ਭਰਤਗੜ੍ਹ, 26 ਮਈ (ਜਸਬੀਰ ਸਿੰਘ ਬਾਵਾ)-ਅੱਜ ਬਾਅਦ ਦੁਪਹਿਰ ਗਰਦਲੇ ਨੇੜੇ ਕੌਮੀ ਮਾਰਗ 'ਤੇ ਕਾਰ ਬੇਕਾਬੂ ਹੋ ਕੇ ਕਿਨਾਰੇ 'ਤੇ ਪਲਟਣ ਕਰਕੇ ਦੋ ਜਣੇ ਜ਼ਖਮੀ ਹੋ ਗਏ, ਇਹ ਆਪਣੇ ਪਰਿਵਾਰ ਸਮੇਤ ਗੁੜਗਾਉਂ (ਹਰਿਆਣਾ) ਤੋਂ ਐਚ ਆਰ 26 ਈ ਵਾਈ/ 6890 ਨੰਬਰੀ ਕਾਰ 'ਤੇ ਪਾਲਮਪੁਰ (ਹਿ. ਪ੍ਰ) ਜਾ ਰਹੇ ਸਨ | ਹਾਦਸੇ ਦੀ ਇਤਲਾਹ ਮਿਲਦਿਆਂ ਹੀ ਸੜਕ ਸੁਰੱਖਿਆ ਮੁਲਾਜ਼ਮਾਂ 'ਚ ਦਵਿੰਦਰ ਕੌਰ, ਪਿੰਕੂ ਸਿੰਘ ਨੇ ਸਰਕਾਰੀ ਵਾਹਨ ਰਾਹੀਂ ਜ਼ਖਮੀਆਂ ਨੂੰ ਭਰਤਗੜ੍ਹ ਦੇ ਸਰਕਾਰੀ ਹਸਪਤਾਲ ਪੁਜਾਇਆ, ਇੱਥੇ ਤਾਇਨਾਤ ਡਾਕਟਰ ਅਕਸ਼ਿਤ ਵਸ਼ਿਸ਼ਟ, ਸਟਾਫ਼ ਨਰਸ ਮਨਦੀਪ ਕੌਰ ਆਦਿ ਨੇ ਦੋਵੇਂ ਜ਼ਖ਼ਮੀਆਂ ਦਾ ਲੋੜੀਂਦਾ ਇਲਾਜ ਸ਼ੁਰੂ ਕਰ ਦਿੱਤਾ ਹੈ | ਡਾਕਟਰ ਅਨੁਸਾਰ ਇਨ੍ਹਾਂ ਦੀ ਸ਼ਨਾਖ਼ਤ ਸ਼ਿਵ ਸ਼ੰਕਰ ਤਿ੍ਵੇਦੀ (75) ਪੁੱਤਰ ਬੈਜ ਨਾਥ ਤਿ੍ਵੇਦੀ ਅਤੇ ਸ਼ਮਾ ਦੇਵੀ (70) ਪਤਨੀ ਸ਼ਿਵ ਸ਼ੰਕਰ ਤਿ੍ਵੇਦੀ, ਵਾਸੀ: ਗਰੀਨ ਅÏਪਲਿਕਸ ਗੁੜਗਾਉਂ (ਹਰਿਆਣਾ) ਵਜੋਂ ਹੋਈ ਹੈ |