ਸ੍ਰੀ ਚਮਕੌਰ ਸਾਹਿਬ, 24 ਮਈ (ਜਗਮੋਹਣ ਸਿੰਘ ਨਾਰੰਗ)-ਸਥਾਨਕ ਪੰਜਾਬ ਕਲਾ ਮੰਚ ਰਜਿ: (ਸਟੇਟ ਐਵਾਰਡ) ਦੇ ਸਹਿਯੋਗ ਨਾਲ ਭੰਗੜਾ ਟ੍ਰੈਨਿੰਗ ਸੈਂਟਰ ਵਲੋਂ ਗ੍ਰਾਮ ਪੰਚਾਇਤ, ਮਾਪੇ ਅਤੇ ਪਿੰਡ ਵਾਸੀਆਂ ਦੇ ਉਪਰਾਲੇ ਸਦਕਾ ਸਰਕਾਰੀ ਸਕੂਲ ਵਿਚ 48ਵੀਂ ਬਾਲ ਭੰਗੜਾ ਵਰਕਸ਼ਾਪ ਦਾ ਸਮਾਪਨ ਸਮਾਰੋਹ ਕਰਵਾਇਆ ਗਿਆ | ਭੰਗੜਾ ਕੋਚ ਕੁਲਜਿੰਦਰਜੀਤ ਸਿੰਘ ਬੰਬਰ ਦੀ ਨਿਰਦੇਸ਼ਕਾਂ ਹੇਠ ਲਗਾਈ ਇਸ ਵਰਕਸ਼ਾਪ ਵਿਚ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਹਿੱਸਾ ਲਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼੍ਰੀਮਤੀ ਬਲਵਿੰਦਰ ਕੌਰ ਸਰਪੰਚ ਨੇ ਸ਼ਿਰਕਤ ਕੀਤੀ | ਮੁੱਖ ਮਹਿਮਾਨ ਅਤੇ ਪੰਚ ਤੇ ਪਤਵੰਤੇ ਸੱਜਣਾਂ ਵਲੋਂ ਸਾਰੇ ਬੱਚਿਆਂ ਨੂੰ ਸਰਟੀਫਿਕੇਟ ਅਤੇ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ | ਭੰਗੜਾ ਕੋਚ ਬੰਬਰ ਨੇ ਇਨ੍ਹਾਂ ਵਰਕਸ਼ਾਪਾਂ ਸੰਬੰਧੀ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਇਹ ਵਰਕਸ਼ਾਪ 20 ਅਕਤੂਬਰ 1996 ਤੋਂ ਸ਼ੁਰੂ ਕੀਤੀ ਗਈ ਸੀ ਜੋ ਪਿੰਡ-ਪਿੰਡ, ਸ਼ਹਿਰ-ਸ਼ਹਿਰ ਵਿਚ ਚੱਲਦੀ ਹੋਈ ਹੁਣ ਤੱਕ 862 ਬੱਚਿਆਂ ਨੂੰ ਭੰਗੜੇ ਨਾਲ ਜੋੜ ਚੁੱਕੀ ਹੈ | ਇਸ ਸਮਾਰੋਹ ਵਿਚ ਰਣਜੀਤ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ, ਹਰਚੰਦ ਸਿੰਘ, ਨੰਬਰਦਾਰ ਗੁਰਮੇਲ ਸਿੰਘ, ਕੁਲਵੀਰ ਸਿੰਘ, ਮਨਮਿੰਦਰ ਸਿੰਘ, ਹਰਪ੍ਰੀਤ ਸਿੰਘ, ਮਲਕੀਤ ਸਿੰਘ, ਗੁਰਪ੍ਰੀਤ ਸਿੰਘ, ਰਜਿੰਦਰ ਸਿੰਘ ਰਾਜਾ ਮਕੜੌਨਾ ਖੁਰਦ, ਪੰਚ ਚਰਨਜੀਤ ਕੌਰ, ਬੀਬੀ ਜਸਵੀਰ ਕੌਰ, ਗਗਨਦੀਪ ਕੌਰ, ਮੈਡਮ ਅਮਨਦੀਪ ਕੌਰ, ਜਸਵਿੰਦਰ ਕੌਰ, ਹਰਪ੍ਰੀਤ ਕੌਰ, ਅਮਰਜੀਤ ਕੌਰ, ਸਰਬਜੀਤ ਕੌਰ, ਰਣਜੀਤ ਕੌਰ, ਮਨਦੀਪ ਕੌਰ ਤੋਂ ਇਲਾਵਾ ਬੱਚਿਆਂ ਦੇ ਮਾਪੇ ਹਾਜ਼ਰ ਸਨ |