09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਬੇਲਾ ਫੀਡਰ ਦੀ ਬਿਜਲੀ ਦਾ ਬੁਰਾ ਹਾਲ, ਰੋਜ਼ਾਨਾ ਲੱਗ ਰਹੇ ਨੇ 12 ਤੋਂ 15 ਘੰਟੇ ਦੇ ਕੱਟ

Ad Position 21
No active advertisement
ਅਜੀਤ ਡੈਸਕ 29-05-2026
• ਘਟਦੀ ਵਧਦੀ ਲਾਈਟ ਕਾਰਨ ਸੜ ਰਹੇ ਨੇ ਬਿਜਲੀ ਉਪਕਰਨ
• ਜੇ. ਈ., ਲਾਈਨ-ਮੈਨ ਨਹੀਂ ਚੁੱਕਦੇ ਫ਼ੋਨ
ਬੇਲਾ, 28 ਮਈ (ਮਨਜੀਤ ਸਿੰਘ ਸੈਣੀ)- ਜਿੱਥੇ ਦਿਨੋਂ ਦਿਨ ਵਧਦੀ ਗਰਮੀ ਨੇ ਲੋਕਾਂ ਦਾ ਘਰੋਂ ਨਿਕਲਣਾ ਬੰਦ ਕੀਤਾ ਹੋਇਆ ਹੈ ਉੱਥੇ ਹੀ ਸਾਰਾ ਸਾਰਾ ਦਿਨ ਬਿਜਲੀ ਨਾ ਆਉਣ ਕਰਕੇ ਬਿਜਲੀ ਵਿਭਾਗ ਲੋਕਾਂ ਨੂੰ ਘਰੋਂ ਕੱਢਣ ਵਿਚ ਕੋਈ ਕਸਰ ਬਾਕੀ ਨਹੀਂ ਛੱਡ ਰਿਹਾ | ਪਾਵਰਕਾਮ ਸੰਚਾਲਨ ਉਪ ਮੰਡਲ ਬੇਲਾ ਅਧੀਨ ਚੱਲਦੇ ਬੇਲਾ ਫੀਡਰ ਕੋਈ ਹੀ ਦਿਨ ਹੋਵੇਗਾ ਜਦੋਂ ਬਿਜਲੀ ਪੂਰਾ ਦਿਨ ਰਹੀ ਹੋਵੇਗੀ ਜੇਕਰ ਪਿੱਛੋਂ ਕੱਟ ਨਹੀਂ ਲੱਗਦਾ ਤਾਂ ਲਾਈਨਾਂ ਵਿਚ ਹੀ ਨੁਕਸ ਪੈ ਜਾਂਦਾ ਹੈ ਨਹੀਂ ਤਾਂ ਫੀਡਰ ਦੀ ਮੁਰੰਮਤ ਦੇ ਨਾਮ 'ਤੇ ਪਰਮਿਟ ਲੈ ਕੇ ਸਵੇਰੇ ਨੌਂ ਵਜੇ ਤੋਂ ਪੰਜ ਵਜੇ ਤੱਕ ਲਾਈਟ ਕੱਟ ਦਿੱਤੀ ਜਾਂਦੀ ਹੈ ਬਕਾਇਦਾ ਅਖ਼ਬਾਰਾਂ ਵਿਚ ਸੂਚਨਾ ਵੀ ਦਿੱਤੀ ਜਾਂਦੀ ਹੈ ਕਿ ਪੰਜ ਵਜੇ ਤੱਕ ਕੱਟ ਹੈ ਪਰ ਬਿਜਲੀ ਆਉਂਦੀ ਸੱਤ ਅੱਠ ਵਜੇ ਤੱਕ ਹੈ ਜਦੋਂ ਲਾਈਟ ਆਉਣ ਸੰਬੰਧੀ ਜਾਣਕਾਰੀ ਲਈ ਦਿੱਤੇ ਨੰਬਰਾਂ 'ਤੇ ਫ਼ੋਨ ਕੀਤੇ ਜਾਂਦੇ ਹਨ ਤਾਂ ਅੱਗੋਂ ਕੋਈ ਵੀ ਜ਼ਿੰਮੇਵਾਰ ਅਧਿਕਾਰੀ ਫ਼ੋਨ ਚੁੱਕਣ ਦੀ ਆਪਣੀ ਕੋਈ ਜ਼ਿੰਮੇਵਾਰੀ ਨਹੀਂ ਨਿਭਾਉਂਦਾ | ਸਾਰਾ ਸਾਰਾ ਦਿਨ ਲਾਈਟ ਨਾ ਆਉਣ ਕਾਰਣ ਆਟਾ ਚੱਕੀਆਂ, ਵੈਲਡਿੰਗ, ਬਿਜਲੀ ਉਪਕਰਨਾਂ ਦੀ ਮੁਰੰਮਤ ਕਰਨ ਵਾਲੇ ਜਾ ਜਿਨ੍ਹਾਂ ਦਾ ਕੰਮ ਬਿਜਲੀ ਨਾਲ ਚੱਲਦਾ ਹੈ ਦੁਕਾਨਦਾਰ ਵਿਹਲੇ ਬੈਠ ਕੇ ਘਰਾਂ ਨੂੰ ਖ਼ਾਲੀ ਹੱਥ ਵਾਪਸ ਜਾਂਦੇ ਹਨ | ਬਿਨਾਂ ਲਾਈਟ ਤੋਂ ਹਲਵਾਈਆਂ ਦਾ ਦੁੱਧ, ਖੋਆ ਬਰਫ਼ੀਆਂ, ਆਈਸਕ੍ਰੀਮ ਵਗ਼ੈਰਾ ਖ਼ਰਾਬ ਹੁੰਦੀਆਂ ਹਨ | ਦੁਕਾਨਦਾਰ ਬੰਦੇ ਦਾ ਮਹਿੰਗਾਈ ਦੇ ਦੌਰ 'ਚ ਘਰ ਦਾ ਖਰਚਾ ਚਲਾਉਣਾ ਬਹੁਤ ਮੁਸ਼ਕਿਲ ਹੋਇਆ ਪਿਆ ਹੈ | ਉਪਰੋਂ ਬੱਚਿਆਂ ਦੀਆਂ ਨਵੀਆਂ ਜਮਾਤਾਂ ਦੇ ਦਾਖ਼ਲੇ, ਕਾਪੀਆਂ ਕਿਤਾਬਾਂ, ਵਰਦੀਆਂ ਦਾ ਖਰਚਾ ਅਲੱਗ ਤੋਂ ਹੁੰਦਾ ਹੈ | ਲੋਕਾਂ ਨੂੰ ਪੀਣ ਵਾਲਾ ਪਾਣੀ ਨਹੀਂ ਮਿਲਦਾ, ਪਸ਼ੂ ਸਾਰਾ ਦਿਨ ਤਿਹਾਏ ਰਹਿੰਦੇ ਹਨ | ਬੇਲਾ ਫੀਡਰ ਨਾਲ ਸੰਬੰਧਿਤ ਪਿੰਡਾਂ ਬੇਲਾ, ਜਟਾਣਾ ਟੱਪਰੀਆਂ, ਭੈਰੋਮਾਜਰਾ, ਭੋਜੇਮਾਜਰਾ, ਖੇੜੀਸਲਾਬਤਪੁਰ, ਭਲਿਆਣ, ਸਿਲੋਮਾਸਕੋ, ਬਾਮਾ ਕੁਲੀਆ, ਅਸਰਪੁਰ, ਰੰਗਾਂ, ਗੜ੍ਹੀ, ਸ਼ੇਖੂਪੁਰ, ਲੱਖੇਵਾਲ, ਫਰੀਦ, ਪਰੋਜਪੁਰ, ਜਗਤਪੁਰ, ਮੁਜਾਫਤ ਆਦਿ ਪਿੰਡਾਂ ਦੇ ਲੋਕਾਂ ਨੇ ਮੁੱਖ ਮੰਤਰੀ ਪੰਜਾਬ, ਬਿਜਲੀ ਮੰਤਰੀ, ਪਾਵਰਕਾਮ ਦੇ ਉੱਚ ਅਧਿਕਾਰੀਆਂ ਤੋਂ ਪਿਛਲੇ ਸਾਲ ਪਈ ਕੇਬਲ ਤਾਰ ਦੀ ਗੁਣਵੱਤਾ ਦੀ ਤੇ ਕੇਬਲ ਤਾਰ ਵਾਰ-ਵਾਰ ਸੜਨ ਦੀ ਜਾਂਚ ਕੀਤੀ ਜਾਵੇ | ਨਿਰਵਿਘਨਤਾ ਨਾਲ ਬਿਜਲੀ ਸਪਲਾਈ ਕਰਨਾ ਯਕੀਨੀ ਬਣਾਇਆ ਜਾਵੇ ਨਹੀਂ ਤਾਂ ਉਕਤ ਪਿੰਡਾਂ ਦੇ ਲੋਕ ਸੜਕਾਂ 'ਤੇ ਉਤਰ ਕੇ ਸੰਘਰਸ਼ ਕਰਨ ਲਈ ਮਜਬੂਰ ਹੋਣਗੇ |
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵਲੋਂ 2 ਜੂਨ ਨੂੰ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਸੌਂਪੇ ਜਾਣਗੇ ਅਗਲੀ ਖ਼ਬਰ 200 ਫੁੱਟ ਤੋਂ ਵਧੇਰੇ ਉਚਾਈ ਵਾਲੇ ਟਾਵਰ 'ਤੇ ਚੜਿ੍ਹਆ ਈ.ਟੀ.ਟੀ. 5994 ਯੂਨੀਅਨ ਕਾਰਕੁੰਨ
Ad Position 24