ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਗੁਰਦੁਆਰਾ ਦੁਮਾਲਗੜ੍ਹ ਸਾਹਿਬ ਨਾਲ ਜੋੜਨ ਵਾਲੇ ਪੁਲ ਦਾ ਲੈਂਟਰ ਅੱਜ ਪਵੇਗਾ
ਅਜੀਤ ਡੈਸਕ
27-05-2026
ਇਸੇ ਲੜੀ ਤਹਿਤ ਦੋਨੋਂ ਗੁਰਧਾਮਾਂ ਨੂੰ ਜੋੜਨ ਦਾ ਕੰਮ ਵੀ ਜੰਗੀ ਪੱਧਰ 'ਤੇ ਚੱਲ ਰਿਹਾ ਹੈ | ਬਾਬਾ ਸਤਨਾਮ ਸਿੰਘ ਨੇ ਕਿਹਾ ਕਿ ਲੈਂਟਰ ਦੀ ਸੇਵਾ ਲਈ ਬਾਬਾ ਮਹਿੰਦਰ ਸਿੰਘ ਵੀ ਉਚੇਚੇ ਤੌਰ 'ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਪਹੁੰਚ ਗਏ ਹਨ | ਉਨ੍ਹਾਂ ਕਿਹਾ ਕਿ ਅਜਿਹੇ ਸਾਰੇ ਕਾਰਜ ਸੰਗਤਾਂ ਦੇ ਸਹਿਯੋਗ ਨਾਲ ਹੀ ਸੰਭਵ ਹੋ ਸਕਦੇ ਹਨ | ਇਸ ਲਈ ਇਲਾਕੇ ਦੀ ਸੰਗਤ ਨੂੰ ਅਪੀਲ ਹੈ ਕਿ ਹੁੱਮ-ਹੁਮਾ ਕੇ ਇਸ ਕਾਰਸੇਵਾ ਵਿਚ ਸ਼ਮੂਲੀਅਤ ਕਰੋ | ਇਸ ਮੌਕੇ ਵੱਡੀ ਗਿਣਤੀ ਵਿਚ ਸੇਵਾਦਾਰ ਅਤੇ ਸੰਗਤ ਹਾਜ਼ਰ ਸੀ |