ਨੂਰਪੁਰ ਬੇਦੀ, 28 ਮਈ (ਵਿੰਦਰਪਾਲ ਝਾਂਡੀਆਂ)- ਈਦ-ਉਲ-ਅਜ਼ਹਾ (ਬਕਰੀਦ) ਦਾ ਤਿਉਹਾਰ ਅੱਜ ਮੁਸਲਿਮ ਭਾਈਚਾਰੇ ਵਲੋਂ ਇਲਾਕੇ ਭਰ ਵਿਚ ਸ਼ਰਧਾ ਅਤੇ ਆਪਸੀ ਭਾਈਚਾਰੇ ਦੀ ਭਾਵਨਾ ਨਾਲ ਮਨਾਇਆ ਗਿਆ | ਇਸ ਮੌਕੇ ਸਰਥਲੀ ਮਸਜਿਦ ਸਮੇਤ ਇਲਾਕੇ ਦੇ ਵੱਖ-ਵੱਖ ਧਾਰਮਿਕ ਸਥਾਨਾਂ 'ਤੇ ਮੁਸਲਿਮ ਭਾਈਚਾਰੇ ਦੇ ਲੋਕਾਂ ਵੱਲੋਂ ਵਿਸ਼ੇਸ਼ ਨਮਾਜ਼ ਅਦਾ ਕੀਤੀ ਗਈ ਅਤੇ ਦੇਸ਼, ਪੰਜਾਬ ਤੇ ਸਮੂਹ ਮਨੁੱਖਤਾ ਦੀ ਖ਼ੁਸ਼ਹਾਲੀ ਲਈ ਦੁਆ ਮੰਗੀ ਗਈ | ਇਸ ਦੌਰਾਨ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਵਲੋਂ ਨੂਰਪੁਰ ਬੇਦੀ ਵਿਖੇ ਮੁਸਲਿਮ ਭਾਈਚਾਰੇ ਦੇ ਲੋਕਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਈਦ-ਉਲ-ਅਜ਼ਹਾ (ਬਕਰੀਦ) ਦੀਆਂ ਮੁਬਾਰਕਾਂ ਭੇਟ ਕੀਤੀਆਂ ਗਈਆਂ | ਉਨ੍ਹਾਂ ਕਿਹਾ ਕਿ ਸਾਰੇ ਧਰਮ ਆਪਸੀ ਪਿਆਰ, ਸਾਂਝ ਤੇ ਇਨਸਾਨੀਅਤ ਦਾ ਸੰਦੇਸ਼ ਦਿੰਦੇ ਹਨ ਅਤੇ ਸਮਾਜ ਦੀ ਤਰੱਕੀ ਲਈ ਭਾਈਚਾਰਕ ਸਾਂਝ ਬਹੁਤ ਜ਼ਰੂਰੀ ਹੈ | ਗੌਰਵ ਰਾਣਾ ਨੇ ਕਿਹਾ ਕਿ ਇਲਾਕੇ ਵਿਚ ਹਮੇਸ਼ਾ ਹੀ ਆਪਸੀ ਪਿਆਰ ਤੇ ਸਦਭਾਵਨਾ ਦਾ ਮਾਹੌਲ ਬਣਿਆ ਰਿਹਾ ਹੈ ਤੇ ਅੱਗੇ ਵੀ ਸਾਰੇ ਵਰਗ ਮਿਲਜੁਲ ਕੇ ਸਮਾਜ ਦੇ ਭਲੇ ਲਈ ਕੰਮ ਕਰਦੇ ਰਹਿਣਗੇ | ਬਲਵੀਰ ਖ਼ਾਨ ਵਲੋਂ ਵੀ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਗਿਆ ਕਿ ਸਮਾਜ ਦੀ ਭਲਾਈ ਅਤੇ ਆਪਸੀ ਏਕਤਾ ਲਈ ਭਵਿੱਖ ਵਿਚ ਵੀ ਇਸੇ ਤਰ੍ਹਾਂ ਮਿਲਜੁਲ ਕੇ ਅੱਗੇ ਵਧਿਆ ਜਾਵੇਗਾ | ਇਸ ਮੌਕੇ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ, ਮਾਸਟਰ ਰਾਮ ਪ੍ਰਕਾਸ਼ ਕਾਂਗੜ, ਹਰਪ੍ਰੀਤ ਸਿੰਘ ਕਾਲਾ, ਸੂਬੇਦਾਰ ਰੋਸ਼ਨ ਲਾਲ, ਨਰੇਸ਼ ਕੁਮਾਰ ਕਾਂਗੜ, ਵਿਜੇ ਕੁਮਾਰ ਤੇ ਹੋਰ ਸਾਥੀ ਹਾਜ਼ਰ ਸਨ |