ਅਤੇ ਗਾਈਡ ਸਟੇਟ ਐਵਾਰਡ ਸਿਖਲਾਈ ਕੈਂਪ ਦੀ ਸ਼ੁਰੂਆਤ ਕੀਤੀ ਗਈ | ਕੈਂਪ ਵਿਚ ਪੰਜਾਬ ਕਲੱਸਟਰ-1 ਦੇ ਕੁੱਲ 12 ਸਕੂਲਾਂ ਦੇ ਸਕਾਊਟ ਅਤੇ ਗਾਈਡ ਹਿੱਸਾ ਲੈ ਰਹੇ ਹਨ | ਇਸ ਮੌਕੇ ਮੁੱਖ ਮਹਿਮਾਨ ਵੱਜੋ ਸ਼ਾਮਲ ਹੋਏ ਐਲ. ਓ. ਸੀ. - ਏ. ਐਲ. ਟੀ. ਜਗਤਾਰ ਸਿੰਘ ਨੇ ਸ਼ਾਮਾਂ ਰੌਸ਼ਨ ਕਰਕੇ ਕੈਂਪ ਦੀ ਸ਼ੁਰੂਆਤ ਦਾ ਐਲਾਨ ਕਰਦਿਆਂ ਕਿਹਾ ਕਿ ਸਕਾਊਟ ਤੇ ਗਾਈਡ ਅੰਦੋਲਨ ਸਿਰਫ਼ ਇੱਕ ਗਤੀਵਿਧੀ ਨਹੀਂ ਹੈ, ਸਗੋਂ ਜੀਵਨ ਦੀ ਕਲਾ ਸਿਖਾਉਂਦਾ ਹੈ, ਨੌਜਵਾਨਾਂ ਵਿਚ ਸੇਵਾ, ਅਨੁਸ਼ਾਸਨ ਤੇ ਅਗਵਾਈ ਦੀ ਭਾਵਨਾ ਵਿਕਸਤ ਕਰਦਾ ਹੈ | ਉਨ੍ਹਾਂ ਨੇ ਸਾਰੇ ਭਾਗੀਦਾਰਾਂ ਨੂੰ ਕੈਂਪ ਦੀ ਹਰ ਗਤੀਵਿਧੀ ਵਿਚ ਸਰਗਰਮੀ ਨਾਲ ਹਿੱਸਾ ਲੈਣ ਲਈ ਪ੍ਰੇਰਿਤ ਵੀ ਕੀਤਾ | ਇਸ ਮੌਕੇ ਉਨ੍ਹਾਂ ਨਾਲ ਪ੍ਰੀ-ਏ. ਐਲ. ਟੀ. ਸੁਰਿੰਦਰ ਸਿੰਘ, ਜਸਵਿੰਦਰ ਕੌਰ, ਨਾਵਲ ਕਿਸ਼ੋਰ ਤੇ ਗੁਰਪ੍ਰੀਤ ਕੌਰ ਸ਼ਾਮਲ ਹੋਏ | ਕੈਂਪ ਦੌਰਾਨ ਸਵੇਰੇ ਝੰਡਾ ਲਹਿਰਾਉਣ ਦੀ ਰਸਮ ਅਨੁਸ਼ਾਸਿਤ ਢੰਗ ਨਾਲ ਕੀਤੀ ਗਈ | ਅੱਜ ਪਹਿਲੇ ਦਿਨ ਭਾਗੀਦਾਰਾਂ ਨੂੰ ਵੱਖ-ਵੱਖ ਟੀਮਾਂ ਵਿਚ ਵੰਡਿਆ ਗਿਆ | ਕੈਂਪ ਡਾਇਰੈਕਟਰ ਨੇ ਦਿਨ ਦੇ ਸਮਾਗਮਾਂ ਦੀ ਸਮੀਖਿਆ ਕੀਤੀ ਤੇ ਆਉਣ ਵਾਲੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ | ਕੈਂਪ ਦੇ ਪਹਿਲੇ ਦਿਨ ਅੰਤ ਵਿਚ ਸਕੂਲ ਪਿ੍ੰਸੀਪਲ ਰਤਨਪਾਲ ਗੁਪਤਾ ਨੇ ਸਮੂਹ ਵਿਦਿਆਰਥੀਆਂ ਨੂੰ ਸਕਾਊਟਸ ਤੇ ਗਾਈਡ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ |

Ad Position 22
No active advertisement
ਪਿਛਲੀ ਖ਼ਬਰ ਜੈਵਿਕ ਵਿਭਿੰਨਤਾ ਨੂੰ ਨੇੜਿਓਾ ਤੱਕਣ ਲਈ ਨੇਚਰ ਟਰੇਲ 'ਚ ਵਿਦਿਆਰਥੀਆਂ ਨੇ ਕੀਤੀ ਨੇਚਰ ਵਾਕ <br/> ਅਗਲੀ ਖ਼ਬਰ ਅਧਿਆਪਕ ਤੇ ਮੈਰਿਟ ਹਾਸਿਲ ਕਰਨ ਵਾਲੇ ਵਿਦਿਆਰਥੀ ਸਨਮਾਨਿਤ <br/>
Ad Position 24