30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਨਗਰ ਕੌਂਸਲ ਚੋਣਾਂ 'ਚ ਆਪ ਦੀ ਜਿੱਤ, ਸਰਕਾਰੀ ਧੱਕੇਸ਼ਾਹੀ ਦੀ ਜਿੱਤ- ਪ੍ਰੋ: ਚੰਦੂਮਾਜਰਾ

Ad Position 21
No active advertisement
ਅਜੀਤ ਡੈਸਕ 31-05-2026
ਸ੍ਰੀ ਅਨੰਦਪੁਰ ਸਾਹਿਬ 30 ਮਈ (ਜੇ. ਐਸ. ਨਿੱਕੂਵਾਲ)- ਪੰਜਾਬ ਅੰਦਰ ਨਗਰ ਕੌਂਸਲ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੀ ਜਿੱਤ ਸਰਕਾਰੀ ਧੱਕੇਸ਼ਾਹੀ ਦੀ ਜਿੱਤ ਹੈ ਜਦੋਂਕਿ ਇਹ ਲੋਕ ਆਪਣਾ ਆਧਾਰ ਗੁਆ ਚੁੱਕੇ ਹਨ ਅਤੇ ਹੁਣ ਚੋਣਾਂ ਲੁੱਟਣ ਦਾ ਯਤਨ ਕੀਤਾ ਗਿਆ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰੀ ਅਨੰਦਪੁਰ ਸਾਹਿਬ ਤੋਂ ਸਾਬਕਾ ਲੋਕ ਸਭਾ ਮੈਂਬਰ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਨੇ ਸਾਬਕਾ ਕੌਂਸਲਰ ਇੰਦਰਜੀਤ ਸਿੰਘ ਬੇਦੀ ਦੀ ਰਿਹਾਇਸ਼ 'ਤੇ ਗੱਲਬਾਤ ਦੌਰਾਨ ਕੀਤਾ | ਪ੍ਰੋ: ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਦਾ ਭਲਾ ਪੰਜਾਬੀ ਹੀ ਕਰ ਸਕਦੇ ਹਨ | ਜਦੋਂਕਿ ਕਿ ਹੁਣ ਸੱਤਾ ਦੀ ਚਾਬੀ ਗੈਰ ਪੰਜਾਬੀਆਂ ਦੇ ਹੱਥ ਆ ਚੁੱਕੀ ਹੈ | ਜੋ ਸਾਡੀ ਆਰਥਿਕਤਾ ਦਾ ਨੁਕਸਾਨ ਤਾਂ ਕਰ ਹੀ ਰਹੇ ਹਨ, ਸਗੋਂ ਸਾਡੇ ਧਾਰਮਿਕ ਮਾਮਲਿਆਂ ਵਿਚ ਵੀ ਦਖ਼ਲ ਅੰਦਾਜ਼ੀ ਕਰ ਰਹੇ ਹਨ | ਜਿਸਦੀ ਮਿਸਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਸੋਧ ਕਾਨੂੰਨ ਨੂੰ ਬਣਾਉਣਾ ਹੈ | ਜੋ ਕਿ ਸਰਾਸਰ ਗ਼ਲਤ ਹੈ | ਉਨ੍ਹਾਂ ਕਿਹਾ ਕਿ ਇਸ ਕਾਨੂੰਨ ਨੂੰ ਬਣਾ ਕੇ ਪੰਜਾਬ ਦੇ ਗੁਰੂ ਘਰਾਂ ਵਿਚ ਡਰ ਦਾ ਮਾਹੌਲ ਬਣਾਇਆ ਜਾ ਰਿਹਾ ਹੈ | ਹਾਲਾਂ ਕਿ ਸਖ਼ਤ ਸਜ਼ਾਵਾਂ ਤਾਂ ਹੋਣੀਆਂ ਚੰਗੀ ਗੱਲ ਹੈ ਪਰ ਇਸ ਕਾਨੂੰਨ ਵਿਚ ਕੁੱਝ ਦਰਾਂ ਅਜਿਹੀਆਂ ਹਨ ਜਿਨ੍ਹਾਂ ਵਿਚ ਗੁਰੂ ਘਰਾਂ ਦੇ ਸੇਵਾਦਾਰਾਂ ਦੀ ਵੀ ਸ਼ਮੂਲੀਅਤ ਕੀਤੀ ਜਾ ਰਹੀ ਹੈ ਜਿਸ ਵਿਚ ਸੋਧ ਕੀਤੀ ਜਾਣੀ ਅਤਿ ਜ਼ਰੂਰੀ ਹੈ ਜਿਸ 'ਤੇ ਸੂਬਾ ਸਰਕਾਰ ਬਿਲਕੁਲ ਗ਼ੌਰ ਨਹੀਂ ਕਰ ਰਹੀ | ਇੱਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਪੰਜਾਬ ਦਾ ਭਲਾ ਪੰਜਾਬ ਦੇ ਮਸਲਿਆਂ ਦੇ ਹੱਲ ਨਾਲ ਹੀ ਹੋ ਸਕਦਾ ਹੈ ਜਿਸ 'ਤੇ ਭਾਜਪਾ ਨੂੰ ਵੀ ਸੁਹਿਰਦ ਹੋਣਾ ਪਵੇਗਾ ਤਾਂ ਹੀ ਕੋਈ ਸਮਝੌਤੇ ਦੀ ਗੱਲ ਹੋ ਸਕਦੀ ਹੈ | ਵਾਰਿਸ ਪੰਜਾਬ ਦੇ ਨਾਲ ਸਮਝੌਤੇ ਸਬੰਧੀ ਪ੍ਰੋ: ਚੰਦੂਮਾਜਰਾ ਨੇ ਕਿਹਾ ਕਿ ਅਜੇ ਗੱਲਬਾਤ ਮੁੱਢਲੇ ਪੜਾਅ 'ਚ ਹੀ ਸੀ ਪਰ ਅਸੀਂ ਸਰਬ-ਭਾਰਤੀ ਅਕਾਲੀ ਕਾਨਫ਼ਰੰਸ 1978 ਦੇ ਮਤਿਆਂ ਦੇ ਮੁਦੇਈ ਹਾਂ ਜੋ ਇਨ੍ਹਾਂ ਮਤਿਆਂ 'ਤੇ ਪਹਿਰਾ ਦੇਵੇਗਾ ਅਸੀਂ ਉਸ ਨਾਲ ਸਮਝੌਤਾ ਕਰ ਸਕਦੇ ਹਾਂ | ਇਸ ਤੋਂ ਬਾਅਦ ਉਨ੍ਹਾਂ ਸੱਚਖੰਡ ਵਾਸੀ ਸੰਤ ਬਾਬਾ ਗੁਰਦਿਆਲ ਸਿੰਘ ਦੀ ਕੁੱਝ ਦਿਨ ਤੋਂ ਜੇਰੇ ਇਲਾਜ ਪਤਨੀ ਮਾਤਾ ਅਵਤਾਰ ਕੌਰ ਦਾ ਹਾਲ-ਚਾਲ ਵੀ ਜਾਣਿਆ | ਇਸ ਮੌਕੇ ਸਾਬਕਾ ਕੌਂਸਲਰ ਇੰਦਰਜੀਤ ਸਿੰਘ ਬੇਦੀ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਮਹਿੰਦਰ ਸਿੰਘ ਵਾਲੀਆ, ਅਜਵਿੰਦਰ ਸਿੰਘ ਬੇਈਹਾਰਾ, ਪਰਮਜੀਤ ਸਿੰਘ ਪੰਮਾ, ਪ੍ਰੋ: ਹਰਪ੍ਰੀਤ ਸਿੰਘ, ਸੋਨੂੰ ਬੇਦੀ, ਰੰਮੀ ਗਿੱਲ, ਹਰਦੇਵ ਸਿੰਘ, ਹਰਪਾਲ ਕੌਰ ਸਮੇਤ ਵੱਡੀ ਗਿਣਤੀ ਵਿਚ ਸ਼ਖ਼ਸੀਅਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭਾਰੀ ਵਰਖਾ ਨੇ ਗਰਮੀ ਤੋਂ ਦਿਵਾਈ ਰਾਹਤ, ਮੌਸਮ ਹੋਇਆ ਸੁਹਾਵਣਾ <br/> ਅਗਲੀ ਖ਼ਬਰ ਅਗਿਆਤ ਵਿਅਕਤੀ ਦੀ ਲਾਸ਼ ਬਰਾਮਦ
Ad Position 24