03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਜੈਵਿਕ ਵਿਭਿੰਨਤਾ ਨੂੰ ਨੇੜਿਓਾ ਤੱਕਣ ਲਈ ਨੇਚਰ ਟਰੇਲ 'ਚ ਵਿਦਿਆਰਥੀਆਂ ਨੇ ਕੀਤੀ ਨੇਚਰ ਵਾਕ <br/>

Ad Position 21
repet_subhas-goyals [Copy P29]
ਅਜੀਤ ਡੈਸਕ 24-05-2026
ਰੂਪਨਗਰ, 23 ਮਈ (ਸਤਨਾਮ ਸਿੰਘ ਸੱਤੀ)- ਵਿਦਿਆਰਥੀਆਂ ਵਿਚ ਜੈਵਿਕ ਵਿਭਿੰਨਤਾ ਪ੍ਰਤੀ ਜਾਗਰੂਕਤਾ ਵਧਾਉਣ ਅਤੇ ਉਨ੍ਹਾਂ ਨੂੰ ਇਸ ਵਿਸ਼ੇ ਬਾਰੇ ਜਾਣੂ ਕਰਵਾਉਣ ਲਈ ਸ਼ਿਵਾਲਿਕ ਟਰੈਕਰਜ਼ ਵਲੋਂ ਵਿਸ਼ੇਸ਼ ਨੇਚਰ ਵਾਕ ਤੇ ਪ੍ਰਸ਼ਨੋਤਰੀ ਮੁਕਾਬਲੇ ਸਦਾਬਰਤ ਨੇਚਰ ਟਰੇਲ ਵਿਖੇ ਕਰਵਾਏ ਗਏ | ਜੀਨੀਅਸ ਇੰਟਰਨੈਸ਼ਨਲ ਸਕੂਲ ਅਤੇ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਦੇ 60 ਵਿਦਿਆਰਥੀਆਂ ਨੇ ਇਸ ਪ੍ਰੋਗਰਾਮ ਵਿਚ ਸ਼ਮੂਲੀਅਤ ਕਰਦਿਆਂ ਜੈਵਿਕ ਵਿਭਿੰਨਤਾ ਦੀ ਧਰਤੀ ਤੇ ਨਿਰੰਤਰ ਧੜਕ ਰਹੇ ਜੀਵਨ ਵਿਚ ਅਹਿਮ ਯੋਗਦਾਨ ਬਾਰੇ ਜਾਣਕਾਰੀ ਪ੍ਰਾਪਤ ਕੀਤੀ | ਵਿਦਿਆਰਥੀਆਂ ਨੇ ਜੰਗਲ ਵਿਚ ਚਲਦਿਆਂ ਵਾਤਾਵਰਣ, ਬੂਟਿਆਂ, ਜੰਤੂਆਂ, ਨਿਵਾਸ ਸਥਾਨ ਆਦਿ ਨਾਲ ਜੁੜੇ ਪ੍ਰਸ਼ਨਾਂ ਦਾ ਬਹੁਤ ਹੀ ਉਤਸ਼ਾਹ ਨਾਲ ਜਵਾਬ ਦਿੰਦਿਆਂ ਭਰਪੂਰ ਭਾਗੀਦਾਰੀ ਕੀਤੀ | ਉਪਰੰਤ ਵਿਦਿਆਰਥੀਆਂ ਨੂੰ ਬਰਡ ਵਾਚ ਸੈਂਟਰ ਵਿਖੇ ਸਥਾਨਕ ਤੇ ਪਰਵਾਸੀ ਪੰਛੀਆਂ ਦੇ ਜੀਵਨ ਨਾਲ ਜੁੜੇ ਵੱਖ-ਵੱਖ ਪਹਿਲੂਆਂ ਬਾਰੇ ਰੌਚਕ ਜਾਣਕਾਰੀ ਜਸਪ੍ਰੀਤ ਸਿੰਘ ਪੰਛੀ ਮਾਹਿਰ ਵਲੋ ਸਾਂਝੀ ਕੀਤੀ ਗਈ | ਸ਼ਿਵਾਲਿਕ ਟਰੈਕਰਜ਼ ਦੇ ਮੈਂਬਰਾਂ ਯਸ਼ਵੰਤ ਬੱਸੀ, ਗੁਰਬਚਨ ਸਿੰਘ ਸੋਢੀ ਸਟੇਟ ਐਵਾਰਡੀ, ਚਰਨਜੀਤ ਸਿੰਘ ਚੰਨੀ ਨੈਸ਼ਨਲ ਐਵਾਰਡੀ, ਐਡਵੋਕੇਟ ਅਮਰੀਕ ਸਿੰਘ ਕਟਿਆਲ, ਪਰਮਿੰਦਰ ਸਿੰਘ, ਡਾ. ਇੰਦਰਜੀਤ ਸਿੰਘ, ਗੁਰਪ੍ਰੀਤ ਸਿੰਘ ਲੌਂਗੀਆ ਤੇ ਅਮਰਜੀਤ ਕੌਰ ਆਦਿ ਨੇ ਵਿਦਿਆਰਥੀਆਂ ਨੂੰ ਵਾਤਾਵਰਣ ਸੰਭਾਲ ਪ੍ਰਤੀ ਸੁਚੇਤ ਰਹਿਣ ਦੀ ਪ੍ਰੇਰਨਾ ਦਿੰਦਿਆਂ ਵਧੀਆ ਕਾਰਗੁਜ਼ਾਰੀ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ |

Ad Position 22
No active advertisement
ਪਿਛਲੀ ਖ਼ਬਰ ਸ਼ੋ੍ਰਮਣੀ ਅਕਾਲੀ ਦਲ ਪੁਨਰ ਸੁਰਜੀਤ ਜ਼ਿਲ੍ਹਾ ਰੂਪਨਗਰ ਦੀ ਮੀਟਿੰਗ ਅਗਲੀ ਖ਼ਬਰ ਨਵੋਦਿਆ ਵਿਦਿਆਲਿਆ ਸਮਿਤੀ ਵਲੋਂ ਸੰਧੂਆਂ 'ਚ 5 ਦਿਨਾਂ ਸਕਾਊਟ ਤੇ ਗਾਈਡ ਸਟੇਟ ਐਵਾਰਡ ਸਿਖਲਾਈ ਕੈਂਪ ਦੀ ਸ਼ੁਰੂਆਤ <br/...
Ad Position 24