09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

200 ਫੁੱਟ ਤੋਂ ਵਧੇਰੇ ਉਚਾਈ ਵਾਲੇ ਟਾਵਰ 'ਤੇ ਚੜਿ੍ਹਆ ਈ.ਟੀ.ਟੀ. 5994 ਯੂਨੀਅਨ ਕਾਰਕੁੰਨ

Ad Position 21
No active advertisement
ਅਜੀਤ ਡੈਸਕ 29-05-2026

ਨੰਗਲ, 28 ਮਈ (ਪ੍ਰੀਤਮ ਸਿੰਘ ਬਰਾਰੀ)- ਨੰਗਲ ਡੈਮ ਦੇ ਨਜ਼ਦੀਕ ਬੀ.ਐਸ.ਐਨ.ਐਲ. ਐਕਸਚੇਂਜ ਨਵਾਂ ਨੰਗਲ ਵਿਖੇ ਆਪਣੀਆਂ ਮੰਗਾਂ ਮਨਵਾਉਣ ਦੇ ਮਕਸਦ ਨਾਲ ਅੱਜ ਸਵੇਰੇ ਈ.ਟੀ.ਟੀ. 5994 ਯੂਨੀਅਨ ਦਾ ਇਕ ਬੇਰੁਜ਼ਗਾਰ ਅਧਿਆਪਕ ਕਹਿਰ ਦੀ ਪੈ ਰਹੀ ਗਰਮੀ ਵਿਚ ਲਗਭਗ 200 ਫੁੱਟ ਤੋਂ ਵੀ ਵਧੇਰੇ ਉਚਾਈ ਉੱਤੇ ਚੜ੍ਹ ਗਿਆ | ਬੇਰੁਜ਼ਗਾਰ ਅਧਿਆਪਕ ਨੇ ਪਹਿਲਾਂ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਪੋਸਟ ਕੀਤਾ ਜਿਸ ਵਿਚ ਕਿਹਾ ਗਿਆ ਸੀ ਕਿ ਉਹ ਨੰਗਲ ਦੇ ਇੱਕ ਟਾਵਰ 'ਤੇ ਹੈ ਤੇ ਜਦੋਂ ਤੱਕ ਉਸਦੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ, ਉਦੋਂ ਤੱਕ ਹੇਠਾਂ ਨਹੀਂ ਉਤਰੇਗਾ | ਜਿਵੇਂ ਹੀ ਖ਼ਬਰ ਫੈਲੀ, ਪੁਲਿਸ ਤੇ ਖੁਫੀਆ ਟੀਮਾਂ ਨੇ ਉਸਦੀ ਭਾਲ ਸ਼ੁਰੂ ਕੀਤੀ ਤੇ ਬਾਅਦ ਵਿਚ ਹੀ ਅਧਿਆਪਕ ਨੰਗਲ ਡੈਮ ਫਲਾਈਓਵਰ ਦੇ ਨੇੜੇ ਇੱਕ ਬੀ.ਐਸ.ਐਨ.ਐਲ. ਟਾਵਰ 'ਤੇ ਮਿਲਿਆ | ਪਤਾ ਚੱਲਦਿਆਂ ਹੀ ਪੁਲਿਸ ਅਤੇ ਪ੍ਰਸ਼ਾਸਨਿਕ ਟੀਮਾਂ ਮੌਕੇ 'ਤੇ ਪਹੁੰਚੀਆਂ ਤੇ ਟਾਵਰ 'ਤੇ ਚੜ੍ਹਨ ਵਾਲੇ ਵਿਅਕਤੀ ਬਾਰੇ ਜਾਣਕਾਰੀ ਇਕੱਠੀ ਕੀਤੀ | ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਈ.ਟੀ.ਟੀ. 5994 ਯੂਨੀਅਨ ਦਾ ਮੈਂਬਰ ਸੀ ਤੇ ਕਈ ਦਿਨਾਂ ਤੋਂ ਸਿੱਖਿਆ ਮੰਤਰੀ ਦੇ ਪਿੰਡ ਦੇ ਬਾਹਰ ਨੰਗਲ ਸ੍ਰੀ ਅਨੰਦਪੁਰ ਸਾਹਿਬ ਮੁੱਖ ਮਾਰਗ 'ਤੇ ਪ੍ਰਦਰਸ਼ਨ ਕਰ ਰਿਹਾ ਸੀ | ਪਹਿਲਾਂ ਨਵਾਂ ਨੰਗਲ ਚੌਂਕੀ ਦੇ ਇੰਚਾਰਜ ਯਾਦਵਿੰਦਰ ਸਿੰਘ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਤੇ ਉਨ੍ਹਾਂ ਨੂੰ ਹੇਠਾਂ ਆਉਣ ਲਈ ਕਿਹਾ ਪਰ ਉਨ੍ਹਾਂ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ | ਉਪਰੰਤ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਤੇ ਫਾਇਰ ਬਿ੍ਗੇਡ, ਐਂਬੂਲੈਂਸ ਤੇ ਡਾਕਟਰਾਂ ਦੀ ਇੱਕ ਟੀਮ ਨੂੰ ਮੌਕੇ 'ਤੇ ਬੁਲਾਇਆ ਗਿਆ | ਪੁਲਿਸ ਨੇ ਉਨ੍ਹਾਂ ਨੂੰ ਮਨਾਉਣ ਲਈ ਵਿਆਪਕ ਯਤਨ ਕੀਤੇ ਪਰ ਉਹ ਨਹੀਂ ਮੰਨੇ | ਯੂਨੀਅਨ ਦੇ ਪ੍ਰਧਾਨ ਅਸ਼ੋਕ ਬਾਵਾ ਤੇ ਹੋਰ ਸਾਥੀ ਵੀ ਮੌਕੇ 'ਤੇ ਪਹੁੰਚੇ | ਅਸ਼ੋਕ ਬਾਵਾ ਨੇ ਦੱਸਿਆ ਕਿ ਸਰਕਾਰ ਬਣਨ ਤੋਂ ਪਹਿਲਾਂ, ਈ.ਟੀ.ਟੀ. ਅਧਿਆਪਕਾਂ ਨੂੰ ਪਹਿਲ ਦੇ ਆਧਾਰ 'ਤੇ ਭਰਤੀ ਕਰਨ ਤੇ ਉਨ੍ਹਾਂ ਨੂੰ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਗਿਆ ਸੀ | ਹਾਲਾਂਕਿ, ਸਿੱਖਿਆ ਵਿਭਾਗ ਤੇ ਸਰਕਾਰ ਨੇ ਲਗਭਗ ਸਾਢੇ ਚਾਰ ਸਾਲ ਬਾਅਦ ਵੀ ਉਨ੍ਹਾਂ ਨੂੰ ਪੂਰੀ ਤਰ੍ਹਾਂ ਭਰਤੀ ਨਹੀਂ ਕੀਤਾ ਹੈ | ਉਨ੍ਹਾਂ ਕਿਹਾ ਕਿ ਹੁਣ ਵਿਭਾਗ ਤੇ ਮੰਤਰੀ ਨੇ ਅਦਾਲਤ ਦਾ ਹਵਾਲਾ ਦਿੱਤਾ ਹੈ ਤੇ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਜਿਸ ਕਾਰਨ ਅਧਿਆਪਕ ਮੰਤਰੀ ਦੇ ਪਿੰਡ ਵਿਚ ਵਿਰੋਧ ਕਰ ਰਹੇ ਹਨ ਤੇ ਗੁੱਸੇ ਵਿਚ ਇਹ ਅਧਿਆਪਕ ਇੱਥੇ ਆ ਕੇ ਟਾਵਰ 'ਤੇ ਚੜ੍ਹ ਗਿਆ | ਉਨ੍ਹਾਂ ਕਿਹਾ ਕਿ ਸਰਕਾਰ ਜੋ ਬਦਲਾਅ ਦੇ ਨਾਮ 'ਤੇ ਆਈ ਤੇ ਸਿੱਖਿਆ ਕ੍ਰਾਂਤੀ ਦੇ ਵੱਡੇ-ਵੱਡੇ ਦਾਅਵੇ ਕਰਦੀ ਹੈ, ਉਨ੍ਹਾਂ ਨੂੰ ਆਪਣੀਆਂ ਮੰਗਾਂ ਮੰਨਵਾਉਣ ਲਈ ਬਹੁਤ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਿਆ | ਇਸ ਮੌਕੇ ਅਸ਼ੋਕ ਬਾਵਾ ਤੇ ਹੋਰਨਾਂ ਨੇ ਕਿਹਾ ਕਿ ਪ੍ਰਦਰਸ਼ਨਕਾਰੀ ਅਧਿਆਪਕ ਹਰਜੀਤ ਸਿੰਘ, ਜੋ ਕਿ ਜ਼ਿਲ੍ਹਾ ਮਾਨਸਾ ਦੇ ਪਿੰਡ ਬਰਨਾਲਾ ਨਾਲ ਸਬੰਧਤ ਹੈ, ਅਧਿਆਪਕਾਂ ਦੀਆਂ ਮੰਗਾਂ ਮੰਨਵਾਉਣ ਲਈ ਲੰਬੇ ਸਮੇਂ ਤੋਂ ਯੂਨੀਅਨ ਨਾਲ ਲੜ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਬੇਲਾ ਫੀਡਰ ਦੀ ਬਿਜਲੀ ਦਾ ਬੁਰਾ ਹਾਲ, ਰੋਜ਼ਾਨਾ ਲੱਗ ਰਹੇ ਨੇ 12 ਤੋਂ 15 ਘੰਟੇ ਦੇ ਕੱਟ ਅਗਲੀ ਖ਼ਬਰ ਸੰਤ ਬਾਬਾ ਸਤਨਾਮ ਸਿੰਘ ਨੇ ਆਜ਼ਾਦੀ ਘੁਲਾਟੀਆਂ ਦੀ ਯਾਦਗਾਰ ਦਾ ਨੀਂਹ ਪੱਥਰ ਰੱਖਿਆ
Ad Position 24