ਮੋਰਿੰਡਾ, 28 ਮਈ (ਤਰਲੋਚਨ ਸਿੰਘ ਕੰਗ)- ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਬਲਾਕ ਮੋਰਿੰਡਾ ਦੀ ਇਕੱਤਰਤਾ ਜ਼ਿਲ੍ਹਾ ਪ੍ਰਧਾਨ ਰਣਧੀਰ ਸਿੰਘ ਚੱਕਲ ਦੀ ਅਗਵਾਈ ਹੇਠ ਹੋਈ | ਬਹਾਦਰ ਸਿੰਘ ਖੈਰਪੁਰ ਨੇ ਦੱਸਿਆ ਕਿ ਇਕੱਤਰਤਾ ਦੌਰਾਨ ਖੇਤਾਂ ਵਾਲੀਆਂ ਮੋਟਰਾਂ ਦੀਆਂ ਤਾਰਾਂ-ਕੇਬਲਾਂ ਤੇ ਸਟਾਰਟਰ ਆਦਿ ਸਾਮਾਨ ਦੀ ਚੋਰੀ ਸਬੰਧੀ ਫੈਸਲਾ ਕੀਤਾ ਗਿਆ ਕਿ ਜੋ ਵੀ ਦੁਕਾਨਦਾਰ ਚੋਰੀ ਦਾ ਸਾਮਾਨ ਖਰੀਦੇਗਾ, ਉਸ ਵਿਰੁੱਧ ਵੀ ਚੋਰੀ ਦਾ ਪਰਚਾ ਦਰਜ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਬਿਜਲੀ ਦੀਆਂ ਢਿੱਲੀਆਂ ਤਾਰਾਂ ਤੇ ਪੁਰਾਣੀਆਂ ਤਾਰਾਂ ਸਬੰਧੀ ਬਿਜਲੀ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਜਾਣੂੰ ਕਰਵਾਇਆ ਤੇ ਢਿੱਲੀਆਂ ਤਾਰਾਂ ਸਹੀ ਕਰਨ ਤੇ ਪੁਰਾਣੀਆਂ ਤਾਰਾਂ ਬਦਲਣ ਲਈ ਅਪੀਲ ਕੀਤੀ | ਜਿਹਨਾਂ ਫੀਡਰਾਂ 'ਤੇ ਵਾਧੂ ਲੋਡ ਹੈ, ਉਨ੍ਹਾਂ ਦੀ ਥਾਂ ਵਾਧੂ ਫੀਡਰ ਬਣਾਏ ਜਾਣ | ਬਹਾਦਰ ਸਿੰਘ ਖੈਰਪੁਰ ਨੇ ਦੱਸਿਆ ਕਿ ਮਿਤੀ 2 ਜੂਨ 2026 ਨੂੰ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਜਾ ਰਹੇ ਧਰਨੇ ਵਿਚ ਜਥੇਬੰਦੀ ਦੇ ਮੈਂਬਰ ਵੱਡੀ ਗਿਣਤੀ ਵਿਚ ਸ਼ਾਮਿਲ ਹੋਣਗੇ | ਇਸ ਮੌਕੇ ਪਰਮਿੰਦਰ ਸਿੰਘ ਚਲਾਕੀ ਸੂਬਾ ਜਨਰਲ ਸਕੱਤਰ, ਹਰਿੰਦਰ ਸਿੰਘ ਮਾਜਰੀ, ਕਮਲ ਸਿੰਘ ਗੋਪਾਲਪੁਰ, ਗੁਰਮੇਲ ਸਿੰਘ ਰੰਗੀਆਂ, ਕਰਮਜੀਤ ਸਿੰਘ, ਗੁਰਮੀਤ ਸਿੰਘ ਰੰਗੀਆਂ, ਰੱਖਾ ਸਿੰਘ ਦੁੱਮਣਾ, ਅਮਰ ਸਿੰਘ ਕਲਾਰਾਂ, ਰਾਜਿੰਦਰ ਸਿੰਘ ਦੁੱਮਣਾ, ਲਖਵਿੰਦਰ ਸਿੰਘ ਦੁੱਮਣਾ, ਦਲਜੀਤ ਸਿੰਘ ਢੰਗਰਾਲੀ, ਭੁਪਿੰਦਰ ਸਿੰਘ ਢੰਗਰਾਲੀ, ਰਣਜੀਤ ਸਿੰਘ ਕਲਾਰਾਂ, ਅਨਮੋਲ ਸਿੰਘ ਬਮਨਾੜਾ, ਕੁਲਵਿੰਦਰ ਸਿੰਘ ਬਮਨਾੜਾ, ਹਰਵਿੰਦਰ ਸਿੰਘ ਚਲਾਕੀ, ਲਾਭ ਸਿੰਘ, ਅਵਤਾਰ ਸਿੰਘ ਸਰਹਾਣਾ ਆਦਿ ਹਾਜ਼ਰ ਸਨ |