ਨੰਗਲ, 1 ਜੂਨ (ਪ੍ਰੀਤਮ ਸਿੰਘ ਬਰਾਰੀ)- ਰੋਟਰੀ ਕਲੱਬ ਭਾਖੜਾ ਨੰਗਲ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਾਲਾਨਾ ਟਰਮ ਦੀ ਸਮਾਪਤੀ 'ਤੇ ਗਵਰਨਰ ਆਫ਼ੀਸ਼ੀਅਲ ਵਿਜ਼ਿਟ ਦਾ ਇੱਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ | ਇਸ ਮੌਕੇ ਰੋਟਰੀ ਡਿਸਟਿ੍ਕਟ 3080 ਦੇ ਮੌਜੂਦਾ ਡਿਸਟਿ੍ਕਟ ਗਵਰਨਰ ਰਵੀ ਪ੍ਰਕਾਸ਼ ਨੇ ਕਲੱਬ ਦਾ ਅਧਿਕਾਰਤ ਦੌਰਾ ਕੀਤਾ | ਇਸ ਦੌਰਾਨ ਕਲੱਬ ਦੇ ਪ੍ਰਧਾਨ ਪਰਵੇਸ਼ ਸੋਨੀ ਅਤੇ ਸਮੂਹ ਟੀਮ ਵਲੋਂ ਗਵਰਨਰ ਸਾਹਿਬ ਦੇ ਸਾਹਮਣੇ ਆਪਣੇ 01 ਸਾਲ ਦੇ ਸਾਰੇ ਸਮਾਜਿਕ ਤੇ ਭਲਾਈ ਕਾਰਜਾਂ ਦਾ ਰਿਪੋਰਟ ਕਾਰਡ ਪੇਸ਼ ਕੀਤਾ ਗਿਆ ਜਿਸ ਦੀ ਗਵਰਨਰ ਸਾਹਿਬ ਵੱਲੋਂ ਬਾਰੀਕੀ ਨਾਲ ਸਮੀਖਿਆ ਕੀਤੀ ਗਈ | ਗਵਰਨਰ ਨੇ ਕਿਹਾ ਕਿ ਰੋਟਰੀ ਡਿਸਟਿ੍ਕਟ 3080 ਦਾ ਘੇਰਾ ਬਹੁਤ ਵੱਡਾ ਹੈ ਜਿਸ ਵਿਚ 5 ਰਾਜਾਂ (ਪੰਜਾਬ, ਹਰਿਆਣਾ, ਹਿਮਾਚਲ, ਉੱਤਰਾਖੰਡ, ਯੂ.ਪੀ.) ਤੇ ਚੰਡੀਗੜ੍ਹ ਦੇ ਲਗਭਗ 17 ਰੈਵੇਨਿਊ ਡਿਸਟਿ੍ਕਟ ਆਉਂਦੇ ਹਨ | ਇਸ ਆਫ਼ੀਸ਼ੀਅਲ ਵਿਜ਼ਿਟ ਦਾ ਮੁੱਖ ਮਕਸਦ ਕਲੱਬ ਵਲੋਂ ਕੀਤੇ ਗਏ ਸਮਾਜ ਭਲਾਈ ਤੇ ਕਿੱਤਾਮੁਖੀ ਸਿਖਲਾਈ (ਵੋਕੇਸ਼ਨਲ ਟਰੇਨਿੰਗ) ਦੇ ਪ੍ਰੋਜੈਕਟਾਂ ਦੀ ਜਾਂਚ ਕਰਨਾ ਹੁੰਦਾ ਹੈ | ਉਨ੍ਹਾਂ ਨੇ ਦੱਸਿਆ ਕਿ ਉਹ ਆਪਣੇ ਕਾਰਜਕਾਲ ਦੌਰਾਨ ਲਗਭਗ 3 ਕਰੋੜ ਰੁਪਏ ਤੋਂ ਉੱਪਰ ਦੇ ਪ੍ਰੋਜੈਕਟਸ ਪੂਰੇ ਡਿਸਟਿ੍ਕਟ 'ਚ ਕਰਵਾ ਚੁੱਕੇ ਹਨ | ਉਨ੍ਹਾਂ ਕਲੱਬ ਨੂੰ ਭਵਿੱਖ ਵਿਚ ਆਪਣੀ ਮੈਂਬਰਸ਼ਿਪ ਹੋਰ ਵਧਾਉਣ ਅਤੇ ਫੰਡਾਂ ਦਾ ਦਾਇਰਾ ਵੱਡਾ ਕਰਨ ਦਾ ਸੁਝਾਅ ਦਿੱਤਾ | ਕਲੱਬ ਦੇ ਪ੍ਰਧਾਨ ਪਰਵੇਸ਼ ਸੋਨੀ ਨੇ ਮੁੱਖ ਮਹਿਮਾਨ ਦਾ ਸਵਾਗਤ ਕਰਦਿਆਂ ਕਿਹਾ ਕਿ ਕਲੱਬ ਦੀ ਸਾਲਾਨਾ ਟਰਮ ਪੂਰੀ ਹੋਣ 'ਤੇ ਗਵਰਨਰ ਵਲੋਂ ਕੰਮਾਂ ਦਾ ਜਾਇਜ਼ਾ ਲਿਆ ਗਿਆ ਹੈ | ਕਲੱਬ ਦੀਆਂ ਮੁੱਖ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਕਲੱਬ ਆਪਣਾ ਖੁਦ ਦਾ ਰੋਟਰੀ ਭਵਨ ਬਣਾਉਣ ਵਿਚ ਕਾਮਯਾਬ ਰਿਹਾ ਹੈ ਜਿੱਥੇ ਰੋਟਰੀ ਵੋਕੇਸ਼ਨਲ ਟਰੇਨਿੰਗ ਸੈਂਟਰ ਚਲਾਇਆ ਜਾ ਰਿਹਾ ਹੈ | ਇਸ ਵੇਲੇ ਇਸ ਸੈਂਟਰ ਵਿਚ ਬੱਚਿਆਂ ਨੂੰ ਮੁਫ਼ਤ ਕੰਪਿਊਟਰ ਸਿੱਖਿਆ ਦਿੱਤੀ ਜਾ ਰਹੀ ਹੈ ਤਾਂ ਜੋ ਉਹ ਨਵੇਂ ਯੁੱਗ ਦੇ ਹਾਣੀ ਬਣ ਸਕਣ | ਇਸ ਤੋਂ ਇਲਾਵਾ ਕਲੱਬ ਵਲੋਂ ਲੋੜਵੰਦਾਂ ਨੂੰ ਵਹੀਲਚੇਅਰਾਂ ਵੰਡਣ ਅਤੇ ਹੜ੍ਹ ਪੀੜਤਾਂ ਤੱਕ ਤੁਰੰਤ ਰਾਹਤ ਸਮੱਗਰੀ ਪਹੁੰਚਾਉਣ ਵਰਗੇ ਕਈ ਸ਼ਲਾਘਾਯੋਗ ਕੰਮ ਕੀਤੇ ਗਏ ਹਨ | ਇਸ ਵਿਸ਼ੇਸ਼ ਮੌਕੇ ਰੋਟਰੀ ਡਿਸਟਿ੍ਕਟ 3080 ਦੇ ਗਵਰਨਰ ਰਵੀ ਪ੍ਰਕਾਸ਼ ਦੇ ਨਾਲ ਉਨ੍ਹਾਂ ਦੀ ਪਤਨੀ ਰੋਟੇਰੀਅਨ ਸ਼ਾਲੀਨੀ ਪ੍ਰਕਾਸ਼, ਅਸਿਸਟੈਂਟ ਗਵਰਨਰ ਐਡਵੋਕੇਟ ਗੁਰਪ੍ਰੀਤ ਸਿੰਘ, ਰੋਟਰੀ ਕਲੱਬ ਭਾਖੜਾ ਨੰਗਲ ਦੇ ਪ੍ਰਧਾਨ ਪਰਵੇਸ਼ ਸੋਨੀ, ਸੈਕਟਰੀ ਬਲਜਿੰਦਰ ਸਿੰਘ, ਸੀਨੀਅਰ ਮੈਂਬਰ ਪ੍ਰਦੀਪ ਸੋਨੀ, ਜੀਤ ਰਾਮ ਸ਼ਰਮਾ, ਪਰਮਿੰਦਰ ਸੰਧੂ, ਮਨੀਸ਼ ਪੁਰੀ, ਜਤਿੰਦਰ ਭਿੰਬਰਾ, ਯੋਗੇਸ਼ ਨਾਗਪਾਲ, ਪੰਕਜ ਸੋਨੀ, ਪਰਵੀਨ ਅੰਸਾਰੀ, ਐਡਵੋਕੇਟ ਅਮਨ ਬਜਾਜ, ਪੰਕਜ ਅਰੋੜਾ, ਜਸਕੀਰਤ ਸਿੰਘ, ਡਾ. ਦਰਸ਼ਨ ਸਿੰਘ, ਸੀ.ਏ. ਵਿਕਾਸ ਚੇਤਲ, ਜਯੋਤੀ ਸੋਨੀ, ਵਿਦੀਸ਼ਾ ਅਰੋੜਾ ਤੇ ਨਿਰਮਲ ਸੋਨੀ ਆਦਿ ਹਾਜ਼ਰ ਸਨ |