ਬੇਲਾ, 28 ਮਈ (ਮਨਜੀਤ ਸਿੰਘ ਸੈਣੀ)- ਫਰੂਡੇਨਬਰਗ-ਨੋਕ ਪ੍ਰਾਈਵੇਟ ਲਿਮਟਿਡ ਕੰਪਨੀ-ਮੜੌਲੀ ਕਲਾ ਵਲੋਂ ਆਪਣੀ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀ.ਐਸ.ਆਰ) ਗਤੀਵਿਧੀ ਅਧੀਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਫਿਜਾਬਾਦ, ਜ਼ਿਲ੍ਹਾ ਰੋਪੜ ਨੂੰ 500 ਲੀਟਰ ਦਾ ਪਾਣੀ ਕੂਲਰ ਸਮੇਤ ਆਰ. ਓ. ਸਿਸਟਮ ਭੇਟ ਕੀਤਾ ਗਿਆ | ਇਸ ਸਮੁੱਚੇ ਸਿਸਟਮ ਨੂੰ ਸਕੂਲ ਵਿਚ ਪਹੁੰਚਾਉਣ ਅਤੇ ਫਿੱਟ ਕਰਨ ਦੀ ਜ਼ਿੰਮੇਵਾਰੀ ਵੀ ਕੰਪਨੀ ਵਲੋਂ ਨਿਭਾਈ ਗਈ | ਫਰੂਡੇਨਬਰਗ-ਨੋਕ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਪਲਾਂਟ ਐਚ. ਆਰ. ਹੈੱਡ ਸ੍ਰੀ ਮੁਕੇਸ਼ ਅਹਿਲਾਵਤ ਵਲੋਂ ਪਾਣੀ ਠੰਢਾ ਕਰਨ ਦੇ ਸਿਸਟਮ ਦਾ ਵਿਧੀਵਤ ਉਦਘਾਟਨ ਕੀਤਾ ਗਿਆ | ਕਾਰਜਕਾਰੀ ਪਿ੍ੰਸੀਪਲ ਸੁਖਦੇਵ ਸਿੰਘ ਪੰਜ ਰੁੱਖਾ ਨੇ ਕੰਪਨੀ ਵਲੋਂ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਗਿਆ | ਸਟੇਜ ਸੰਚਾਲਨ ਦਾ ਕੰਮ ਲੈਕ ਸਰਬਜੀਤ ਸਿੰਘ ਵਲੋਂ ਬਾਖ਼ੂਬੀ ਨਿਭਾਇਆ ਗਿਆ | ਉਦਘਾਟਨ ਸਮਾਰੋਹ ਵਿਚ ਫਰੂਡੇਨਬਰਗ-ਨੋਕ ਪ੍ਰਾਈਵੇਟ ਲਿਮਟਿਡ ਵਲੋਂ ਵੀਨੀਤ, ਅਨਿਲ ਸ਼ਰਮਾ, ਸੁਸ਼ੀਲ ਤੇ ਤਜਿੰਦਰ ਸਿੰਘ ਸਮੇਤ ਸਮੁੱਚੀ ਪ੍ਰਬੰਧਕੀ ਅਤੇ ਟੈਕਨੀਕਲ ਟੀਮ, ਲੈਕਚਰਾਰ. ਇੰਦਰਜੀਤ ਸਿੰਘ, ਨਿਸ਼ਾ ਰਾਣੀ, ਅਨੁਪਮ ਵਰਮਾ, ਰਮਨਦੀਪ ਕੌਰ, ਕਿਰਨ ਬਾਲਾ, ਅਮਰਦੀਪ ਕੌਰ, ਬਬੀਤਾ, ਹਰਮਨਦੀਪ ਸਿੰਘ, ਹਰਪ੍ਰੀਤ ਸਿੰਘ, ਗੁਰਿੰਦਰ ਸਿੰਘ, ਗੁਰਦੀਪ ਸਿੰਘ, ਹਰਸਿਮਰਤ ਸਿੰਘ, ਕੈਪਟਨ ਇਕਬਾਲ ਸਿੰਘ ਤੇ ਜੰਗੀਰ ਸਿੰਘ ਆਦਿ ਹਾਜ਼ਰ ਸਨ |